*ਸਵੈਇੱਛਕ ਖੂਨਦਾਨੀ ਨੇ ਜਨਮਦਿਨ ਮੌਕੇ ਕੀਤਾ 138ਵੀਂ ਵਾਰ ਖ਼ੂਨਦਾਨ*

0
31

ਮਾਨਸਾ 21 ਦਸੰਬਰ (ਸਾਰਾ ਯਹਾਂ/ਮੁੱਖ ਸੰਪਾਦਕ)ਸਵੈਇੱਛਕ ਖੂਨਦਾਨੀ ਸੰਜੀਵ ਪਿੰਕਾ ਨੇ ਅਪਣੇ ਜਨਮਦਿਨ ਮੌਕੇ ਬਲੱਡ ਸੈਂਟਰ ਸਿਵਲ ਹਸਪਤਾਲ ਮਾਨਸਾ ਵਿਖੇ ਖੂਨਦਾਨ ਕੀਤਾ ਇਹ ਜਾਣਕਾਰੀ ਦਿੰਦਿਆਂ ਪ੍ਰਵੀਨ ਟੋਨੀ ਸ਼ਰਮਾਂ ਨੇ ਦੱਸਿਆ ਕਿ ਖੂਨਦਾਨ ਲਹਿਰ ਵਿੱਚ ਵੱਡਮੁੱਲਾ ਯੋਗਦਾਨ ਪਾਉਣ ਵਾਲੇ ਸੰਜੀਵ ਪਿੰਕਾ ਨੇ ਅੱਜ 53 ਸਾਲ ਦੀ ਉਮਰ ਪੂਰੀ ਕਰਦਿਆਂ 138ਵੀੱ ਵਾਰ ਖ਼ੂਨਦਾਨ ਕੀਤਾ ਹੈ ਅਤੇ ਉਨ੍ਹਾਂ ਨੂੰ ਵਧਾਈ ਦਿੰਦਿਆਂ ਸਵੈਇੱਛਕ ਖੂਨਦਾਨੀ ਬਲਜੀਤ ਸ਼ਰਮਾਂ ਨੇ 133ਵੀਂ ਵਾਰ ਖ਼ੂਨਦਾਨ ਕੀਤਾ।ਇਸ ਮੌਕੇ ਵਧਾਈ ਦਿੰਦਿਆਂ ਬਲੱਡ ਟਰਾਂਸਫਿਊਜਨ ਅਫਸਰ ਡਾਕਟਰ ਸ਼ਾਇਨਾ ਨੇ ਦੱਸਿਆ ਕਿ ਸਿਵਲ ਹਸਪਤਾਲ ਦੇ ਬਲੱਡ ਸੈਂਟਰ ਵਿਖੇ ਖੂਨਦਾਨ ਲਹਿਰ ਵਿੱਚ ਯੋਗਦਾਨ ਪਾਉਣ ਵਾਲੇ ਵਿਅਕਤੀ ਅਪਣੇ ਖੁਸ਼ੀ ਦੇ ਮੌਕੇ ਸਾਂਝੇ ਕਰਨ ਲਈ ਖੂਨਦਾਨ ਕਰਦੇ ਹਨ ਜਿਸ ਤੋਂ ਆਮ ਲੋਕ ਵੀ ਖੂਨਦਾਨ ਕਰਨ ਲਈ ਪ੍ਰੇਰਿਤ ਹੁੰਦੇ ਹਨ ਉਨ੍ਹਾਂ ਕਿਹਾ ਕਿ ਹਰੇਕ ਤੰਦਰੁਸਤ ਵਿਅਕਤੀ ਨੂੰ ਸਾਲ ਵਿੱਚ ਚਾਰ ਵਾਰ ਖ਼ੂਨਦਾਨ ਕਰਨਾ ਚਾਹੀਦਾ ਹੈ ਇਸ ਨਾਲ ਕਿਸੇ ਵੀ ਕਿਸਮ ਦੀ ਕਮਜ਼ੋਰੀ ਮਹਿਸੂਸ ਨਹੀਂ ਹੁੰਦੀ ਸਗੋਂ ਮਨੁੱਖਤਾ ਦੀ ਸੇਵਾ ਵਿੱਚ ਯੋਗਦਾਨ ਪਾਉਣ ਲਈ ਮਾਨਸਿਕ ਸ਼ਾਂਤੀ ਮਿਲਦੀ ਹੈ।ਕੇਕ ਕਟਵਾ ਕੇ ਵਧਾਈ ਦਿੰਦਿਆਂ ਬਲਜੀਤ ਕੜਵਲ ਨੇ ਦੱਸਿਆ ਕਿ ਇਸ ਮੌਕੇ ਪਹੁੰਚੇ ਪ੍ਰਵੀਨ ਟੋਨੀ ਸ਼ਰਮਾਂ ਨੇ 75 ਵਾਰ ਤੋਂ ਵੱਧ ਵਾਰ,ਕਮਲ ਜੋਗਾ ਨੇ 10 ਵਾਰ ਤੋਂ ਵੱਧ, ਡਾਕਟਰ ਸੁਨੀਲ ਕੁਮਾਰ ਅਤੇ ਗੋਰੀ ਸਿੰਘ ਨੇ 5 ਵਾਰ ਤੋਂ ਵੱਧ ਵਾਰ ਖ਼ੂਨਦਾਨ ਕੀਤਾ ਹੈ ਉਨ੍ਹਾਂ ਖੁਦ ਵੀ ਇਸ ਖੂਨਦਾਨ ਯੱਗ ਵਿੱਚ ਹਿੱਸਾ ਪਾਉਂਦਿਆਂ 20 ਵਾਰ ਤੋਂ ਵੱਧ ਵਾਰ ਖ਼ੂਨਦਾਨ ਕੀਤਾ ਹੈ। ਬਲੱਡ ਕੌਂਸਲਰ ਅਮਨਦੀਪ ਸਿੰਘ ਨੇ ਦੱਸਿਆ ਕਿ ਸਮਾਜਸੇਵੀ ਸੰਸਥਾਵਾਂ ਦੇ ਸਹਿਯੋਗ ਸਦਕਾ ਬਲੱਡ ਸੈਂਟਰ ਸਿਵਲ ਹਸਪਤਾਲ ਮਾਨਸਾ ਵਿੱਚ ਕਦੇ ਵੀ ਖੂਨ ਦੀ ਕਿੱਲਤ ਮਹਿਸੂਸ ਨਹੀਂ ਹੋਈ। ਸਮਾਜਸੇਵੀ ਸੰਸਥਾਵਾਂ ਵੱਲੋਂ ਸਮੇਂ ਸਮੇਂ ਤੇ ਧਾਰਮਿਕ ਸਮਾਗਮਾਂ, ਸਕੂਲਾਂ ਕਾਲਜਾਂ ਵਿਖੇ ਖੂਨਦਾਨ ਕੈਂਪ ਲਗਾਏ ਜਾਂਦੇ ਹਨ।


NO COMMENTS