*ਸਵਰਨਕਾਰ ਸੰਘ ਦੀ ਇੱਕ ਅਹਿਮ ਮੀਟਿੰਗ ਜਿਲਾ ਪ੍ਰਧਾਨ ਕਟੋਦੀਆ ਦੀ ਅਗਵਾਈ ਵਿੱਚ*

0
49

ਮਾਨਸਾ 10,ਅਗਸਤ (ਸਾਰਾ ਯਹਾਂ/ਅਮਨ ਮਹਿਤਾ ) : ਅੱਜ ਮਿੱਤੀ 10-8-2021 ਨੂੰ ਸਵਰਨਕਾਰ ਸੰਘ ਦੀ ਇੱਕ ਅਹਿਮ ਮੀਟਿੰਗ ਜਿਲਾ ਪ੍ਰਧਾਨ ਅਮਰਜੀਤ ਸਿੰਘ ਕਟੋਦੀਆ ਦੀ ਅਗਵਾਈ ਵਿੱਚ ਹੋਈ ਜਿਸ ਵਿੱਚ ਵਿਸੇਸ ਤੋਰ ਤੇ ਹਲਕਾ ਇੰਚਾਰਜ ਬੁਢਲਾਡਾ ਮੈਡਮ ਰਣਜੀਤ ਕੋਰ ਭੱਟੀ ਸਾਮਲ ਹੋਏ।ਕੁੱਝ ਦਿਨ ਪਹਿਲਾ ਮੈਡਮ ਭੱਟੀ ਦੇ ਪੀ ਏ ਹੈਪੀ ਮਲਹੋਤਰਾ ਨੇ ਸਵਰਨਕਾਰ ਬਰਾਦਰੀ ਦੀ ਮਾਤਾ ਨੂੰ ਸੋਸਲ ਮੀਡੀਆ ਤੇ ਲਾਇਵ ਹੋਕੇ ਜੋ ਅਪਮਾਨ ਯੋਗ ਸਬਦ ਬੋਲੇ ਦਨ ਅੱਜ ਉਹਨਾ ਨੇ ਸਾਰੀ ਸਵਰਨਕਾਰ ਬਰਦਾਰੀ ਦੇ ਸਾਹਮਨੇ ਆ ਕੇ ਤੇ ਫੇਸਬੁੱਕ ਤੇ ਲਾਇਵ ਹੋਕੇ ਤੇ ਅਤੇ ਸਵਰਨਕਾਰ ਸੰਘ ਦੀ ਲੈਟਰ ਪੈਡ ਤੇ ਮੁਆਫੀ ਮੰਗ ਲਈ ਹੈ। ਅਮਜਰਜੀਤ ਕਟੋਦੀਆ ਤੇ ਬਲਵੀਰ ਖੋਖਰ ਨੇ ਕਿਹਾ ਕਿ ਅਸੀ ਮੈਡਮ ਭੱਟੀ ਦਾ ਧੰਨਵਾਦ ਕਰਦੇ ਹਾ ਜਿਨਾ ਮਾਨਸਾ ਚੱਲ ਕੇ ਆਏ ਤੇ ਆਪਨੀ ਸੂਝ ਬੂਝ ਤੇ ਸਾਫ ਮਨ ਨਾਲ ਇਸ ਗੱਲ ਨੂੰ ਵਿਸਰਾਮ ਦੇ ਦਿਤਾ।ਇਸ ਮੋਕੇ ਸਹਿਰੀ ਪ੍ਰਧਾਨ ਬਲਵੀਰ ਖੋਖਰ,ਜਰਨਲ ਸਕੱਤਰ ਲੱਛਮਣ ਸਦਿਉੜਾ ,ਲਖਵਿੰਦਰ ਮੂਸਾ,ਬਿੱਕਰ ਮਘਾਣੀਆ ,ਮਨਜੀਤ ਸਦਿਉੜਾ ਜਿਲਾ ਜਰਨਲ ਸਕੱਤਰ,ਬਲਜੀਤ ਕੜਵਲ ,ਗੁਰਪਿਆਰ ਜੋੜਾ,ਜਸਪਾਲ ਸਿੰਘ ਪ੍ਰਧਾਨ ਬੁਢਲਾਡਾ ਸਵਰਨਕਾਰ ਸੰਘ,ਜਤਿੰਦਰ ਸਿੰਘ ਜੋਲੀ ,ਬਘੇਲ ਸਿੰਘ ,ਸੱਤਪਾਲ ਕਟੋਦੀਆ ਹਾਜਰ ਸਨ। ਇਸ ਮੋਕੇ ਅਮਰਜੀਤ ਕਟੋਦੀਆ ਜਿਲਾ ਪ੍ਰਧਾਨ ਨੇ ਕਿਹਾ ਕਿ ਸਵਰਨਕਾਰ ਭਾਈਚਾਰਾ ਦਾ ਰਿਸਤਾ ਸਮੂਚੀਆ ਬਰਾਦਰੀਆ ਨਾਲ ਹੈ ਸਾਰੀਆ ਬਰਾਦਰੀਆ ਸਾਰੇ ਸਮਾਜਾ ਨਾਲ ਸਾਡੀ ਗੂੜੀ ਭਾਈਚਾਰਕ ਸਾਝ ਜੁੜੀ ਹੋਈ ਹੈ ।ਮੈਡਮ ਭੱਟੀ ਨੇ ਕਿਹਾ ਕਿ ਅਸੀ ਕਿਸੇ ਬਾਰੇ ਇਸ ਤਰਾ ਗਲਤ ਬੋਲਨਾ ਤਾ ਕਿ ਅਸੀ ਸੋਚ ਵੀ ਨਹੀ ਸਕਦੇ ਕਿਉਕਿ ਸਵਰਨਕਾਰ ਬਰਾਦਰੀ ਨਾਲ ਸਾਡਾ ਗੂੜਾ ਰਿਸਤਾ ਹੈ ।ਸਵਰਨਕਾਰ ਸਮਾਜ ਸਾਡਾ ਪਰਿਵਾਰ ਹੈ ਅਸੀ ਆਪਨੇ ਪਰਿਵਾਰ ਤੇ ਕਦੇ ਗਲਤ ਟਿਪਣੀ ਨਹੀ ਕਰਾਗੇ ।ਹੈਪੀ ਮਲੋਹਤਰਾ ਨੇ ਸਵਰਨਕਾਰ ਭਾਈਚਾਰੇ ਤੋ ਮੁਆਫੀ ਮੰਗਦਿਆ ਕਿਹਾ ਕਿ ਉਹਨਾ ਨੇ ਜਾਣ ਬੁੱਝ ਕੇ ਇਸ ਤਰਾ ਨਹੀ ਕਿਤਾ ਜਾਨੇ ਅਣਜਾਨੇ ਵਿੱਚ ਜੇ ਉਸਤੋ ਕੋਈ ਗਲਤ ਸਬਦ ਬੋਲਿਆ ਗਿਆ ਤਾ ਮੁਆਫੀ ਚਾਹੁੰਦਾ ਹਾ ।

NO COMMENTS