*ਸਲੱਮ ਫਾਉਂਡੇਸ਼ਨ ਜਿਲ੍ਹਾ ਪ੍ਰਧਾਨ ਮੰਜੂ ਜਿੰਦਲ ਵੱਲੋਂ ਆਪਣੀ ਬੇਟੀ ਦਾ ਜਨਮ ਦਿਨ ਸਰਕਾਰੀ ਹਸਪਤਾਲ ਮਾਨਸਾ ਵਿਖੇ ਨਵ ਜਨਮੀ ਬੱਚੀਆ ਨਾਲ ਮਨਾਇਆ*

0
74

ਮਾਨਸਾ 05 ਜਨਵਰੀ (ਸਾਰਾ ਯਹਾਂ/ਗੁਰਪ੍ਰੀਤ ਧਾਲੀਵਾਲ): ਸਲੱਮ ਫਾਉਂਡੇਸ਼ਨ  ਜਿਲ੍ਹਾ ਪ੍ਰਧਾਨ ਮੰਜੂ ਜਿੰਦਲ ਵੱਲੋਂ  ਆਪਣੀ  ਬੇਟੀ ਦਾ ਜਨਮ ਦਿਨ  ਸਰਕਾਰੀ  ਹਸਪਤਾਲ  ਮਾਨਸਾ  ਵਿਖੇ ਨਵ ਜਨਮੀ ਬੱਚੀਆ ਨਾਲ ਮਨਾਇਆ। 

ਜ਼ਿਲ੍ਹਾ ਪ੍ਰਧਾਨ ਮੈਡਮ ਮੰਜੂ  ਜਿੰਦਲ ਨੇ ਕਿਹਾ ਕਿ  ਮੈ ਆਪਣੀ  ਬੇਟੀ  ਪਿ੍ਯੰਕਾ ਦਾ ਜਨਮ ਹਰ ਸਾਲ ਨਵੀਆਂ ਜਨਮੀ ਬੇਟੀਆਂ ਨਾਲ ਮਨਾਉਂਦੀ ਹਾਂ । ਉਨਾਂ ਸਾਰੀਆਂ ਬੇਟੀਆਂ ਦੀਆਂ ਮਾਵਾਂ ਨੂੰ ਸਾਲ ਅਤੇ ਸੂਟ ਵੰਡੇ। ਸੱਲਮ ਫਾਉਡੇਸ਼ਨ  ਮਾਨਸਾ  ਵੱਲੋਂ  ਇਸ ਤੋਂ ਪਹਿਲਾਂ  

ਲੋੜਵੰਧਾ  ਦੀ ਸੇਵਾ ਵੀ ਜਾਰੀ ਹੈ । ਉਨ੍ਹਾਂ ਕਿਹਾ ਆਉਣ ਵਾਲੇ  ਸਮੇਂ ਵਿੱਚ ਸਰਕਾਰੀ ਹਸਪਤਾਲ ਮਾਨਸਾ  ਵਿੱਚ ਲੋੜਵੰਦਾਂ  ਲਈ ਦੁੱਧ ਦੀ ਸੇਵਾ ਸ਼ੁਰੂ ਕੀਤੀ ਜਾ ਰਹੀ ਹੈ। ਇਸ ਮੌਕੇ  ਸਟੇਟ ਆਵਾਰਡੀ ਰਜਿੰਦਰ ਵਰਮਾ ਪ੍ਧਾਨ ਜ਼ਿਲ੍ਹਾ ਰੂਰਲ ਯੂਥ ਕਲੱਬ ਐਸੋਸ਼ੀਏਸ਼ਨ ਮਾਨਸਾ ਨੇ ਮੰਜੂ ਜਿੰਦਲ ਦੇ ਇਸ ਕਾਰਜ ਦੀ ਸਹਾਰਣਾ ਕਰਦਿਆਂ  ਕਿਹਾ ਕਿ ਸਾਨੂੰ ਸਾਰਿਆਂ ਨੂੰ ਆਪਣੀ ਬੱਚਿਆਂ ਦੇ ਜਨਮ ਦਿਨ ਬੇਟੀਆਂ ਦੇ ਨਾਲ ਮਿਲ ਕੇ ਮਨਾਉਣੇ ਚਾਹੀਦੇ ਹਨ ਤਾਂ ਜੋ ਆਉਣ ਵਾਲੇ ਸਮੇਂ ਮੁੰਡੇ ਕੁੜ੍ਹੀਆਂ ਦੇ ਲਿੰਗ ਅਨੁਪਾਤ ਨੂੰ ਬਰਾਬਰ ਕਰ ਸਕੀਏ। ਅੱਜ ਕੱਲ੍ਹ  ਧੀਆਂ ਪੁੱਤ ਬਰਾਬਰ ਨੇ ਉਨ੍ਹਾਂ ਕਿਹਾ ਕਿ  ਆਉਣ ਵਾਲੇ ਸਮੇਂ ਵਿੱਚ  ਸਲੱਮ ਏਰੀਆ ਦੇ ਬੱਚਿਆਂ ਦੀ ਭਲਾਈ ਲਈ ਕਾਰਜ ਕੀਤੇ ਜਾਣਗੇ ਇਸ ਮੌਕੇ ਸਰਕਾਰੀ ਹਸਪਤਾਲ ਦੇ ਡਾਕਟਰ ਬਲਜੀਤ ਕੌਰ, ਡਾਕਟਰ ਪਰਵਿਸ਼, ਡਾਕਟਰ ਰਸ਼ਮੀ, ਰਜਨੀ  ਸ਼ਹਿਰੀ ਪ੍ਰਧਾਨ ਰਾਜਵਿੰਦਰ ਕੌਰ ਖਾਲਸਾ,  ਟਿੰਕੂ ਪੰਜਾਬ ਜਿਲ੍ਹਾ ਪ੍ਰਧਾਨ ਸਲੱਮ ਫਾਊਂਡੇਸ਼ਨ, ਆਰਤੀ ਅਗਰਵਾਲ ਜਿਲ੍ਹਾ ਯੂਥ ਵਿੰਗ ਪ੍ਰਧਾਨ ਬੁਢਲਾਡਾ ਅਤੇ ਪਰਮਜੀਤ  ਆਦਿ  ਸ਼ਾਮਲ ਸਨ ।

NO COMMENTS