*ਭੋਗ ਤੇ ਵਿਸ਼ੇਸ਼- ਸਵ: ਰਾਮ ਪ੍ਰਤਾਪ ਸ਼ਰਮਾ ਨੇ ਲੰਮੀ ਜਿੰਦਗੀ ਜੀਅ ਕੇ ਦਿੱਤੇ ਵੱਡੇ ਆਦਰਸ਼*

0
296

ਮਾਨਸਾ 18 ਜੁਲਾਈ  (ਸਾਰਾ ਯਹਾਂ/ ਮੁੱਖ ਸੰਪਾਦਕ ) — ਇਸ ਫਾਨੀ ਸੰਸਾਰ ਤੋਂ ਇੱਕ ਦਿਨ ਸਭ ਨੇ ਚਲੇ ਜਾਣਾ ਹੈ। ਇਹ ਜੀਵਨ ਦੀ ਅਟੱਲ ਸੱਚਾਈ ਹੈ। ਪਰ ਕੁਝ ਵਿਅਕਤੀ ਆਪਣੀ ਜਿੰਦਗੀ ਵਿੱਚ ਸਮਾਜ ਸੇਵਾ, ਕਾਰਜਾਂ ਅਤੇ ਪਰਿਵਾਰ ਤੋਂ ਇਲਾਵਾ ਸਮਾਜ ਵਿੱਚ ਦੱਬੇ, ਕੁਚਲੇ ਲੋਕਾਂ ਦੀ ਉਹ ਮਦਦ ਬਣ ਕੇ ਖੜ੍ਹਦੇ ਹਨ। ਜਿਨ੍ਹਾਂ ਤੋਂ ਆਉਣ ਵਾਲੀਆਂ ਪੀੜ੍ਹੀਆਂ ਪ੍ਰੇਰਣਾ ਲੈ ਕੇ ਉਨ੍ਹਾਂ ਨੂੰ ਹਮੇਸ਼ਾ ਨਤਮਸਤਕ ਹੁੰਦੀਆਂ ਰਹਿੰਦੀਆਂ ਹਨ। ਪੁਲਿਸ ਵਿਭਾਗ ਵਿੱਚ ਬਤੌਰ ਇੰਸਪੈਕਟਰ ਦੀ ਸੇਵਾ ਨਿਭਾ ਰਹੇ ਜਗਦੀਸ਼ ਕੁਮਾਰ ਸ਼ਰਮਾ, ਐਡਵੋਕੇਟ ਦੇਸ ਬਧੂ ਸ਼ਰਮਾ ਦੇ ਪਿਤਾ ਰਾਮ ਪ੍ਰਤਾਪ ਸ਼ਰਮਾ ਪੁੱਤਰ ਸ਼੍ਰੀ ਬਲੀਰਾਮ ਵੀ ਆਪਣੀਆਂ ਅਜਿਹੀਆਂ ਪੈੜਾਂ ਛੱਡ ਗਏ ਹਨ ਕਿ ਪ੍ਰਮਾਤਮਾ ਨੇ ਉਨ੍ਹਾਂ ਨੂੰ ਲੰਮੀ ਉਮਰ ਦੇ ਨਾਲ ਹਰ ਇੱਕ ਦੀ ਮਦਦ ਕਰਨ ਦੇ ਵੱਡੇ ਹੋਂਸਲੇ ਤੇ ਦਿਲ ਦਿੱਤਾ। ਰਾਮ ਪ੍ਰਤਾਪ ਸ਼ਰਮਾ 102 ਸਾਲ ਦੀ ਉਮਰ ਭੋਗ ਕੇ ਇਸ ਸੰਸਾਰ ਨੂੰ ਅਲਵਿਦਾ ਆਖ ਗਏ ਹਨ। ਉਨ੍ਹਾਂ ਨੇ ਸ਼੍ਰੀਮਤੀ ਕ੍ਰਿਸ਼ਨਾ ਦੇਵੀ ਨਾਲ ਵਿਆਹ ਕਰਵਾ ਕੇ ਆਪਣੀ ਲਾਇਕ ਔਲਾਦ ਦੋ ਲੜਕੇ ਅਤੇ ਚਾਰ ਧੀਆਂ ਨੂੰ ਜਨਮ ਦਿੱਤਾ ਜੋ ਅੱਜ ਆਪਣੇ ਪਰਿਵਾਰਾਂ ਵਿੱਚ ਵਧੀਆ ਅਤੇ ਖੁਸ਼ ਗੰਵਾਰ ਜਿੰਦਗੀ ਜੀ ਰਹੇ ਹਨ। ਪੋਸਟ ਆਫਿਸ ਤੋਂ ਸੇਵਾ ਮੁਕਤ ਤੋਂ ਬਾਅਦ ਰਾਮ ਪ੍ਰਤਾਪ ਸ਼ਰਮਾ ਨੇ ਕਿਸਾਨ ਯੂਨੀਅਨ ਨਾਲ ਜੁੜ ਕੇ ਦੇਸ਼ ਦੀ ਹਮਦਰਦੀ ਲਈ ਆਪਣਾ ਰਹਿੰਦਾ ਜੀਵਨ ਸਮਰਪਿਤ ਕੀਤਾ ਅਤੇ ਆਪਣੀ ਸੰਤਾਨ ਤੋਂ ਇਲਾਵਾ ਵੀ ਹੋਰਨਾਂ ਨੂੰ ਇਹ ਸਮੱਤ ਬਖਸੀ ਕਿ ਉਹ ਦੇਸ਼ ਦੇ ਕਿਸਾਨ ਨੂੰ ਗਲ ਲਾ ਕੇ ਰੱਖਣ। ਰਾਮ ਪ੍ਰਤਾਪ ਸ਼ਰਮਾ ਦੀਆਂ ਅਜਿਹੀਆਂ ਭਾਵਨਾਵਾਂ ਸਦਕਾ ਉਨਾਂ੍ਹ ਦਾ ਸਮਾਜ ਵਿੱਚ ਨਿਵੇਕਲਾ, ਕੱਦਵਾਰ ਅਤੇ ਸਨੇਹ, ਮੁਹੱਬਤ ਵਾਲਾ ਸਥਾਨ ਬਣਿਆ। ਅੱਜ ਉਨ੍ਹਾਂ ਦੀ ਪਰਿਵਾਰਕ ਫੁੱਲਵਾੜੀ ਵਿੱਚ ਧੀਆਂ, ਪੁੱਤ, ਪੋਤੇ-ਪੋਤਰੀਆਂ, ਜਵਾਈ, ਦੋਹਤੇ-ਦੋਹਤੀਆਂ ਮਹਿਕ ਰਹੇ ਹਨ। ਜਿਨ੍ਹਾਂ ਤੇ ਸ਼੍ਰੀ ਪ੍ਰਤਾਪ ਸ਼ਰਮਾ ਦਾ ਆਸ਼ੀਰਵਾਦ ਹਮੇਸ਼ਾ ਬਣਿਆ ਰਹੇਗਾ। ਸ਼ਰਮਾ ਜੀ ਦੀ ਪਰਿਵਾਰ ਨੂੰ ਬਖਸੀ ਸਮੱਤ ਅੱਜ ਹਰ ਪਾਸੇ ਤਰੱਕੀ, ਖੁਸ਼ਹਾਲੀ ਅਤੇ ਪ੍ਰਗਤੀ ਦੇ ਰਹੀ ਹੈ। ਰਾਮ ਪ੍ਰਤਾਪ ਸ਼ਰਮਾ ਨੇ ਆਪਣੀ ਜਿੰਦਗੀ ਦੇ 87 ਸਾਲ ਜਿਲ੍ਹਾ ਬਠਿੰਡਾ ਦੇ ਪਿੰਡ ਤਿਓਣਾ ਵਿਖੇ ਲਗਾਤਾਰ ਖੇਤੀ ਕਰਕੇ ਹੱਥੀ ਕਿਰਤ ਕੀਤੀ ਅਤੇ ਆਪਣੀ ਔਲਾਦ ਨੂੰ ਪੜ੍ਹਾ-ਲਿਖਾ ਕੇ ਉੱਚ ਅਹੁਦਿਆਂ ਤੇ ਬਿਠਾਇਆ। ਰਾਮ ਪ੍ਰਤਾਪ ਸ਼ਰਮਾ ਦੇ ਨਮਿੱਤ ਰੱਖੇ ਗਏ ਸ਼੍ਰੀ ਗਰੁੜ ਪੁਰਾਣ ਪਾਠ ਦੇ ਭੋਗ 19 ਜੁਲਾਈ ਦਿਨ ਮੰਗਲਵਾਰ ਨੂੰ 12:30 ਵਜੇ ਗਊਸ਼ਾਲਾ ਭਵਨ ਬਲਾਕ-ਏ ਮਾਨਸਾ ਵਿਖੇ ਪਵੇਗਾ।

NO COMMENTS