*ਸਵੀਪ ਸਬੰਧੀ ਜਾਗਰੂਕ ਕਰਨ ਲਈ ਨਿੱਜੀ ਸਪੰਰਕ ਮੁਹਿੰਮ ਸ਼ੁਰੂ—ਡਾ.ਸੰਦੀਪ ਘੰਡ*

0
11

ਮਾਨਸਾ 02 ,ਫ਼ਰਵਰੀ (ਸਾਰਾ ਯਹਾਂ/ਬੀਰਬਲ ਧਾਲੀਵਾਲ): ਨੋਜਵਾਨਾਂ ਨੂੰ ਆਤਮ-ਨਿਰਭਰ ਹੁਨਰ ਅਤੇ ਹੱਥੀ ਕੰਮ ਕਰਨ ਲਈ ਪ੍ਰਰੇਤਿ ਕਰਨ ਸਬੰਧੀ ਵੱਖ ਵੱਖ ਗਤੀਵਿਧੀਆਂ ਕਰਵਾਈ ਜਾਂ ਰਹੀਆਂ ਹਨ।ਇਸ ਤੋ ਇਲਾਵਾ ਜਿਲ੍ਹਾ ਪ੍ਰਸਾਸ਼ਨ ਮਾਨਸਾ ਵੱਲੋ ਭਾਰਤ ਦੇ ਚੋਣ ਕਮਿਸ਼ਨਰ ਦੀਆਂ ਹਦਾiੋੲੰਤਾਂ ਅੁਨਸਾਰ ਸਵੀਪ ਮੁਹਿੰਮ ਹੇਠ ਵੋਟਰਾਂ ਨੂੰ ਜਾਗਰੂਕ ਕਰਨ ਹਿੱਤ ਯੂਥ ਕਲੱਬਾਂ ਅਤੇ ਲੋਕਾਂ ਨਾਲ ਨਿੱਜੀ ਸਪੰਰਕ ਕਰਨ ਹਿੱਤ ਵਿਸੇਸ ਮੁਹਿੰਮ ਸ਼ੁਰੂ ਕੀਤੀ ਗਈ ਹੈ।ਇਸ ਬਾਰੇ ਜਾਣਕਾਰੀ ਦਿਦਿੰਆਂ ਜਿਲ੍ਹਾ ਯੂਥ ਅਫਸਰ ਸਰਬਜੀਤ ਸਿੰਘ ਅਤੇ ਲੇਖਾ ਅਤੇ ਪ੍ਰੋਗਰਾਮ ਸੁਪਰਵਾਈਜਰ ਡਾ.ਸੰਦੀਪ ਘੰਡ ਨੇ ਦੱਸਿਆ ਕਿ ਕੋਵਿਡ ਪ੍ਰਤੀ ਸਾਵਧਾਨੀਆਂ ਵਰਤਦੇ ਹੋਏ ਨਹਿਰੂ ਯੁਵਾ ਕੇਂਦਰ ਮਾਨਸਾ ਦੇ ਵਲੰਟੀਅਰਜ ਦੀਆਂ ਵੱਖ ਵੱਖ ਟੀਮਾਂ ਦਾ ਗਠਨ ਕੀਤਾ ਗਿਆ ਹੈ।ਇਹਨਾਂ ਟੀਮਾਂ ਵਿੱਚ ਬੇਅੰਤ ਕੌਰ ਕਿਸ਼ਨਗੜ ਫਰਵਾਹੀ ਅਤੇ ਗੁਰਪੋ੍ਰੀਤ ਕੌਰ ਅਕਲੀਆ ,ਮੰਜੂ ਬਾਲਾ ਅਤੇ ਹਰਪ੍ਰੀਤ ਸਿੰਘ ਸਰਦੂਲਗੜ,ਮਨਪ੍ਰੀਤ ਆਹਲੂਪੁਰ ਅਤੇ ਹਰਪੀਤ ਸਿੰਘ ਸਰਦੂਲਗੜ, ਕਰਮਜੀਤ ਕੌਰ ਅਤੇ ਬੇਅੰਤ ਕੌਰ ਸ਼ੇਖਪੁਰ ਖੁਡਾਲ ਗੁਰਪ੍ਰੀਤ ਸਿੰਘ ਨੰਦਗੜ ਅਤੇ ਨਰਿੰਦਰ ਸਿੰਘ ਗੁਰਪ੍ਰੀਤ ਸਿੰਘ ਅੱਕਾਂ ਵਾਲੀ ਅਤੇ ਕਰਮਜੀਤ ਸਿੰਘ , ਜੋਨੀ ਅਤੇ ਮਨੋਜ ਕੁਮਾਰ ਮਾਨਸਾ ਨੂੰ ਸ਼ਾਮਲ ਕੀਤਾ ਗਿਆ ਹੈ।ਡਾ.ਘੰਡ ਨੇ ਦੱਸਿਆ ਕਿ ਹਰ ਵਲੰਟੀਅਰਜ ਨੂੰ ਵੋਟਰਾਂ ਨੂੰ ਜਾਗਰੂਕ ਕਰਨ ਅਤੇ ਨਸ਼ਿਆਂ ਸਬੰਧੀ ਜਾਗਰੂਕ ਕਰਨ ਲਈ ਵਿਸ਼ੇਸ ਤੋਰ ਤੇ ਤਿਆਰ ਕੀਤਾ ਲਿਟਰੇਚਰ ਦਿੱਤਾ ਗਿਆ ਹੈ।ਉਹਨਾਂ ਦੱਸਿਆ ਕਿ ਦੋ ਮੈਬਰੀ ਟੀਮ ਇੱਕ ਦਿਨ ਵਿੱਚ ਦੋ ਪਿੰਡਾਂ ਦੋ ਦੋਰਾ ਕਰੇਗੀ ਅਤੇ iੋੲਸ ਤਰਾਂ ਇੱਕ ਨਿੱਜੀ ਸਪੰਰਕ ਮੁਹਿੰਮ ਵਿੱਚ ਜਿਲ੍ਹੇ ਦੇ 50 ਪਿੰਡਾਂ ਨੂੰ ਕਵਰ ਕੀਤਾ ਜਾਵੇਗਾ।
ਇਹਨਾਂ ਚਲਾਈ ਜਾ ਰਹੀ ਮੁਹਿੰਮ ਦੇ ਨਾਲ ਨਾਲ ਨੋਜਵਾਨਾਂ ਨੂੰ ਕੈਰੀਅਰ ਗਾਈਡੈਂਸ ਅਤੇ ਕੈਰੀਅਰ ਸਬੰਧੀ ਸਲਾਹ ਦੇਣ ਲਈ ਵੀ ਕੈਂਪ ਲਾਏ ਜਾ ਰਹੇ ਹਨ।ਡਾ.ਘੰਡ ਨੇ ਦੱਸਿਆ ਕਿ ਫਿੱਟ ਇੰਡੀਆ ਮੁਹਿੰਮ ਅਧੀਨ ਨੋਜਵਾਨਾਂ ਵਿੱਚ ਸਕਾਰਤਾਮਕ ਸੋਚ ਪੈਦਾ ਕਰਨ ਅਤੇ ਉਹਨਾਂ ਦੀ ਚੰਗੀ ਜੀਵਨ ਸ਼ੈਲੀ ਜਿਉਣ ਲਈ ਵੀ  ਇੱਕ ਰੋਜਾ ਕੈਂਪ ਲਾਇਆ ਜਾ ਰਿਹਾ ਹੈ।ਅੱਜ ਦੇ ਸਮੇ ਵਿੱਚ ਚਲੰਤ ਵਿਸ਼ਿਆਂ ਜਿਵੇ ਪਾਣੀ ਦੀ ਬੱਚਤ ਸਬੰਧੀ ਚਲਾਈ ਜਾ ਰਹੀ ਮੁਹਿੰਮ ਨੂੰ ਜਾਰੀ ਰੱਖਦੇ ਹੋਏ ਨੋਜਵਾਨਾਂ ਦੀ ਇੱਕ ਰੋਜਾ ਸਿਖਲਾਈ ਕੈਂਪ ਵੀ ਲਾਇਆ ਜਾ ਰਿਹਾ ਹੈ।ਵਲੰਟੀਅਰਜ ਦੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਡਾ.ਘੰਡ ਨੇ ਕਿਹਾ ਕਿ ਹਰ ਵਾਰ ਚੋਣਾਂ ਸਮੈ ਵੋਟ ਪ੍ਰਤੀਸ਼ਤ ਵਿੱਚ ਵਾਧਾ ਕਰਨ ਲਈ ਨੋਜਵਾਨਾਂ ਵੱਲੋਂ ਉਸਾਰੂ ਰੋਲ ਅਦਾ ਕੀਤਾਂ ਜਾਂਦਾ ਹੈ ਇਸ ਬਾਰ ਵੀ ਨੋਜਵਾਨ ਆਪਣਾ ਫਰਜ ਸਮਝਦੇ ਹੋਏ ਅਤੇ ਲੋਕਤੰਤਰ ਦੀ ਮਜਬੂਤੀ ਲਈ ਆਪਣੀ ਵੋਟ ਦਾ ਇਸਤੇਮਾਲ ਬਿੰਨਾਂ ਕਿਸੇ ਡਰ ਲਾਲਚ ਤੋ ਕਰਨਗੇ।ਮੀਟਿੰਗ ਵਿੱਚ ਹੋਰਨਾਂ ਤੋ ਇਲਾਵਾ ਸਿਲਾਈ ਟੀਚਰ ਪਰਵਿੰਦਰ ਕੌਰ ਭਾਈਦੇਸਾ,ਅਮਨਦੀਪ ਕੌਰ ਗੇਹਲੇ ਅਤੇ ਸਰਬਜੀਤ ਕੌਰ ਰੜ ਨੇ ਵੀ ਸ਼ਮੂਲੀਅਤ ਕੀਤੀ।

NO COMMENTS