ਸ਼ਰਦ ਨਵਰਾਤਰਿਆਂ ਵਿੱਚ ਪ੍ਰਕਾਸ਼ਿਤ ਅਖੰਡ ਜੋਤੀ ਦਾ ਪੂਜਨ ਸਥਾਨਕ ਭਗਵਾਨ ਸ਼੍ਰੀ ਪਰਸੂਰਾਮ ਮੰਦਰ ਮਾਨਸਾ ਵਿਖੇ ਕੀਤਾ ਗਿਆ

0
71

ਮਾਨਸਾ 22 ਅਕਤੂਬਰ (ਸਾਰਾ ਯਹਾ/ਹੀਰਾ ਸਿੰਘ ਮਿੱਤਲ) ਆਦਿ ਸ਼ਕਤੀ ਮਾਂ ਜਗਦੰਬੇ ਦੇ ਕਸ਼ਟ ਅਤੇ ਡਰ ਤੋਂ ਮੁਕਤੀ ਦਿਵਾਉਣ ਵਾਲੇ ਛੇਵੇਂ ਸਰੂਪ ਮਾਤਾ ਕਾਤਯਿਆਨੀ ਜੀ ਤੇ ਸ਼ਰਦ ਨਵਰਾਤਰਿਆਂ ਵਿੱਚ ਪ੍ਰਕਾਸ਼ਿਤ ਅਖੰਡ ਜੋਤੀ ਦਾ ਪੂਜਨ ਸਥਾਨਕ ਭਗਵਾਨ ਸ਼੍ਰੀ ਪਰਸੂਰਾਮ ਮੰਦਰ ਵਨ ਵੇ ਟਰੈਫਿਕ ਰੋਡ ਮਾਨਸਾ ਵਿਖੇ ਕੀਤਾ ਗਿਆ।
ਇਸ ਬਾਰੇ ਵਧੇਰੇ ਜਾਣਕਾਰੀ ਦਿੰਦਿਆਂ ਮੰਡਲ ਦੇ ਜਨਰਲ ਸਕੱਤਰ ਕੰਵਲਜੀਤ ਸ਼ਰਮਾ ਨੇ ਦੱਸਿਆ ਕਿ ਅੱਜ ਦਾ ਪੂਜਨ ਮੰਡਲ ਦੇ ਚੇਅਰਮੈਨ ਸ਼੍ਰੀ ਵਰੁਣ ਬਾਂਸਲ ਵੀਣੂੰ ਨੇ ਆਪਣੀ ਧਰਮਪਤਨੀ ਸ਼੍ਰੀਮਤੀ ਦੀਪਕਾ ਬਾਂਸਲ ਦੇ ਜਨਮਦਿਨ ਦੀ ਖੁਸ਼ੀ ਵਿੱਚ ਕਰਵਾਇਆ ਅਤੇ ਮਹਾਂਰਾਣੀ ਦਾ ਅਸ਼ੀਰਵਾਦ ਪ੍ਰਾਪਤ ਕੀਤਾ ਅਤੇ ਮੰਡਲ ਵੱਲੋਂ ਉਨ੍ਹਾਂ ਨੂੰ ਸਨਮਾਨਿਤ ਵੀ ਕੀਤਾ ਗਿਆ।
ਮੰਦਰ ਦੇ ਪੁਜਾਰੀ ਪੰਡਤ ਲਕਸ਼ਮੀ ਨਰਾਇਣ ਸ਼ਰਮਾ ਨੇ ਵਿਧੀਵਤ ਢੰਗ ਨਾਲ ਨਵ ਗ੍ਰਹਿ, ਕਲਸ਼ ਅਤੇ ਅਖੰਡ ਜੋਤੀ ਦਾ ਪੂਜਨ ਕਰਵਾ ਕੇ ਮੰਗਲ ਆਰਤੀ ਕਰਵਾਈ।


ਇਸ ਮੌਕੇ ਮੰਡਲ ਦੇ ਪ੍ਰਧਾਨ ਰਾਮ ਲਾਲ ਸ਼ਰਮਾ,ਉਪ ਪ੍ਰਧਾਨ ਬਲਜੀਤ ਸ਼ਰਮਾ, ਅਗਜੈਕਟਿਵ ਮੈਂਬਰ ਸੇਵਕ ਸੰਦਲ, ਮਨਦੀਪ ਹੈਰੀ, ਬੰਟੀ ਰਾਜਪੂਤ ਅਤੇ ਸ੍ਰੀ ਸਨਾਤਨ ਧਰਮ ਪ੍ਰਚਾਰ ਸੰਮਤੀ ਦੇ ਪ੍ਰਧਾਨ ਇੰਦਰਸੈਨ ਆਕਲੀਆਂ ਆਦਿ ਹਾਜਰ ਸਨ

NO COMMENTS