*ਸਵੱਛ ਭਾਰਤ ਮੁਹਿੰਮ ਦਾ ਮੂੰਹ ਚਿੜਾ ਰਹੀ ਹੈ ਸ਼ਹਿਰ ਦੀ ਪਾਮ ਸਟਰੀਟ*

0
186

ਬੁਢਲਾਡਾ 03 ਮਾਰਚ (ਸਾਰਾ ਯਹਾਂ/ਅਮਨ ਮਹਿਤਾ) ਸਵੱਛ ਭਾਰਤ ਮੁਹਿੰਮ ਅਧੀਨ ਚਾਹੇ ਨਗਰ ਕੋਂਸਲ ਵੱਲੋਂ ਸ਼ਹਿਰ ਨੂੰ ਸਾਫ ਸੁਥਰਾ ਅਤੇ ਸੁੰਦਰ ਰੱਖਣ ਲਈ ਉਪਰਾਲੇ ਕੀਤੇ ਜਾ ਰਹੇ ਹਨ ਪ੍ਰੰਤੂ ਸ਼ਹਿਰ ਦੇ ਪਾਮ ਸਟਰੀਟ ਰੇਲਵੇ ਰੋਡ ਤੇ ਸਿਟੀ ਥਾਣੇ ਦੇ ਕੋਲ ਗੰਦਗੀ ਦੇ ਢੇਰ ਸਵੱਛ ਮੁਹਿੰਮ ਦਾ ਮੂੰਹ ਚਿੜਾ ਰਹੇ ਹਨ। ਉਥੇ ਨਜਦੀਕ ਬਣੇ ਪਖਾਨੇ ਵੀ ਲੋਕਾਂ ਲਈ ਸਹੂਲਤ ਤਾਂ ਕੀ ਦੇਣੀ ਸੀ ਗੰਦਗੀ ਕਾਰਨ ਸਿਰਦਰਦੀ ਦਾ ਕਾਰਨ ਬਣੇ ਹੋਏ ਹਨ। ਸ਼ਹਿਰ ਦੇ ਲੋਕਾਂ ਨੇ ਡਿਪਟੀ ਕਮਿਸ਼ਨਰ ਮਾਨਸਾ ਨੂੰ ਅਪੀਲ ਕੀਤੀ ਕਿ ਉਹ ਸ਼ਹਿਰ ਦੀ ਪਾਮ ਸਟਰੀਟ ਰੋਡ ਤੇ ਬਣੇ ਪਖਾਨੇ ਅਤੇ ਗੰਦਗੀ ਦੇ ਢੇਰਾ ਤੋਂ ਲੋਕਾਂ ਨੂੰ ਨਿਯਾਤ ਦਵਾਉਣ ਲਈ ਨਗਰ ਕੋਂਸਲ ਨੂੰ ਹਦਾਇਤ ਕਰਨ। ਲੋਕਾਂ ਨੇ ਮੰਗ ਕੀਤੀ ਕਿ ਉਪਰੋਕਤ ਪਖਾਨਿਆਂ ਚ ਸਫ਼ਾਈ ਕਰਮਚਾਰੀ ਦੀ ਪੱਕੇ ਤੌਰ ਤੇ ਤਾਇਨਾਤੀ ਯਕੀਨੀ ਬਣਾਈ ਜਾਵੇ। ਕੌਂਸਲ ਦੇ ਇੰਸਪੈਕਟਰ ਧਰਮਪਾਲ ਕੱਕੜ ਨਾਲ ਸੰਪਰਕ ਕਰਨ ਤੇ ਉਨ੍ਹਾਂ ਕਿਹਾ ਕਿ ਸ਼ਹਿਰ ਅੰਦਰ ਸਫਾਈ ਨਿਰੰਤਰ ਕੀਤੀ ਜਾ ਰਹੀ ਹੈ। ਪਿਛਲੇ ਸਮੇਂ ਕੂੜੇ ਦੇ ਡੰਪ ਦੀ ਸਮੱਸਿਆ ਕਾਰਨ ਲੋਕਾਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ। ਪ੍ਰੰਤੂ ਹੁਣ ਸਭ ਕੁਝ ਠੀਕ ਕਰ ਲਿਆ ਗਿਆ ਹੈ।

NO COMMENTS