*ਸ਼ਤਰੰਜ, ਟੇਬਲ ਟੈਨਿਸ, ਯੋਗ ਅਤੇ ਤਾਇਕਵਾਂਡੋ ਵਿੱਚ ਡੀ ਏ ਵੀ ਨੇ ਲਹਿਰਾਇਆ ਪਰਚਮ*

0
12

ਮਾਨਸਾ 22  ਜੁਲਾਈ –(ਸਾਰਾ ਯਹਾਂ/ਵਿਨਾਇਕ ਸ਼ਰਮਾ)

      ਪੰਜਾਬ ਸਕੂਲ ਗੇਮਜ਼ ਜੋਨਲ ਲੈਵਲ ਤੇ ਸ਼ੁਰੂ ਹੋਈਆਂ ਖੇਡਾਂ ਵਿੱਚ ਅੱਜ ਸ਼ਤਰੰਜ, ਟੇਬਲ ਟੈਨਿਸ, ਯੋਗ ਅਤੇ ਤਾਈਕਵਾਂਡੋ ਦੇ ਮੁਕਾਬਲੇ ਹੋਏ। ਜੋਨਲ ਲੈਵਲ ਤੇ ਸਰਕਾਰੀ ਅਤੇ ਪ੍ਰਾਈਵੇਟ ਸਕੂਲਾਂ ਦੀਆਂ ਕਰੀਬ 27 ਟੀਮਾਂ ਨੇ ਹਿੱਸਾ ਲਿਆ।

     ਇਨ੍ਹਾਂ ਸਾਰੀਆਂ ਖੇਡਾਂ ਵਿੱਚ ਡੀ ਏ ਵੀ ਸਕੂਲ ਦੀਆਂ ਟੀਮਾਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਪਹਿਲਾ ਸਥਾਨ ਹਾਸਲ ਕੀਤਾ ਅਤੇ ਜਿਲ੍ਹਾ ਪੱਧਰ ਮੁਕਾਬਲੇ ਲਈ ਕਵਾਲੀਫਾਈ ਕੀਤਾ।

         ਪ੍ਰਿੰਸੀਪਲ ਸ਼੍ਰੀ ਵਿਨੋਦ ਰਾਣਾ ਜੀ ਨੇ ਆਪਣੀ ਜੇਤੂ ਟੀਮ ਅਤੇ ਖੇਡ ਵਿਭਾਗ ਨੂੰ ਵਧਾਈ ਦਿੱਤੀ ਅਤੇ ਆਗਾਮੀ ਖੇਡਾਂ ਵਿੱਚ ਵੀ ਆਪਣਾ ਸਰਵਸ੍ਰੇਸ਼ਠ ਪ੍ਰਦਰਸ਼ਨ ਕਰਨ ਲਈ ਪ੍ਰੋਤਸਾਹਿਤ ਕੀਤਾ।

NO COMMENTS