*ਸ਼ਹਿਰ ਅੰਦਰ 15 ਰੋਜਾ ਮਨੋਰੰਜਨ ਮੇਲਾ 29 ਤੋਂ ਸ਼ੁਰੂ*

0
116

ਬੁਢਲਾਡਾ 28 ਅਗਸਤ (ਸਾਰਾ ਯਹਾਂ/ਮਹਿਤਾ ਅਮਨ) ਸ਼ਹਿਰ ਅੰਦਰ ਲੰਬੇ ਸਮੇਂ ਤੋਂ ਬਾਅਦ ਬੱਚਿਆਂ, ਔਰਤਾਂ ਅਤੇ ਲੋਕਾਂ ਦੇ ਮਨੋਰੰਜਨ ਲਈ ਸ਼੍ਰੀ ਬਾਲਾ ਜੀ ਈਵੈਂਟ ਰੋਹਤਕ ਹਰਿਆਣਾ ਵੱਲੋਂ 15 ਰੋਜਾ ਮਨੋਰੰਜਨ ਮੇਲਾ 29 ਅਗਸਤ ਤੋਂ ਸਥਾਨਕ ਜੀਰੀ ਯਾਰਡ, ਭੀਖੀ ਰੋਡ ਵਿਖੇ ਲਗਾਇਆ ਜਾਵੇਗਾ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਮੇਲਾ ਪ੍ਰਬੰਧਕ ਗੋਰੀਸ਼ੰਕਰ, ਨਰੇਸ਼ ਠਾਕੁਰ, ਰਾਜੇਸ਼ ਠਾਕੁਰ ਨੇ ਦੱਸਿਆ ਕਿ ਦੁਨੀਆਂ ਅੰਦਰ ਚੱਲ ਰਹੀ ਦੀ ਦੌੜ ਚ ਆਮ ਲੋਕ ਆਪਣੀ ਰੁਝੇਵੇ ਭਰੀ ਜਿੰਦਗੀ ਵਿੱਚ ਕੁਝ ਪਲ ਮਨੋਰੰਜਨ ਲਈ ਕੱਢ ਮਾਨਸਿਕ ਤੌਰ ਤੇ ਆਪਣੇ ਆਪ ਨੂੰ ਖੁਸ਼ ਮਹਿਸੂਸ ਕਰਨ ਲਈ ਅਜਿਹੇ ਮੇਲਿਆਂ ਦਾ ਹੋਣਾ ਬਹੁਤ ਜਰੂਰੀ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਮੇਲਿਆ ਚ ਜਿੱਥੇ ਲੋਕ ਪਰਿਵਾਰ ਅਤੇ ਆਪਣੇ ਬੱਚਿਆਂ ਨਾਲ ਆ ਕੇ ਮਨੋਰੰਜਨ ਕਰਨਗੇ ਅਤੇ ਉਥੇ ਸ਼ੁੱਧ ਖਾਣਾ ਅਤੇ ਫਿਜੀਕਲ ਖੇਡਾਂ ਨਾਲ ਵੀ ਸ਼ਾਮਲ ਕੀਤੀਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਜਿੱਥੇ ਬੱਚੇ ਮਾਨਸਿਕ ਤੌਰ ਤੇ ਮਜਬੂਤ ਹੋਣਗੇ ਉਥੇ ਖੇਡਾਂ ਰਾਹੀਂ ਤੰਦਰੂਸਤੀ ਵੀ ਮਿਲੇਗੀ। ਉਨ੍ਹਾਂ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਰਿਸ਼ਤੇਦਾਰਾਂ ਦੋਸਤਾਂ ਨਾਲ ਮੇਲੇ ਚ ਸ਼ਾਮਲ ਹੋ ਕੇ ਆਨੰਦ ਮਾਣ ਸਕਦੇ ਹਨ। 

NO COMMENTS