*ਸ਼ਨੀਵਾਰ ਨੂੰ ਅਨਾਜ਼ ਮੰਡੀ ਮਾਨਸਾ ਵਿਖੇ ਰਾਜ ਰਾਣੀ ਫਾਊਂਡੇਸ਼ਨ ਮਾਨਸਾ ਵੱਲੋਂ ਪੰਜਵਾਂ ਖ਼ੂਨਦਾਨ ਕੈਂਪ ਲਗਾਇਆ*

0
75

ਮਾਨਸਾ 01 ਅਕਤੂਬਰ (ਸਾਰਾ ਯਹਾਂ/ਗੁਰਪ੍ਰੀਤ ਧਾਲੀਵਾਲ): ਸ਼ਨੀਵਾਰ ਨੂੰ ਅਨਾਜ਼ ਮੰਡੀ ਮਾਨਸਾ ਵਿਖੇ ਰਾਜ ਰਾਣੀ ਫਾਊਂਡੇਸ਼ਨ ਮਾਨਸਾ ਵੱਲੋਂ ਪੰਜਵਾਂ ਖ਼ੂਨਦਾਨ ਕੈਂਪ ਲਗਾਇਆ ਗਿਆ।ਕੈਂਪ ਦੌਰਾਨ ਆਮ ਲੋਕਾਂ ਅਤੇ ਫਾਊਂਡੇਸ਼ਨ ਦੇ ਮੈਂਬਰਾਂ ਤੋਂ ਇਲਾਵਾ ਪਿੰਡ ਤਾਮਕੋਟ ਅਤੇ ਬੈਂਕ ਦੇ ਅਧਿਕਾਰੀਆਂ ਵੱਲੋਂ ਖ਼ੂਨ ਦਾਨ ਕੀਤਾ ਗਿਆ। ਇਸ ਕੈਂਪ ਦੌਰਾਨ ਮਾਨਸਾ ਬਲੱਡ ਬੈਂਕ ਦੁਆਰਾ 33 ਯੂਨਿਟ ਖੂਨ ਇਕੱਤਰ ਕੀਤਾ ਗਿਆ। ਇਸ ਮੌਕੇ ਮੁੱਖ ਮਹਿਮਾਨ ਵਜੋਂ ਡਾਕਟਰ ਵਿਜੈ ਸਿੰਗਲਾ, ਐਮ ਐਲ ਏ ਮਾਨਸਾ , ਮੁਨੀਸ਼ ਬੱਬੀ ਦਾਨੇਵਾਲੀਆ , ਪ੍ਰਧਾਨ ਅੜਤੀਆ ਐਸੋਸੀਸ਼ਨ ਅਤੇ ਵਿਉਪਾਰ ਮੰਡਲ ਮਾਨਸਾ ਅਤੇ ਸਰਦੂਲਗੜ੍ਹ ਤੋਂ ਦਰਸ਼ਨ ਗਰਗ , ਡਾਇਰੈਕਟਰ ਭਾਰਤ ਗਰੁੱਪ ਆਫ ਕਾਲਜ ਹਾਜ਼ਰ ਸਨ।ਮੁੱਖ ਮਹਿਮਾਨ ਅਤੇ ਫਾਊਂਡੇਸ਼ਨ ਦੇ ਪ੍ਰਧਾਨ ਮੁਕੇਸ਼ ਕੁਮਾਰ ਦੁਆਰਾ ਖੂਨ ਦਾਨ ਦੀ ਮਹੱਤਤਾ ਬਾਰੇ ਦੱਸਦੇ ਹੋਏ ਲੋਕਾਂ ਨੂੰ ਵੱਧ ਤੋਂ ਵੱਧ ਖੂਨ ਦਾਨ ਕਰਨ ਲਈ ਪ੍ਰੇਰਿਤ ਕੀਤਾ ਗਿਆ ਅਤੇ ਖੂਨ ਦਾਨ ਕਰਨ ਨੂੰ ਸਭ ਤੋਂ ਵੱਧ ਪੁੰਨ ਦੱਸਿਆ। ਫਾਊਂਡੇਸ਼ਨ ਦੁਆਰਾ ਖੂਨਦਾਨੀਆਂ ਅਤੇ ਮੁੱਖ ਮਹਿਮਾਨਾਂ ਦਾ ਸਨਮਾਨ ਕਰਦੇ ਹੋਏ ਉਹਨਾਂ ਨੂੰ ਸਨਮਾਨ ਚਿੰਨ੍ਹ ਦਿੱਤੇ ਗਏ। ਇਸ ਮੌਕੇ ਸੇਕ੍ਰੇਟਰੀ ਰਮਣੀਕ ਗਰਗ , ਕੈਸ਼ੀਅਰ ਸੰਜੀਵ ਗੋਇਲ, ਪ੍ਰੋਜੈਕਟ ਚੇਅਰਮੈਨ ਪਾਰਸ ਕੁਮਾਰ, ਅਸ਼ੋਕ ਕੁਮਾਰ, ਰੋਬਿਨ ਤਾਇਲ, ਸੰਜੀਵ ਤਮਕੋਟ,ਵਿਨੋਦ ਜਿੰਡਲ , ਸ਼ੀਤਲ ਗਰਗ, ਦੀਪਕ ਗੋਇਲ , ਰੋਹਿਤ ਬਾਂਸਲ ਆਦਿ ਹਾਜ਼ਰ ਸਨ ।

NO COMMENTS