*ਸ਼ਹਿਰ ਚ ਸ਼ਰੇਆਮ ਕਾਰ ਨੂੰ ਤੇਲ ਪਾ ਕੇ ਸਾੜਨ ਦੀ ਵਾਰਦਾਤ ਤੋਂ ਬਾਅਦ ਲੋਕਾਂ ਚ ਡਰ ਦਾ ਮਾਹੌਲ*

0
278

ਬੁਢਲਾਡਾ 18 ਮਾਰਚ (ਸਾਰਾ ਯਹਾਂ/ਅਮਨ ਮਹਿਤਾ) ਸਥਾਨਕ ਸ਼ਹਿਰ ਦੇ ਸਿਟੀ ਥਾਣੇ ਦੀ ਥੋੜੀ ਦੂਰੀ ਤੇ ਅਣਪਛਾਤੇ ਨੌਜਵਾਨਾਂ ਵੱਲੋਂ ਤੇਲ ਪਾ ਕੇ ਸਾੜੀ ਗਈ ਕਾਰ ਦੇ ਮਾਮਲੇ ਚ ਕੋਈ ਸੁਰਾਗ ਨਾ ਮਿਲਣ ਕਾਰਨ ਜਿੱਥੇ ਸ਼ਹਿਰ ਅੰਦਰ ਡਰ ਦਾ ਮਾਹੌਲ ਬਣਿਆ ਹੋਇਆ ਹੈ ਉਥੇ ਪੀੜ੍ਹਤ ਪਰਿਵਾਰ ਆਪਣੇ ਆਪ ਨੂੰ ਅਸੁਰਖਿਅਤ ਮਹਿਸੂਸ ਕਰ ਰਿਹਾ ਹੈ। ਇਸ ਸੰਬੰਧੀ ਸ਼ਹਿਰੀਆਂ ਦਾ ਇੱਕ ਵਫਦ ਹਲਕਾ ਵਿਧਾਇਕ ਪ੍ਰਿੰਸੀਪਲ ਬੁੱਧ ਰਾਮ ਨੂੰ ਮਿਲਿਆ ਅਤੇ ਮੰਗ ਕੀਤੀ ਕਿ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਵਿਅਕਤੀਆਂ ਨੂੰ ਪੁਲਿਸ ਤੁਰੰਤ ਕਾਬੂ ਕਰੇ। ਜਿਸ ਤੇ ਵਿਧਾਇਕ ਨੇ ਐਸ.ਐਸ.ਪੀ. ਮਾਨਸਾ ਦੇ ਮਾਮਲਾ ਧਿਆਨ ਵਿੱਚ ਲਿਆ ਕੇ ਕਾਰਵਾਈ ਦੀ ਮੰਗ ਕੀਤੀ ਗਈ। ਭਾਰਤੀ ਜਨਤਾ ਪਾਰਟੀ ਦੇ ਜਿਲ੍ਹਾ ਪ੍ਰਧਾਨ ਰਾਕੇਸ਼ ਕੁਮਾਰ ਜੈਨ ਨੇ ਕਿਹਾ ਕਿ ਆਏ ਦਿਨ ਹੋ ਰਹੀਆਂ ਲੁੱਟ ਖੋਹਾਂ ਦੀਆਂ ਘਟਨਾਵਾਂ ਕਾਰਨ ਪੰਜਾਬ ਵਿੱਚ ਲੋਕ ਆਪਣੇ ਆਪ ਨੂੰ ਅਸੁਰਿਖਅਤ ਮਹਿਸੂਸ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਦੀ ਮਾਨ ਸਰਕਾਰ ਬੁੱਰੀ ਤਰ੍ਹਾਂ ਫੇਲ੍ਹ ਹੋ ਚੁੱਕੀ ਹੈ। ਇੱਥੋ ਤੱਕ ਕਿ ਜੇਲ੍ਹਾਂ ਚ ਬੈਠੇ ਕੈਦੀ ਵੀ ਸੁਰਿਖਅਤ ਨਹੀਂ ਹਨ। ਉਨ੍ਹਾਂ ਡੀ.ਜੀ.ਪੀ. ਪੰਜਾਬ ਤੋਂ ਮੰਗ ਕੀਤੀ ਕਿ ਇਸ ਪਾਸੇ ਵੱਲ ਫੋਰੀ ਧਿਆਨ ਦਿੰਦਿਆਂ ਲੋਕਾਂ ਦੇ ਜਾਨ ਮਾਲ ਦੀ ਰਾਖੀ ਕੀਤੀ ਜਾਵੇ। ਵਰਣਨਯੋਗ ਹੈ ਕਿ ਸ਼ਹਿਰ ਦੇ ਸਿਟੀ ਥਾਣੇ ਨਜਦੀਕ ਫੁਹਾਰਾ ਚੌਂਕ ਚ ਦੁਕਾਨ ਅਤੇ ਘਰ ਦੇ ਬਾਹਰ ਖੜ੍ਹੀ ਕਾਰ ਨੂੰ ਮੋਟਰ ਸਾਈਕਲ ਸਵਾਰ ਅਣਪਛਾਤੇ ਨੌਜਵਾਨਾਂ ਨੇ ਸਾੜ ਦਿੱਤੀ ਸੀ। ਜਿਸ ਤੇ ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਸੀ।

ਕੀ ਕਹਿਣਾ ਹੈ ਪੁਲਿਸ ਦਾ—

ਐਸ.ਐਚ.ਓ. ਸਿਟੀ ਇੰਸਪੈਕਟਰ ਜਸਕਰਨ ਸਿੰਘ ਨੇ ਦੱਸਿਆ ਕਿ ਪੁਲਿਸ ਸੀ.ਸੀ.ਟੀ.ਵੀ. ਕੈਂਮਰਿਆਂ ਨੂੰ ਖੰਘਾਲ ਰਹੀ ਹੈ। ਪੁਲਿਸ ਕੋਲ ਕੁਝ ਸੁਰਾਗ ਸਾਹਮਣੇ ਆਏ ਹਨ। ਉਸ ਦੇ ਆਧਾਰ ਤੇ ਜਾਂਚ ਚ ਜੁੱਟੀ ਹੋਈ ਹੈ। ਵਾਰਦਾਤ ਨੂੰ ਅੰਜਾਮ ਦੇਣ ਵਾਲੇ ਨੌਜਵਾਨਾਂ ਨੂੰ ਜਲਦ ਹੀ ਗ੍ਰਿਫਤਾਰ ਕਰ ਲਿਆ ਜਾਵੇਗਾ। 

NO COMMENTS