*ਸ਼ਰਧਾ ਅਤੇ ਵਿਸ਼ਵਾਸ ਦਾ ਸੁਮੇਲ ਪ੍ਰਭੂ ਪ੍ਰਾਪਤੀ ਦਾ ਰਾਹ:ਸਵਾਮੀ ਭੁਵਨੇਸ਼ਵਰੀ ਦੇਵੀ*

0
70

ਮਾਨਸਾ 17 ਮਾਰਚ (ਸਾਰਾ ਯਹਾਂ/ਮੁੱਖ ਸੰਪਾਦਕ)ਸਤਿਗੁਰ ਸੇਵਾ ਟਰੱਸਟ ਮਾਨਸਾ ਵਲੋਂ  ਸਰਪ੍ਰਸਤ ਆਨੰਦ ਪ੍ਰਕਾਸ਼ ਅਤੇ ਭੀਮ ਸੈਨ ਹੈਪੀ ਦੀ ਅਗਵਾਈ ਹੇਠ ਕਰਵਾਏ ਜਾ ਰਹੇ ਪੰਜ ਦਿਨਾਂ ਸਤਿਸੰਗ ਦੇ ਚੌਥੇ ਦਿਨ ਦੀ ਸ਼ੁਰੂਆਤ ਆੜ੍ਹਤੀਆਂ ਐਸੋਸੀਏਸ਼ਨ ਮਾਨਸਾ ਦੇ ਪ੍ਰਧਾਨ ਮਨੀਸ਼ ਬੱਬੀ ਦਾਨੇਵਾਲੀਆ ਨੇ ਪਰਿਵਾਰ ਸਮੇਤ ਝੰਡਾਂ ਪੂਜਨ ਦੀ ਰਸਮ ਅਦਾ ਕਰਕੇ ਕੀਤੀ ਅਤੇ ਪੰਡਿਤ ਪੁਨੀਤ ਸ਼ਰਮਾਂ ਜੀ ਦੇ ਮੰਤਰ ਉਚਾਰਣਾ ਦੇ ਨਾਲ ਜੋਤੀ ਪ੍ਰਚੰਡ ਦੀ ਰਸਮ ਡਾਕਟਰ ਸੁਨੀਲ ਬਾਂਸਲ ਨੇ ਪਰਿਵਾਰ ਸਮੇਤ ਪਹੁੰਚ ਕੇ ਅਦਾ ਕੀਤੀ।

ਇਹ ਜਾਣਕਾਰੀ ਦਿੰਦਿਆਂ ਟਰੱਸਟ ਦੇ ਸੱਕਤਰ ਸੰਜੀਵ ਪਿੰਕਾ ਅਤੇ ਬਲਜੀਤ ਸ਼ਰਮਾਂ ਨੇ ਦੱਸਿਆ ਕਿ ਪਿਛਲੇ ਚਾਰ ਦਿਨਾਂ ਤੋਂ ਪਰਮ ਪੂਜਯ ਸਵਾਮੀ ਭੁਵਨੇਸ਼ਵਰੀ ਦੇਵੀ ਜੀ ਦਾ ਸਤਿਸੰਗ ਸੁਨਨ ਲਈ ਬਜ਼ੁਰਗਾਂ ਅਤੇ ਬੱਚਿਆਂ ਸਮੇਤ ਵੱਡੀ ਗਿਣਤੀ ਵਿੱਚ ਸੰਗਤਾਂ ਪਹੁੰਚ ਰਹੀਆਂ ਹਨ। 

ਸਵਾਮੀ ਭੁਵਨੇਸ਼ਵਰੀ ਦੇਵੀ ਜੀ ਨੇ ਕਿਹਾ ਨੇ ਸਾਨੂੰ ਅਪਣੇ ਧਾਰਮਿਕ ਗ੍ਰੰਥਾਂ ਦਾ ਅਧਿਐਨ ਕਰਨਾ ਚਾਹੀਦਾ ਹੈ ਜਿਨ੍ਹਾਂ ਤੋਂ ਸਾਨੂੰ ਸਾਡੀਆਂ ਸੱਮਸਿਆਵਾਂ ਦਾ ਪਤਾ ਲੱਗਦਾ ਹੈ ਅਤੇ ਇਹਨਾਂ ਗ੍ਰੰਥਾਂ ਵਿੱਚੋਂ ਹੀ ਇਹਨਾਂ ਸਮਸਿਆਵਾਂ ਦਾ ਹੱਲ ਲੱਭਦਾ ਹੈ ਉਨ੍ਹਾਂ ਦੱਸਿਆ ਕਿ ਸ਼ਰਧਾ ਅਤੇ ਵਿਸ਼ਵਾਸ ਨਾਲ ਭਗਤੀ ਕਰਕੇ ਹੀ ਪ੍ਰਮਾਤਮਾਂ ਨੂੰ ਪਾਇਆ ਜਾ ਸਕਦਾ ਹੈ ਕਿਉਂਕਿ ਸ਼ਰਧਾ ਅਤੇ ਵਿਸ਼ਵਾਸ ਦਾ ਸੁਮੇਲ ਹੀ ਪ੍ਰਭੂ ਭਗਤੀ ਦਾ ਰਾਹ ਹੈ ਇਨਸਾਨ ਨੂੰ ਕਾਮਯਾਬ ਹੋਣ ਲਈ ਕੰਮ ਪ੍ਰਤੀ ਇਮਾਨਦਾਰ ਹੋਣਾ ਚਾਹੀਦਾ ਹੈ ਉਨ੍ਹਾਂ ਕਿਹਾ ਕਿ ਪ੍ਰਭੂ ਦੀ ਭਗਤੀ ਵਿੱਚ ਲੀਨ ਵਿਅਕਤੀ ਹੀ ਅਸਲ ਬਾਦਸ਼ਾਹ ਹੁੰਦਾ ਹੈ। ਸਵਾਮੀ ਭੁਵਨੇਸ਼ਵਰੀ ਦੇਵੀ ਜੀ ਜੀ ਦੇ ਸੰੰਗੀਤਮਈ ਭਜਨਾਂ “ਤੇਰੇ ਨਾਲ ਪ੍ਰੀਤਾਂ ਪਾਕੇ ਅਸੀਂ ਚੰਗੇ ਰਹਿ ਗਏ” ਅਤੇ “ਯਾਰੀ ਜਦੋਂ ਦੀ ਫ਼ਕੀਰਾ ਤੇਰੇ ਨਾਲ ਲਾਈ ਹੈ” ਆਦਿ ਨਾਲ ਸਾਰੇ ਪੰਡਾਲ ਵਿੱਚ ਵੱਡੀ ਗਿਣਤੀ ਵਿਚ ਬੈਠੇ ਸ਼ਰਧਾਲੂਆਂ ਨੂੰ ਨੱਚਣ ਲਈ ਮਜਬੂਰ ਕਰ ਦਿੱਤਾ। ਉਨ੍ਹਾਂ ਅਪਣੇ ਸੰਦੇਸ਼ ਵਿੱਚ ਕਿਹਾ ਕਿ ਸਤਿਸੰਗ ਚ ਸੁਣੇ ਵਿਚਾਰ ਮਨੁੱਖ ਦੇ ਆਚਰਣ ਚ ਢਲਣੇ ਚਾਹੀਦੇ ਹਨ।

ਟਰੱਸਟ ਦੇ ਮੈਂਬਰ ਪਵਨ ਕੁਮਾਰ ਬੱਬਲੀ ਨੇ ਦੱਸਿਆ ਕਿ ਸਤਿਸੰਗ ਦੇ ਆਖਰੀ ਦਿਨ ਐਤਵਾਰ ਨੂੰ ਫੁੱਲਾਂ ਦੀ ਹੋਲੀ ਖੇਡੀ ਜਾਵੇਗੀ ਅਤੇ ਆਉਣ ਵਾਲੀ ਸਾਰੀ ਸੰਗਤ ਨੂੰ ਪ੍ਰਸ਼ਾਦ ਵਿਤਰਨ ਕੀਤਾ ਜਾਵੇਗਾ। ਉਹਨਾਂ ਦੱਸਿਆ ਕਿ ਅੱਜ ਸਮਾਜਸੇਵੀ ਸੰਜੇ ਜੈਨ, ਸਤਿਗੁਰੂ ਸੇਵਾ ਟਰੱਸਟ ਸੰਗਰੂਰ ਦੇ ਪ੍ਰਧਾਨ ਸੁਖਦੇਵ ਕੁਮਾਰ ਨੂੰ ਮਹਾਰਾਜ ਜੀ ਨੇ ਅਸ਼ੀਰਵਾਦ ਦੇ ਕੇ ਸਨਮਾਨਿਤ ਕੀਤਾ।

ਇਸ ਮੌਕੇ ਪ੍ਰਧਾਨ ਪ੍ਰਵੀਨ ਟੋਨੀ ਸ਼ਰਮਾਂ,ਪੇ੍ਮ ਕੁਮਾਰ ਜੀ,ਲਵੀਸ਼ ਮੋੜਾਂ ਵਾਲੇ,ਰਾਜ ਝੁਨੀਰ, ਗੋਬਿੰਦ ਕੁਮਾਰ, ਹੁਕਮ ਚੰਦ ਬਾਂਸਲ, ਤਰਸੇਮ ਪੱਪੂ, ਡਾਕਟਰ ਤੇਜਿੰਦਰ ਪਾਲ ਸਿੰਘ ਰੇਖੀ,ਪਵਨ ਪੰਮੀ,ਅਸ਼ਵਨੀ ਜਿੰਦਲ, ਵਿਕਾਸ ਸ਼ਰਮਾ, ਐਡਵੋਕੇਟ ਸੁਨੀਲ ਬਾਂਸਲ,ਵਿਨੋਦ ਚੌਧਰੀ, ਸ਼ੈਲੀ ਜੀ,,ਕੇ.ਸੀ.ਬਾਂਸਲ, ਮਨੀਸ਼ ਚੌਧਰੀ ਸਮੇਤ ਵੱਡੀ ਗਿਣਤੀ ਵਿੱਚ ਸੰਗਤਾਂ ਹਾਜ਼ਰ ਸਨ।

NO COMMENTS