*ਸ਼ਰਧਾ ਤੇ ਉਤਸ਼ਾਹ ਨਾਲ ਕੱਢੀ ਜਾ ਰਹੀ ਹੈ ਪ੍ਰਭਾਤ ਫੇਰੀ*

0
35

ਮਾਨਸਾ ਸਤੰਬਰ (ਸਾਰਾ ਯਹਾਂ/ਮੁੱਖ ਸੰਪਾਦਕ)

ਸ੍ਰੀ ਕ੍ਰਿਸ਼ਨ ਕੀਰਤਨ ਮੰਡਲ ਮਾਨਸਾ ਵੱਲੋ ਹਰ ਸਾਲ ਦੀ ਤਰਾ ਇਸ ਸਾਲ ਵੀ 64 ਵਾ ਸ੍ਰੀ ਰਾਧਾ ਜਨਮਅਸਟਮੀ ਉਤਸਵ ਬੜੀ ਧੂਮਧਾਮ ਤੇ ਸਰਧਾ ਦੇ ਨਾਲ  ਗੀਤਾ ਭਵਨ ਮਾਨਸਾ ਵਿਖੇ  ਮਨਾਇਆ ਜਾ  ਰਿਹਾ ਹੈ ।ਜਿਸ ਦੇ ਸੰਬੰਧ ਵਿੱਚ ਬਾਰਾ ਰੋਜਾ ਪ੍ਰਭਾਤਫੇਰੀ ਬੀਤੇ ਦਿਨ ਤੋ ਸੁਰੂ ਹੋ ਚੁੱਕੀ ਹੈ ਜੋ ਰੋਜਾਨਾ ਸਵੇਰੇ ਚਾਰ ਵਜੇ  ਗੀਤਾ ਭਵਨ ਤੋ ਸੁਰੂ ਹੋਕੇ ਵੱਖ ਵੱਖ ਗਲੀ-ਮੁਹੱਲਿਆ ਹੁੰਦਿਆ ਕਿਸੇ ਇਕ ਭਗਤ ਦੇ ਘਰ ਆਰਤੀ ਕਰਕੇ ਸਮਾਪਤ ਕੀਤੀ ਜਾਦੀ ਹੈ ।ਇਸ ਦੇ ਤਹਿਤ ਐਤਵਾਰ ਨੂੰ ਸਮਾਜਸੇਵੀ ਤਰਸੇਮ ਬਿੱਟੂ ਸ਼ਰਮਾ  ਦੇ ਘਰ ਇਹ ਆਰਤੀ ਕੀਤੀ  ਗਈ ਇਸ ਦੋਰਾਨ ਵੱਡੀ ਗਿਣਤੀ ਵਿੱਚ ਸ਼ਹਿਰ ਵਾਸੀਆ ਨੇ ਸਿਰਕਤ ਕੀਤੀ  ਅਤੇ ਰਾਧਾ ਨਾਮ ਦੀ  ਹਾਜਰੀ ਲਗਵਾਈ ।ਇਸ ਮੋਕੇ ਕਲਾਕਾਰ ਪ੍ਰਵੀਨ ਟੋਨੀ ਸ਼ਰਮਾ , ਦਿਨੇਸ ਰਿੰਪੀ , ਵਿਨੋਦ ਚੋਧਰੀ , ਅਨਿਲ ਕੁਮਾਰ ,ਵਿੱਕੀ ਸ਼ਰਮਾ ,ਪਵਨ ਧੀਰ, ਵਿਨੋਦ ਕੁਮਾਰ ਤੋ ਇਲਾਵਾ ਅਨਾਮਿਕਾ ਗਰਗ ਨੇ ਰਾਧਾ ਨਾਮ ਦੀ ਚਰਚਾ ਕਰਕੇ ਭਗਤਾ ਨੂੰ ਨੱਚਣ ਲਈ ਮਜਬੂਰ ਕੀਤਾ । ਇਸ ਮੋਕੇ ਹਲਕਾ ਵਿਧਾਇਕ ਡਾ ਵਿਜੇ ਸਿੰਗਲਾ, ਵਿਨੋਦ ਭੰਮਾ , ਸਤੀਸ ਗੋਇਲ , ਮੁਨੀਸ  ਬੱਬੀ ਦਾਨੇਵਾਲੀਆ , ਅਮਰਨਾਥ ,ਵਿਸਾਲ ਗੋਲਡੀ , ਅਸਵਨੀ ਕੁਮਾਰ , ਕਾਲੂ ਰਾਮ , ਨਵੀ ਜਿੰਦਲ ,ਸੋਨੂੰ ਅਤਲਾ, ਰਾਜ ਕੁਮਾਰ,ਸੁਖਪਾਲ ਬਾਂਸਲ, ਬਿੱਟੂ ਸਰਮਾ , ਸੁਭਾਸ ਕੁਮਾਰ, ਮਹੇਸ ਕੁਮਾਰ ,ਭੂਸਣ ਗਰਗ, ਵਿਨੋਦ ਗੋਇਲ ,ਭੀਸਮ ਗੋਇਲ , ਗਿਆਨ ਚੰਦ , ਦੀਵਾਨ ਭਾਰਤੀ , ਵਿਨੋਦ ਰਾਣੀ , ਮੰਜੂ ਰਾਣੀ , ਪੂਨਮ ਸਰਮਾ ਤੋ ਇਲਾਵਾ ਵੱਡੀ ਗਿਣਤੀ ਵਿੱਚ ਔਰਤਾ ਸਾਮਲ ਸਨ ।

NO COMMENTS