*ਸਲੱਮ ਫਾਉਂਡੇਸ਼ਨ ਵੱਲੋਂ ਪਿੰਡ ਹੀਰੇਵਾਲੇ ਵਿਖੇ ਖੋਲਿਆ ਸਿਲਾਈ ਸੈਂਟਰ- ਮੰਜੂ ਜਿੰਦਲ*

0
20

ਮਾਨਸਾ, 24 ਅਪ੍ਰੈਲ (ਸਾਰਾ ਯਹਾਂ/ਗੁਰਪ੍ਰੀਤ ਧਾਲੀਵਾਲ) ਲੋਕ ਸੇਵਾ ਨੂੰ ਸਮਰਪਿਤ ਸਲੱਮ ਫਾਉਂਡੇਸ਼ਨ ਇੰਡੀਆ ਦੇ ਜਰਨਲ ਸਕੱਤਰ ਆਰ ਕੇ ਅਟਵਾਲ ਅਤੇ ਪੰਜਾਬ ਪ੍ਰਧਾਨ ਮੈਡਮ  ਰੁਪਿੰਦਰ ਬਾਵਾ ਦੀ ਰਹਿਨੁਮਾਈ ਹੇਠ ਜ਼ਿਲ੍ਹਾ ਪ੍ਰਧਾਨ ਮੈਡਮ ਮੰਜੂ ਜਿੰਦਲ ਦੀ ਅਗਵਾਈ ਵਿੱਚ ਪਿੰਡ ਹੀਰੇਵਾਲੇ ਵਿੱਚ ਇੱਕ ਹੋਰ  ਸਲਾਈ ਸੇਟਰ ਖੋਲਿਆ ਗਿਆ। ਇਸ ਸਬੰਧੀ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮੈਡਮ ਮੰਜੂ ਜਿੰਦਲ ਨੇ ਕਿਹਾ ਕਿ ਮੈਂ ਆਸ ਕਰਦੀ ਹਾਂ ਕਿ ਇਥੋਂ ਦੀਆਂ ਭੈਣਾਂ ਸਿਲਾਈ ਸਿੱਖ ਕੇ ਆਪਣੇ ਪੈਰਾਂ ਤੇ ਆਪ ਖੜ੍ਹੀਆਂ ਹੋਣਗੀਆਂ ਅਤੇ ਇਸ ਹੁਨਰ ਨੂੰ ਪ੍ਰਾਪਤ ਕਰ ਕੇ ਆਉਣ ਵਾਲੇ ਸਮੇਂ ਵਿੱਚ ਇਹਨਾਂ ਭੈਣਾਂ ਵਿੱਚੋਂ ਹੀ ਕੁਝ ਟੀਚਰਾਂ ਬਣ ਕੇ ਨਿਕਲਣਗੀਆਂ ਅਤੇ  ਆਪਣੀ ਘਰ ਗ੍ਰਹਿਸਥੀ ਨੂੰ ਬਿਹਤਰ ਤਰੀਕੇ ਨਾਲ ਚਲਾ ਸਕਣਗੀਆਂ। ਉਨ੍ਹਾਂ ਲੜਕੀਆਂ ਨੂੰ ਇਹ ਵਿਸ਼ਵਾਸ ਵੀ ਦਵਾਇਆ ਕੀ ਅਗਰ ਉਹਨਾਂ ਨੂੰ  ਕਿਤੇ ਵੀ ਮੇਰੇ ਸਹਿਯੋਗ ਦੀ ਲੋੜ ਹੋਵੇਗੀ ਤਾਂ ਮੈ ਉਹਨਾਂ ਲਈ ਹਮੇਸ਼ਾ ਹਾਜ਼ਰ  ਰਹਾਂਗੀ । ਅੰਤ ਵਿੱਚ ਮੰਜੂ ਜਿੰਦਲ ਨੇ ਤਹਿ ਇਸ ਮੌਕੇ ਤੇ ਪਹੁੰਚੇ ਸਮੂਹ ਪਿੰਡ ਵਾਸੀਆਂ ਅਤੇ ਸਲੱਮ ਫ਼ਾਉਂਡੇਸ਼ਨ ਦੇ ਵਰਕਰਾਂ ਦਾ ਦਿਲੋਂ ਧੰਨਵਾਦ ਕੀਤਾ। ਜਿਨ੍ਹਾਂ ਨੇ ਕਿ ਇਹ ਸੈਂਟਰ ਪਿੰਡ ਵਿੱਚ  ਖੋਲ੍ਹਣ ਲਈ ਬਹੁਤ ਜ਼ਿਆਦਾ ਸਾਥ ਦਿੱਤਾ । ਮੈਨੂੰ ਬਹੁਤ ਜ਼ਿਆਦਾ ਖੁਸ਼ੀ ਹੋਈ ਕਿ ਸੰਦੀਪ ਕੌਰ, ਅਮਰਜੀਤ ਕੌਰ, ਜਗਜੀਤ ਕੌਰ ਨੂੰ ਸਲਾਈ ਸੇਂਟਰ ਦੀ ਟੀਚਰ ਨਿਯੁਕਤ ਕੀਤਾ ਗਿਆ। ਇਸ ਮੌਕੇ ਤੇ ਕਰਮਜੀਤ ਸਿੰਘ ਸਰਪੰਚ, ਸਵਰਨ ਸਿੰਘ ਜਿਲ੍ਹਾ ਪ੍ਰਧਾਨ ਅਕਾਲੀ ਦਲ, ਜੱਗਾ ਬਲਾਕ ਪ੍ਰਧਾਨ ਆਮ ਆਦਮੀ ਪਾਰਟੀ, ਸਲੱਮ ਫ਼ਾਉਂਡੇਸ਼ਨ ਦੇ ਹਾਜਰ ਰਹੇ ਮੈਂਬਰ ਅਤੇ ਟਿੰਕੂ ਜ਼ਿਲ੍ਹਾ ਪ੍ਰਧਾਨ, ਕੰਚਨ ਮੈਦਾਨ ਜਰਨਲ ਸਕੱਤਰ ਬੁਢਲਾਡਾ, ਰਾਜਵਿੰਦਰ ਕੌਰ ਸ਼ਹਿਰੀ ਪ੍ਰਧਾਨ ਮਾਨਸਾ ਅਤੇ ਨਾਲ ਹੀ ਇੱਕ ਹੋਰ ਬਹੁਤ ਖੁਸ਼ੀ ਦੀ ਗੱਲ ਇਹ ਹੈ ਕਿ  ਮੈਡਮ ਮੰਜੂ ਜਿੰਦਲ ਨੇ ਉਸ ਪਿੰਡ ਵਿੱਚੋ ਦੋ ਮੈਂਬਰ ਇੰਦਰਜੀਤ ਸਿੰਘ ਅਤੇ ਭੈਣ  ਰਾਜਵਿੰਦਰ ਕੌਰ ਨੂੰ ਜੁਆਇੰਨ ਕਰਵਾਇਆ ਅਤੇ ਪਿੰਡ ਦਾ ਪ੍ਰਧਾਨ ਲਗਾਇਆ ।

NO COMMENTS