*ਸਰੀਰਿਕ ਸਿੱਖਿਆ ਅਧਿਆਪਕ ਨਿਰਮਲ ਸਿੰਘ ਨੂੰ ਉੱਤਮ ਅਧਿਆਪਕ ਅਵਾਰਡ ਅਤੇ ਸਕੂਲ ਅਵਾਰਡ ਸਕੂਲ ਮੁਖੀ ਯੋਗਿਤਾ ਜੋਸ਼ੀ ਨੂੰ ਮਿਲਿਆ*

0
66

ਮਾਨਸਾ, 07 ਸਤੰਬਰ:(ਸਾਰਾ ਯਹਾਂ/ਮੁੱਖ ਸੰਪਾਦਕ)

ਬਾਬਾ ਫਰੀਦ ਗਰੁੱਪ ਆਫ ਇੰਸਟੀਚਿਊਟ ਵੱਲੋ ਅਧਿਆਪਕ ਦਿਵਸ ‘ਤੇ ਨੈਸ਼ਨਲ ਪੱਧਰ ਦਾ ਪ੍ਰੋਗਰਾਮ 7 ਸਤੰਬਰ ਨੂੰ ਕਰਵਾਇਆ ਗਿਆ ਜਿਸ ਵਿੱਚ ਪੰਜਾਬ ਦੇ ਵੱਖ ਵੱਖ ਜਿਲ੍ਹਿਆਂ ‘ਚੋ ਉੱਤਮ ਅਧਿਆਪਕ ਦੀ ਚੋਣ ਕਰਕੇ ਉੱਤਮ ਟੀਚਰ ਅਵਾਰਡ 2024 ਦਿੱਤਾ ਗਿਆ।
ਮਾਨਸਾ ਜ਼ਿਲ੍ਹੇ ਦੇ ਸ ਸ ਸਮਾਰਟ ਸਕੂਲ ਭੈਣੀ ਬਾਘਾ ਦੇ ਸਰੀਰਿਕ ਸਿੱਖਿਆ ਅਧਿਆਪਕ ਨਿਰਮਲ ਸਿੰਘ ਨੂੰ ਅਤੇ ਸਕੂਲ ਅਵਾਰਡ ਸਕੂਲ ਮੁਖੀ ਮੈਡਮ ਯੋਗਿਤਾ ਜੋਸ਼ੀ ਜੀ ਨੇ ਪ੍ਰਾਪਤ ਕੀਤਾ।
ਮੁੱਖ ਮਹਿਮਾਨ ਵਜੋ ਕੈਬਨਿਟ ਮੰਤਰੀ ਸ੍ਰ ਗੁਰਮੀਤ ਸਿੰਘ ਖੁੱਡੀਆਂ, ਬਠਿੰਡਾ ਤੋ ਵਿਧਾਇਕ ਜਗਰੂਪ ਸਿੰਘ ਗਿੱਲ, ਐਮ ਡੀ ਗੁਰਮੀਤ ਸਿੰਘ ਧਾਲੀਵਾਲ ਵਿਸ਼ੇਸ਼ ਤੌਰ ‘ਤੇ ਸ਼ਾਮਲ ਹੋਏ।
ਇਸ ਮੌਕੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਜ਼ਿਲ੍ਹਾ ਸਿੱਖਿਆ ਅਫਸਰ ਸੈ ਸਿਖਿਆ ਭੁਪਿੰਦਰ ਕੌਰ, ਡਿਪਟੀ ਡੀ ਓ ਓ ਪਰਮਜੀਤ ਸਿੰਘ, ਡੀ ਡੀ ਓ ਮੋਨਿਕਾ ਰਾਣੀ, ਜ਼ਿਲ੍ਹਾ ਸਪੋਰਟਸ ਕੋਆਰਡੀਨੇਟਰ ਅੰਮ੍ਰਿਤਪਾਲ ਸਿੰਘ, ਸਮੂਹ ਸਟਾਫ ਅਤੇ ਮਾਨਸਾ ਦੇ ਸਮੂਹ ਸਰੀਰਿਕ ਸਿੱਖਿਆ ਅਧਿਆਪਕਾਂ ਨੇ ਵਧਾਈ ਦਿੱਤੀ ਅਤੇ ਸ਼ੁਭਕਾਮਨਾਵਾ ਦਿੱਤੀਆਂ

NO COMMENTS