*ਸ਼ਰੇਆਮ ਵਿਕ ਰਿਹਾ ਹੈ ਨਸ਼ਾ, ਜ਼ਿਲ੍ਹਾ ਪ੍ਰਸ਼ਾਸਨ ਬੇਖ਼ਬਰ, ਜੋ ਕੁੱਝ ਮਰਜ਼ ਕਰ ਲੈ ਸਾਡਾ ਕੋਈ ਕੁੱਝ ਨਹੀਂ ਵਿਗਾੜ ਸਕਦਾ*

0
2

ਮਾਨਸਾ, 27 ਅਪ੍ਰੈਲ:- (ਸਾਰਾ ਯਹਾਂ/ਗੁਰਪ੍ਰੀਤ ਧਾਲੀਵਾਲ) : ਪੰਜਾਬ ਪੰਜ ਦਰਿਆਵਾਂ ਦੀ ਧਰਤੀ ਸੀ ਪਰ ਹੁਣ ਛੇਵਾਂ ਦਰਿਆ ਨਸ਼ਿਆਂ ਦਾ ਚੱਲ ਰਿਹਾ ਹੈ। ਜਿਸਨੇ ਨੌਜਵਾਨ ਪੀੜ੍ਹੀ ਦਾ ਬੇੜਾ ਗ਼ਰਕ ਕਰ ਦਿੱਤਾ ਹੈ।  ਪਹਿਲਾਂ ਨੌਜਵਾਨ ਮੁੰਡੇ ਹੀ ਨਸ਼ਾ ਕਰਦੇ ਸੀ ਪਰ ਹੁਣ ਛੋਟੇ ਛੋਟੇ ਬੱਚੇ ਅਤੇ ਕੁੜੀਆਂ ਵੀ ਇਸ ਨਸ਼ੇ ਦੀ ਦਲ ਦਲ ਵਿੱਚ ਧਸਦੀਆਂ ਜਾ ਰਹੀਆਂ ਹਨ। ਆਮ ਆਦਮੀ ਪਾਰਟੀ ਦੀ ਸਰਕਾਰ ਆਉਣ ਤੋਂ ਪਹਿਲਾਂ ਮੁੱਖ ਮੰਤਰੀ ਭਗਵੰਤ ਮਾਨ ਕਹਿੰਦਾ ਸੀ ਕਿ ਪੰਜਾਬ ਵਿੱਚੋਂ ਨਸ਼ਿਆਂ ਦੇ ਵਪਾਰੀਆਂ ਨੂੰ ਜੜ੍ਹੋਂ ਖ਼ਤਮ ਕਰਨਾ ਸਾਡਾ ਮੁੱਖ ਮਕਸਦ ਹੈ। ਪਰ ਹੋ ਰਿਹਾ ਹੈ ਇਸਦੇ ਉੱਲਟ ਨਸ਼ਾ ਖਤਮ ਤਾਂ ਕਿ ਹੋਣਾ ਸੀ, ਸਗੋਂ ਸ਼ਰੇਆਮ ਛੋਟੇ ਛੋਟੇ ਬੱਚਿਆਂ ਨੂੰ ਵੀ ਸਪਲਾਈ ਹੋ ਰਿਹਾ ਹੈ ਨਸ਼ਾ। ਮਾਨਸਾ ਦੇ ਸਿੱਖ ਨੌਜਵਾਨ ਪਰਵਿੰਦਰ ਸਿੰਘਨੇ ਮਾਨਸਾ ਜਿਲੇ ਵਿੱਚ ਬੇਲਗਾਮ  ਬੱਚਿਆ ਨੂੰ ਨਸ਼ਾ ਵੇਚਣ ਵਾਲੇ 14 ਦੁਕਾਨਦਾਰ ਦਾ ਸਟਿੰਗ ਆਪ੍ਰੇਸ਼ਨ ਰਾਹੀ ਪਰਦਾਫਾਸ਼ ਕੀਤਾ ਹੈ। ਪਰਵਿੰਦਰ ਸਿੰਘ ਨੇ ਐਸ ਐਸ ਪੀ ਮਾਨਸਾ ਨੂੰ ਇੱਕ ਲਿਖਤੀ ਰੂਪ ਵਿੱਚ ਸ਼ਿਕਾਇਤ ਕੀਤੀ ਹੈ। ਸ਼ਿਕਾਇਤ ਵਿੱਚ ਪਰਵਿੰਦਰ ਸਿੰਘ ਨੇ ਮਾਨਸਾ ਦੇ ਸੰਜੂ ਮੈਡੀਕਲ ਹਾਲ ਲੱਲੂਆਣਾ ਰੋਡ ਮਾਨਸਾ, ਮਾਨਸਾ ਮੈਡੀਕਲ ਹਾਲ ਮੇਨ ਬਜ਼ਾਰ ਮਾਨਸਾ, ਸੋਨੂੰ ਅਰੋੜਾ ਮੈਡੀਕਲ ਹਾਲ ਮੇਨ ਬਜ਼ਾਰ ਮਾਨਸਾ ਦੇ ਮੈਡੀਕਲ ਦਵਾਈਆਂ ਨਸ਼ੇ ਦੇ ਤੌਰ ਤੇ ਵੇਚਣ ਦੇ ਦੋਸ਼ ਲਗਾਏ ਹਨ। ਜਦੋਂ ਕਿ ਇਸ ਤੋਂ ਪਹਿਲਾਂ ਪਿਛਲੇ ਦਿਨੀਂ ਫੇਸਬੁੱਕ ਅਤੇ ਸੋਸ਼ਲ ਮੀਡੀਏ ਤੇ ਤਿੰਨ ਵੀਡੀਓ ਵਾਇਰਲ ਹੁੰਦੀਆਂ ਹਨ। ਜੋ ਮਾਨਸਾ ਦੇ ਮੇਨ ਬਜ਼ਾਰ ਵਿੱਚ ਪੁਲਿਸ ਮੁਲਾਜ਼ਮ ਦੀ ਹਾਜ਼ਰੀ ਵਿੱਚ ਇਹ ਵੀਡੀਓ ਬਣਾਈ ਜਾ ਰਹੀ ਹੈ ਜਿਸ ਵਿੱਚ ਨਸ਼ੇ ਵੇਚਣ ਦੇ ਖਿਲਾਫ ਇੱਕ ਸਿੱਖ ਨੌਜਵਾਨ ਪਰਵਿੰਦਰ ਸਿੰਘ ਨੇ ਮਾਨਸਾ ਦੇ ਕਈ ਵੱਡੇ ਵੱਡੇ ਦੁਕਾਨਦਾਰਾਂ ਤੇ ਨਸ਼ੇ ਵੇਚਣ ਦੇ ਇਲਜਾਮ ਲਗਾਏ ਹਨ ਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਐਸ ਐਸ ਪੀ ਮਾਨਸਾ ਨੂੰ ਇਨ੍ਹਾਂ ਨਸ਼ਾ ਵੇਚਣ ਵਾਲਿਆਂ ਦੇ ਖ਼ਿਲਾਫ਼ ਬਿਆਨ ਦੇ ਬਾਵਜੂਦ ਨਸ਼ੇ ਖ਼ਿਲਾਫ਼ ਕਾਨੂੰਨੀ ਕਾਰਵਾਈ ਕਰਨ ਦੀ ਅਪੀਲ ਕੀਤੀ ਜਾਂਦੀ ਹੈ। ਦੂਜੇ ਪਾਸੇ ਮਾਨਸਾ ਮੈਡੀਕੋਜ਼ ਦਾ ਮਾਲਿਕ ਇਸ ਨੌਜਵਾਨ ਨੂੰ ਕਹਿ ਰਿਹਾ ਹੈ ਕਿ ਜਿੱਥੇ ਮਰਜ਼ੀ ਚਲਾ ਜਾ, ਜੋ ਕੁੱਝ ਮਰਜ਼ ਕਰ ਲੈ ਸਾਡਾ ਕੋਈ ਕੁੱਝ ਨਹੀਂ ਵਿਗਾੜ ਸਕਦਾ। ਜਿਸਦਾ ਮਤਲਬ ਇਹ ਹੈ ਕਿ ਸਰਕਾਰਾਂ ਦੀ ਮਿਲੀ ਭੁਗਤ ਨਾਲ ਨਸ਼ੇ ਵੇਚਣ ਦਾ ਕਾਰੋਬਾਰ ਚੱਲ ਰਿਹਾ ਹੈ। ਪਰਵਿੰਦਰ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਹ ਇਕ ਗੁਰਸਿੱਖ ਹੋਣ ਦੇ ਨਾਤੇ ਨਸ਼ੇ ਖਿਲਾਫ਼ ਲੜਾਈ ਆਪਣੇ ਤੌਰ ‘ਤੇ ਲੜੇਗਾ | ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਇਹ ਵੀਡੀਓ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਪੰਜਾਬ ਦੇ ਮੁੱਖ ਮੰਤਰੀ ਅਤੇ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਤੱਕ ਪਹੁੰਚਾਈ ਜਾਵੇਗੀ | ਇਸ ਮਸਲੇ ‘ਤੇ ਮਾਨਸਾ ਦੀਆਂ ਸੰਘਰਸ਼ਸ਼ੀਲ ਜਥੇਬੰਦੀਆਂ ਨੇ ਇਸ ਨੌਜਵਾਨ ਦੀ ਇਸ ਲੜਾਈ ਵਿਚ ਸਾਥ ਦੇਣ ਦਾ ਭਰੋਸਾ ਦਿਵਾਇਆ ਹੈ | ਸੰਵਿਧਾਨ ਬਚਾਓ ਮੰਚ ਦੇ ਆਗੂ ਤੇ ਐਡਵੋਕੇਟ ਗੁਰਲਾਭ ਸਿੰਘ ਮਾਹਲ ਅਤੇ ਐਡਵੋਕਟ ਬਲਕਰਨ ਸਿੰਘ ਬੱਲੀ ਨੇ ਨੌਜਵਾਨ ਨੂੰ ਮਿਲ ਕੇ ਕਿਸੇ ਗੱਲ ਤੋਂ ਨਾ ਘਬਰਾਉਣ ਲਈ ਕਿਹਾ | ਉਨ੍ਹਾਂ ਕਿਹਾ ਕਿ ਉਹ ਉਸ ਦੀ ਇਸ ਲੜਾਈ ਵਿਚ ਸਾਥ ਦੇਣਗੇ ਅਤੇ ਜਿੱਥੇ ਵੀ ਕੋਈ ਕਾਨੂੰਨੀ ਸਹਾਇਤਾ ਦੀ ਲੋੜ ਹੋਵੇਗੀ, ਉਹ ਸਾਥ ਦੇਣਗੇ | ਇਸ ਮੌਕੇ ਸੀ.ਪੀ.ਆਈ. ਦੇ ਜਨਰਲ ਸਕੱਤਰ ਕਾ. ਕ੍ਰਿਸ਼ਨ ਚੌਹਾਨ ਅਤੇ ਪੰਜਾਬ ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਦੇ ਸੂਬਾ ਆਗੂ ਡਾ. ਧੰਨਾ ਮੱਲ ਗੋਇਲ ਨੇ ਕਿਹਾ ਕਿ ਉਹ ਜ਼ਿਲ੍ਹਾ ਪੁਲਿਸ ਮੁਖੀ ਡਾ. ਨਾਨਕ ਸਿੰਘ ਨੂੰ ਅਪੀਲ ਕਰਦੇ ਹਨ ਕਿ ਇਨ੍ਹਾਂ ਵੀਡੀਓਜ਼ ਦੇ ਆਧਾਰ ‘ਤੇ ਕਾਰਵਾਈ ਕਰ ਕੇ ਦੋਸ਼ੀਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ | ਉਨ੍ਹਾਂ ਕਿਹਾ ਕਿ ਇਸ ਮਸਲੇ ‘ਤੇ ਮਾਨਸਾ ਸ਼ਹਿਰ ਵਾਸੀਆਂ ਦੀ ਲਾਮਬੰਦੀ ਕੀਤੀ ਜਾਵੇਗੀ ਅਤੇ ਜੇਕਰ ਸੰਘਰਸ਼ ਕਰਨ ਦੀ ਲੋੜ ਪਈ ਤਾਂ ਸੰਘਰਸ਼ ਵੀ ਕੀਤਾ ਜਾਵੇਗਾ | ਇਸ ਮਸਲੇ ਨੂੰ  ਸੰਯੁਕਤ ਕਿਸਾਨ ਮੋਰਚੇ ਵਿਚ ਵੀ ਵਿਚਾਰਿਆ ਜਾਵੇਗਾ |

NO COMMENTS