ਸਹਾਇਤਾ ਗਰੁੱਪ ਲੁਧਿਆਣਾ ਨੇ ਲੋੜਵੰਦ ਬੱਚਿਆਂ ਦੇ ਪਰਿਵਾਰਾਂ ਨੂੰ ਵੰਡਿਆ ਰਾਸ਼ਨ

0
10

ਜੋਗਾ 6 ਅਪ੍ਰੈਲ (ਸਾਰਾ ਯਹਾ, ਬਲਜੀਤ ਸ਼ਰਮਾ)-ਸੂਬੇ ਭਰ ਦੇ ਨਾਲ-ਨਾਲ ਹੋਰਨਾਂ ਸੂਬਿਆਂ ਵਿੱਚ ਲੋੜਵੰਦ ਪਰਿਵਾਰਾਂ ਦੇ ਬੱਚਿਆਂ ਨੂੰ ਮੁਫ਼ਤ ਪੜ੍ਹਾਈ ਕਰਵਾਉਣ ਵਾਲੇ ਸਹਾਇਤਾ ਗਰੁੱਪ ਲੁਧਿਆਣਾ ਵੱਲੋਂ ਸੰਸਥਾ ਅਧੀਨ ਪੜ੍ਹਾਈ ਕਰੇ ਅਤਿ ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਵੰਡਿਆ ਗਿਆ। ਸੰਸਥਾ ਦੇ ਜਿਲ੍ਹਾ ਪ੍ਰਧਾਨ ਸਾਬਕਾ ਸਰਪੰਚ ਬਲਜਿੰਦਰ ਸਿੰਘ ਘਾਲੀ ਨੇ ਦੱਸਿਆ ਕਿ ਲੰਬੇ ਸਮੇਂ ਤੋਂ ਸਹਾਇਤਾ ਗਰੁੱਪ ਲੁਧਿਆਣਾ ਵੱਲੋਂ ਲੋੜਵੰਦ ਪਰਿਵਾਰਾਂ ਦੇ ਸੈਂਕੜੇ ਬੱਚਿਆਂ ਨੂੰ ਮੁਫ਼ਤ ਪੜ੍ਹਾਇਆ ਜਾ ਰਿਹਾ ਹੈ, ਜਿਸਦਾ ਸਾਰਾ ਖਰਚ਼ਾ ਗਰੁੱਪ ਵੱਲੋਂ ਹੀ ਕੀਤਾ ਜਾਂਦਾ ਹੈ ਅਤੇ ਗਰੁੱਪ ਵੱਲੋਂ ਲੋੜ ਪੈਣ ਤੇ ਸਮੇਂ-ਸਮੇਂ ਤੇ ਹੋਰ ਲੋਕ ਭਲਾਈ ਕੰਮ ਵੀ ਕੀਤੇ ਜਾ ਰਹੇ ਹਨ। ਘਾਲੀ ਨੇ ਦੱਸਿਆ ਕਿ ਗਰੁੱਪ ਦੇ ਸਰਪ੍ਰਸਤ ਡਾ. ਹਰਕੇਸ਼ ਸਿੰਘ ਸੰਧੂ (ਯੂ.ਐਸ.ਏ) ਤੇ ਸੂਬਾ ਪ੍ਰਧਾਨ ਡਾ. ਰਾਜਿੰਦਰ ਸਿੰਘ ਰਾਜ਼ੀ ਤੇ ਗਰੁੱਪ ਪ੍ਰਬੰਧਕਾਂ ਵੱਲੋਂ ਕੋਰੋਨਾ ਵਾਇਰਸ ਦੇ ਬਚਾਅ ਲਈ ਲੱਗੇ ਕਰਫਿਊ ਕਾਰਨ ਬੱਚਿਆਂ ਦੇ ਪਰਿਵਾਰਾਂ ਦੀ ਮੰਦੀ ਹਾਲਤ ਨੂੰ ਦੇਖਦਿਆ ਗਰੁੱਪ ਦੇ ਲੋੜਵੰਦ 19 ਬੱਚਿਆਂ ਦੇ ਪਰਿਵਾਰਾਂ ਨੂੰ ਰਾਸ਼ਨ ਭੇਜਿਆ ਗਿਆ, ਜਿਸਦੀ ਵੰਡ ਗਰੁੱਪ ਮੈਂਬਰਾ ਵੱਲੋਂ ਘਰ-ਘਰ ਜਾ ਕੇ ਕੀਤੀ ਗਈ। ਉਨ੍ਹਾਂ ਦੱਸਿਆ ਕਿ ਲੋੜ ਪੈਣ ਤੇ ਗਰੁੱਪ ਵੱਲੋਂ ਪਰਿਵਾਰਾਂ ਦੀ ਹੋਰ ਮਦਦ ਵੀ ਕੀਤੀ ਜਾਵੇਗੀ। ਇਸ ਮੌਕੇ ਖਜ਼ਾਨਚੀ ਮਦਦ ਲਾਲ ਕੁਸ਼ਲਾ, ਮੈਂਬਰ ਗੋਪਾਲ ਅਕਲੀਆ, ਬੂਟਾ ਸਿੰਘ ਅਕਲੀਆ, ਜਸਵਿੰਦਰ ਸਿੰਘ ਤਾਮਕੋਟ, ਜਗਜੀਤ ਸਿੰਘ, ਜਸਵੀਰ ਸਿੰਘ ਸੀਰੂ ਆਦਿ ਮੈਂਬਰ ਹਾਜ਼ਰ ਸਨ।  

NO COMMENTS