*ਸਵੱਛ ਭਾਰਤ ਮੁਹਿੰਮ ਵਿੱਚ ਖੇਡ ਯੂਥ ਕਲੱਬਾਂ ਅਤੇ ਖਿਡਾਰੀਆਂ ਨੇ ਪਾਇਆ ਆਪਣਾ ਯੋਗਦਾਨ*

0
10

ਬੁਢਲਾਡਾ-ਮਾਨਸਾ, 06 ਅਕਤੂਬਰ (ਸਾਰਾ ਯਹਾਂ/ਮੁੱਖ ਸੰਪਾਦਕ) : ਨਹਿਰੂ ਯੁਵਾ ਕੇਂਦਰ ਮਾਨਸਾ ਵੱਲੋਂ ਜ਼ਿਲੇ ਵਿੱਚ ਚਲ ਰਹੀ ਸਵੱਛ ਭਾਰਤ ਮੁਹਿੰਮ ਅਤੇ ਯੂਥ ਕਲੱਬਾਂ ਨੂੰ ਹੋਰ ਕਾਰਜਸ਼ੀਲ ਕਰਨ ਹਿੱਤ ਯੁਵਾ ਕਲੱਬ ਵਿਕਾਸ ਪ੍ਰੋਗਰਾਮ ਕਰਵਾਏ ਜਾ ਰਹੇ ਹਨ। ਇਸ ਲੜੀ ਵੱਜੋਂ ਬੁਢਲਾਡਾ ਸਬ-ਡਵੀਜ਼ਨ ਵਿੱਚ ਸਵੱਛ ਭਾਰਤ ਮੁਹਿੰਮ ਨੂੰ ਹੋਰ ਤੇਜ ਕਰਨ ਹਿੱਤ ਸ਼ਿਵ ਸ਼ਕਤੀ ਭਵਨ ਬੁਢਲਾਡਾ ਵਿੱਚ ਸਮੂਹ ਯੂਥ ਕਲੱਬਾਂ ਦੀ ਮੀਟਿੰਗ ਕਰਵਾਈ ਗਈ। ਇਸ ਮੌਕੇ ਸੰਬੋਧਨ ਕਰਦਿਆਂ ਐਸ.ਡੀ.ਐਮ. ਬੁਢਲਾਡਾ ਸ਼੍ਰੀ ਕਾਲਾ ਰਾਮ ਕਾਂਸਲ ਨੇ ਕਿਹਾ ਕਿ ਸ਼ਹਿਰਾਂ ਵਿੱਚ ਤਾਂ ਨਗਰ ਕੌਂਸਲ ਵੱਲੋ ਸਫਾਈ ਲ਼ਈ ਸਿਸਟਮ ਹੁੰਦਾ ਹੈ। ਜਿਸ ਨਾਲ ਕੂੜਾ ਇਕੱਠਾ ਕਰਕੇ ਉਸ ਨੂੰ ਵੱਖਰਾ-ਵੱਖਰਾ ਕਰਕੇ ਡਿਸਪੋਜ ਆਫ ਕੀਤਾ ਜਾਂਦਾ ਹੈ ਪਰ ਪਿੰਡਾਂ ਵਿੱਚ ਯੂਥ ਕਲੱਬਾਂ ਨੂੰ ਇਸ ਸਬੰਧੀ ਆਪਣਾ ਯੋਗਦਾਨ ਪਾਉਣਾ ਚਾਹੀਦਾ ਹੈ ਅਤੇ ਲੋਕਾਂ ਨੂੰ ਗਿੱਲੇ ਅਤੇ ਸੁੱਕੇ ਕੂੜੇ ਬਾਰੇ ਜਾਣਕਾਰੀ ਦੇਣੀ ਚਾਹੀਦੀ ਹੈ। ਸ਼੍ਰੀ ਕਾਂਸਲ ਨੇ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਸ਼ੋਸਲ ਮੀਡੀਆ ਦੀ ਵਰਤੋਂ ਸਚਾਰੂ ਢੰਗ ਨਾਲ ਕਰਨ। ਉਨਾਂ ਕਿਹਾ ਕਿ ਸਾਨੂੰ ਆਪਣੀ ਸੋਚ ਸਕਾਰਤਮਕ ਰੱਖਣੀ ਚਾਹੀਦੀ ਹੈ ਅਤੇ ਇਸ ਸਕਾਰਤਾਮਕ ਸੋਚ ਨਾਲ ਹੀ ਕਿਸੇ ਵਿਅਕਤੀ ਦੀ ਸੋਚ ਬਦਲ ਸਕਦੀ ਹੈ। ਉਨਾਂ ਕਲੱਬਾਂ ਨੂੰ ਕਿਹਾ ਕਿ ਇਕੱਲਾ ਪ੍ਰਸਾਸ਼ਨ ਕੁਝ ਨਹੀ ਕਰ ਸਕਦਾ ਜਦੋ ਤੱਕ ਲੋਕਾਂ ਦਾ ਸ਼ਹਿਯੋਗ ਨਹੀ ਮਿਲਦਾ। ਸ਼੍ਰੀ ਕਾਂਸਲ ਨੇ ਕਿਹਾ ਕਿ ਤੁਸੀ ਦੇਖ ਰਹੇ ਹੋ ਕਿ ਲੋਕਾਂ ਵੱਲੋ ਮਿਲੇ ਸਹਿਯੋਗ ਨਾਲ ਆਸਰਾ ਫਾਊਡੇਸ਼ਨ ਬਰੇਟਾ, ਮਾਤਾ ਸੁੰਦਰੀ ਫਾਊਡੇਸ਼ਨ ਬੁਡਲਾਡਾ ਅਤੇ ਨੈਕੀ ਫਾਊਂਡੇਸ਼ਨ ਬੁਢਲਾਡਾ ਵੱਡੇ-ਵੱਡੇ ਪ੍ਰਾਜੈਕਟ ਚਲਾ ਰਹੇ ਹਨ। ਉਨਾਂ ਚੱਲ ਰਹੀ ਸਵੱਛ ਭਾਰਤ ਮੁਹਿੰਮ ਵਿੱਚ ਹਰ ਕਿਸਮ ਦੀ ਮਦਦ ਦਾ ਭਰੋਸਾ ਦਿੱਤਾ। ਉਨਾਂ ਇਸ ਮੋਕੇ ਕਲੀਨ ਇੰਡੀਆ ਮੁਹਿੰਮ ਵਿੱਚ ਯੋਗਦਾਨ ਪਾਉਣ ਲਈ ਆਏ ਖਿਡਾਰੀਆਂ ਨੂੰ ਨਹਿਰੂ ਯੁਵਾ ਕੇਂਦਰ ਮਾਨਸਾ ਵੱਲੋ ਕਚਰਾ ਇਕੱਠਾ ਕਰਨ ਲਈ ਵਿਸ਼ੇਸ ਤੌਰ ’ਤੇ ਬਣਾਏ ਗਏ ਕਪੜੇ ਦੇ ਬੋਰੇ ਦੇਕੇ ਰਵਾਨਾ ਕੀਤਾ। ਇਸ ਤੋ ਪਹਿਲਾਂ ਕਲੀਨ ਇੰਡੀਆ ਦੀ ਮੀਟਿੰਗ ਨੂੰ ਸੰਬੋਧਨ ਕਰਦਿਆ ਨਹਿਰੂ ਯੁਵਾ ਕੇਂਦਰ ਮਾਨਸਾ ਦੇ ਜਿਲਾ ਯੂਥ ਅਫਸਰ ਸਰਬਜੀਤ ਸਿੰਘ ਅਤੇ ਲੇਖਾ ਅਤੇ ਪ੍ਰੋਗਰਾਮ ਸੁਪਰਵਾਈਜਰ ਡਾ.ਸੰਦੀਪ ਘੰਡ ਨੇ ਦੱਸਿਆ ਕਿ ਮਾਨਸਾ ਵਿੱਚ ਚਲ ਰਹੀ ਕਲੀਨ ਇੰਡੀਆ ਮੁਹਿੰਮ ਨੂੰ ਭਰਵਾਂ ਸਹਿਯੋਗ ਮਿਲ ਰਿਹਾ ਹੈ ਅਤੇ ਉਹਨਾਂ ਇੱਕ ਮਹੀਨੇ ਦੇ ਟੀਚੇ ਦਾ ਪੰਜਾਹ ਪ੍ਰਤੀਸ਼ਤ ਪਹਿਲੇ ਛੇ ਦਿੰਨਾਂ ਵਿੱਚ ਹੀ ਪੂਰਾ ਕਰ ਲਿਆ ਹੈ।ਉਹਨਾਂ ਯੂਥ ਕਲੱਬਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਆਪਣੇ ਕਲੱਬਾਂ ਦਾ ਕਾਰਜ ਖੇਤਰ ਤੋ ਇਲਾਵਾ ਕਲੱਬ ਦੀ ਮੈਬਰਸ਼ਿਪ ਵਿੱਚ ਵੀ ਵਾਧਾ ਕਰਨ ਅਤੇ ਵੱਧ ਤੋ ਵੱਧ ਨੋਜਵਾਨਾਂ ਨੂੰ ਆਪਣੇ ਕਲੱਬਾਂ ਵਿੱਚ ਸ਼ਾਮਲ ਕਰਨ। ਡਾ.ਘੰਡ ਨੇ ਇਹ ਵੀ ਕਿਹਾ ਕਿ ਕੋਈ ਵੀ ਸਮਾਜਿਕ ਬੁਰਾਈ ਨੂੰ ਲੋਕਾਂ ਦੇ ਸਹਿਯੋਗ ਨਾਲ ਹੀ ਖਤਮ ਕੀਤਾ ਜਾ ਸਕਦਾ ਹੈ। ਮੀਟਿੰਗ ਨੂੰ ਸੰਬੋਧਨ ਕਰਦਿਆ ਵੱਖ ਵੱਖ ਬੁਲਾਰਿਆਂ ਜਿੰਨਾਂ ਵਿੱਚ  ਪੰਜਾਬ ਪੁਲੀਸ ਦੀ ਨਸ਼ਾਂ ਛਡਾਉ  ਮੁਹਿੰਮ ਦੇ ਇੰਚਾਰਜ ਬਲਵੰਤ ਭੀਖੀ, ਹਰਦੀਪ ਸਿੱਧੂ ਸਟੇਟ ਮੀਡੀਆ ਕੋਆਰਡੀਨੇਟਰ ਸਿੱਖਿਆ ਵਿਭਾਗ ਮਾਨਸਾ,ਕੁਲਵੰਤ ਸਿੰਘ ਮਾਤਾ ਗੁਜਰੀ ਜੀ ਭਲਾਈ ਕੇਂਦਰ ਬੁਢਲਾਡਾ, ਸਵਰਨ ਰਾਹੀ ਅਤੇ ਰਜਿੰਦਰ ਵਰਮਾ ਮਾਨਸਾ ਰੂਰਲ ਯੂਥ ਕਲੱਬ ਐਸੋਸੀਏਸ਼ਨ ਮਾਨਸਾ,ਨੇਕੀ ਫਾਊਡੇਸ਼ਨ ਬੁਡਲਾਡਾ ਦੇ ਸੁਖਚੇਨ ਸਿੰਘ ਰੰਘਿੜਆਲ, ਵੀਰ ਸਿੰਘ ਕੋਚ ਰੰਘਿੜਆਲ ਡਾ.ਗਿਆਨ ਚੰਦ ਆਸਰਾ ਫਾਊਡੇਸ਼ਨ ਬਰੇਟਾ,ਖੁਸ਼ਦੀਪ ਸਿੰਘ ਮਿਊਂਸਪਲ ਕਮਿਸ਼ਨਰ ਬੁਢਲਾਡਾ ਹਰਭਜਨ ਸਿੰਘ ਨੇ ਸੰਬੋਧਨ ਕਰਦਿਆ ਕਿਹਾ ਕਿ ਸਾਡੀ ਕਹਿਨੀ ਅਤੇ ਕਥਨੀ ਵਿੱਚ ਫਰਕ ਨਹੀ ਹੋਣਾ ਚਾਹੀਦਾ ਤਾਂ ਹੀ ਲ਼ੋਕ ਸਾਡਾ ਸਹਿਯੋਗ ਕਰਨਗੇ। ਉਨਾਂ ਕਿਹਾ ਕਿ ਉਹ ਨਹਿਰੂ ਯੁਵਾ ਕੇਦਰ ਵੱਲੋਂ ਚਲਾਈ ਜਾ ਰਹੀ ਸਵੱਛ ਭਾਰਤ ਮੁਹਿੰਮ ਵਿੱਚ ਪੂਰਾ ਸਹਿਯੋਗ ਦੇਣਗੇ। ਮੀਟਿੰਗ ਵਿੱਚ ਨਹਿਰੂ ਯੁਵਾ ਕੇਂਦਰ ਮਾਨਸਾ ਵੱਲੋ ਸਰਕਾਰ ਦੀਆਂ ਵੱਖ ਵੱਖ ਸਕੀਮਾਂ ਦਾ ਕਿਤਾਬਚਾ ਵੀ ਜਾਰੀ ਕੀਤਾ ਗਿਆ ਅਤੇ ਸਮੂਹ ਭਾਗੀਦਾਰਾਂ ਨੂੰ ਵੰਡਿਆ ਗਿਆ।

NO COMMENTS