*ਸਰੀਰਕ ਸਿੱਖਿਆ ਅਧਿਆਪਕ ਖੇਡਾਂ ਨੂੰ ਉੱਪਰ ਚੁੱਕਣ ਲਈ ਯਤਨਸ਼ੀਲ: ਸ਼ਿਵ ਪਾਲ ਗੋਇਲ, ਇਕਬਾਲ ਸਿੰਘ ਬੁੱਟਰ*

0
38

ਬਠਿੰਡਾ 31 ਜੁਲਾਈ (ਸਾਰਾ ਯਹਾਂ/ਮੁੱਖ ਸੰਪਾਦਕ ):

 ਪੰਜਾਬ ਸਰਕਾਰ ਅਤੇ ਸਕੂਲ ਸਿੱਖਿਆ ਵਿਭਾਗ ਪੰਜਾਬ ਖੇਡ ਸ਼ਾਖਾ ਦੀਆਂ ਹਦਾਇਤਾਂ ਦੀ ਪਾਲਣਾ ਕਰਦਿਆਂ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸਿੱਖਿਆ ਸ਼ਿਵ ਪਾਲ ਗੋਇਲ ਦੀ ਪ੍ਰਧਾਨਗੀ ਹੇਠ ਜ਼ਿਲ੍ਹਾ ਪੱਧਰੀ ਟੂਰਨਾਮੈਂਟ ਨੂੰ ਵਧੀਆ ਢੰਗ ਨਾਲ ਕਰਾਉਣ ਲਈ ਜ਼ਿਲ੍ਹਾ ਪੱਧਰੀ ਟੂਰਨਾਮੈਂਟ ਕਮੇਟੀ ਦੀ ਦੋ ਸਾਲਾਂ ਲਈ ਚੋਣ  ਹੋਈ।  ਜ਼ਿਲ੍ਹਾ ਪ੍ਰਧਾਨ ਸ਼ਿਵ ਪਾਲ ਗੋਇਲ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸਿੱਖਿਆ,ਜ਼ਿਲ੍ਹਾ ਜਨਰਲ ਸਕੱਤਰ ਪ੍ਰਿਸੀਪਲ ਗੁਰਮੇਲ ਸਿੰਘ ਸਿੱਧੂ ਸ਼ਹੀਦ ਸਿਪਾਹੀ ਸੀਨੀਅਰ ਸੈਕੰਡਰੀ ਸਕੂਲ ਪਰਸ ਰਾਮ ਨਗਰ, ਸੀਨੀਅਰ ਮੀਤ ਪ੍ਰਧਾਨ ਮੁੱਖ ਅਧਿਆਪਕ ਗੁਰਪ੍ਰੀਤ ਕੌਰ ਸਰਕਾਰੀ ਹਾਈ ਸਕੂਲ ਭੁੱਚੋ ਮੰਡੀ, ਸੀਨੀਅਰ ਮੀਤ ਪ੍ਰਧਾਨ ਪ੍ਰਿੰਸੀਪਲ ਗੁਰਦੀਪ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪੂਹਲਾ, ਪ੍ਰਬੰਧਕ ਅਤੇ ਵਿੱਚ ਸਕੱਤਰ ਜਸਵੀਰ ਸਿੰਘ ਗਿੱਲ ਜ਼ਿਲ੍ਹਾ ਖੇਡ ਕੋਆਰਡੀਨੇਟਰ,ਆਡੀਟਰ ਗੁਰਸੇਵਕ ਸਿੰਘ,ਸਹਾਇਕ ਸਕੱਤਰ ਲੈਕਚਰਾਰ ਨਾਜ਼ਰ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਹਿਤਾ, ਰਮਨਦੀਪ ਸਿੰਘ ਡੀ.ਪੀ.ਈ ਡਾਇਟ, ਗੁਰਲਾਲ ਸਿੰਘ ਡੀ.ਪੀ.ਈ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲਾਲ ਸਿੰਘ ਬਸਤੀ,, ਗੁਲਸ਼ਨ ਕੁਮਾਰ ਡੀ.ਪੀ.ਈ ਟੈਕਨੀਕਲ ਕਮੇਟੀ ਮੈਂਬਰ, ਲੈਕਚਰਾਰ ਹਰਮੰਦਰ ਸਿੰਘ, ਭੁਪਿੰਦਰ ਸਿੰਘ ਤੱਗੜ ਪੀ.ਟੀ.ਆਈ , ਹਰਬਿੰਦਰ ਸਿੰਘ ਨੀਟਾ ਪ੍ਰੈਸ ਕਮੇਟੀ ਚੁਣੇ ਗਏ।ਜ਼ੋਨਲ ਟੂਰਨਾਮੈਂਟ ਕਮੇਟੀ ਵਿੱਚ ਜੋਨ ਪ੍ਰਧਾਨ ਬਠਿੰਡਾ 1 ਵਿੱਚ ਪ੍ਰਿੰਸੀਪਲ ਜੰਟ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਜੱਸੀ ਪੋ ਵਾਲੀ, ਬਠਿੰਡਾ 2 ਵਿੱਚ ਪ੍ਰਿੰਸੀਪਲ ਮੰਜੂ ਬਾਲਾ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬਹਿਮਣ ਦੀਵਾਨਾ,ਸੰਗਤ ਜੋਨ ਪ੍ਰਿੰਸੀਪਲ ਪ੍ਰਦੀਪ ਕੁਮਾਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸੰਗਤ ਮੰਡੀ,ਗੋਨਿਆਣਾ ਜੋਨ ਪ੍ਰਿੰਸੀਪਲ ਆਸ਼ੂ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਹਿਮਾ ਸਰਜਾ, ਭੁੱਚੋ ਮੰਡੀ ਜੋਨ ਪ੍ਰਿੰਸੀਪਲ ਵਰਿੰਦਰ ਪਾਲ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਤੁੰਗਵਾਲੀ,ਭਗਤਾਂ ਜੋਨ ਪ੍ਰਿੰਸੀਪਲ ਨਵਤੇਜ ਕੌਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕੁੜੀਆਂ ਮਲੂਕਾ,ਮੌੜ ਜੋਨ ਪ੍ਰਿੰਸੀਪਲ ਜਸਵੀਰ ਕੌਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਾਈਸਰਖਾਨਾ, ਤਲਵੰਡੀ ਸਾਬੋ ਜੋਨ ਪ੍ਰਿੰਸੀਪਲ ਅਮਨਪ੍ਰੀਤ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਾਹੀਨੰਗਲ,ਮੰਡੀ ਫੂਲ ਜੋਨ ਪ੍ਰਿੰਸੀਪਲ ਗੀਤਾਂ ਅਰੋੜਾ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕੁੜੀਆਂ ਮਹਿਰਾਜ,ਮੰਡੀ ਕਲਾਂ ਜੋਨ ਪ੍ਰਿੰਸੀਪਲ ਕੁਲਵਿੰਦਰ ਸਿੰਘ ਪ੍ਰਿੰਸੀਪਲ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕੁੜੀਆਂ ਮੰਡੀ ਕਲਾਂ ਚੁਣੇ ਗਏ।ਅੰਤ ਵਿੱਚ ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸਿੱਖਿਆ ਇਕਬਾਲ ਸਿੰਘ ਬੁੱਟਰ ਨੇ ਸਮੁੱਚੀ ਚੁਣੀ ਕਮੇਟੀ ਨੂੰ ਵਧਾਈ ਦਿੱਤੀ ਅਤੇ ਉਮੀਦ ਕੀਤੀ ਕਿ ਇਹ ਕਮੇਟੀ ਤਨਦੇਹੀ ਨਾਲ ਆਪਣਾ ਕੰਮ ਬਿਨਾਂ ਪੱਖਪਾਤ ਤੋਂ ਕਰੇਗੀ।ਇਸ ਮੌਕੇ ਹੋਰਨਾਂ ਤੋ ਇਲਾਵਾ ਲੈਕਚਰਾਰ ਗੁਰਚਰਨ ਸਿੰਘ ਡੀ.ਐਮ ਖੇਡਾਂ, ਲੈਕਚਰਾਰ ਮਨਦੀਪ ਕੌਰ, ਲੈਕਚਰਾਰ ਜਗਦੀਸ ਕੁਮਾਰ  ਲੈਕਚਰਾਰ ਹਰਮੰਦਰ ਸਿੰਘ,ਗੁਰਮੀਤ ਸਿੰਘ ਮਾਨ ਹਾਜ਼ਰ ਸਨ।

NO COMMENTS