*ਸਰਬ ਨੌਜਵਾਨ ਸਭਾ ਨੇ ਕਰਵਾਇਆ ਸਰਟੀਫਿਕੇਟ ਵੰਡ ਸਮਾਗਮ*

0
26

ਫਗਵਾੜਾ 19 ਅਕਤੂਬਰ (ਸਾਰਾ ਯਹਾਂ/ਸ਼ਿਵ ਕੋੜਾ) ਸਰਬ ਨੌਜਵਾਨ ਸਭਾ ਵਲੋਂ ਸਕੀਮ ਨੰਬਰ 3, ਹੁਸ਼ਿਆਰਪੁਰ ਰੋਡ ਫਗਵਾੜਾ ਵਿਖੇ ਸੋਸਵਾ ਪੰਜਾਬ ਦੇ ਸਹਿਯੋਗ ਨਾਲ ਸਭਾ ਦੇ ਪ੍ਰਧਾਨ ਸੁਖਵਿੰਦਰ ਸਿੰਘ ਦੀ ਅਗਵਾਈ ਹੇਠ ਚਲਾਏ ਜਾ ਰਹੇ ਵੋਕੇਸ਼ਨਲ ਸੈਂਟਰ ਦੀਆਂ ਕੋਰਸ ਪੂਰਾ ਕਰਨ ਵਾਲੀਆਂ ਲੜਕੀਆਂ ਨੂੰ ਸਰਟੀਫਿਕੇਟ ਤਕਸੀਮ ਕਰਨ ਸਬੰਧੀ ਇਕ ਸਮਾਗਮ ਆਰੀਆ ਮਾਡਲ ਸੀਨੀਅਰ ਸੈਕੰਡਰੀ ਸਕੂਲ ਫਗਵਾੜਾ ਵਿਖੇ ਕਰਵਾਇਆ ਗਿਆ। ਜਿਸ ਵਿਚ ਮੁੱਖ ਮਹਿਮਾਨ ਵਜੋਂ ਨਕੋਦਰ ਦੇ ਐਸ.ਡੀ.ਐਮ. ਲਾਲ ਵਿਸ਼ਵਾਸ ਬੈਂਸ ਨੇ ਸ਼ਿਰਕਤ ਕੀਤੀ। ਜਦਕਿ ਗੈਸਟ ਆਫ ਆਨਰ ਵਜੋਂ ਸ਼੍ਰੀ ਕੇ ਕੇ ਸਰਦਾਨਾ ਨੇ ਹਾਜਰੀ ਦਰਜ ਕਰਵਾਈ। ਇਸ ਦੌਰਾਨ ਮੁੱਖ ਮਹਿਮਾਨ ਐਸ.ਡੀ.ਐਮ. ਬੈਂਸ ਵਲੋਂ 90 ਸਿੱਖਿਆਰਥਣਾਂ ਨੂੰ ਸਰਟੀਫੀਕੇਟਾਂ ਦੀ ਵੰਡ ਕੀਤੀ ਗਈ। ਇਸ ਤੋਂ ਪਹਿਲਾਂ ਮਹਿਮਾਨਾਂ ਦਾ ਸਵਾਗਤ ਕਰਦੇ ਹੋਏ ਸਭਾ ਦੇ ਪ੍ਰਧਾਨ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਵੋਕੇਸ਼ਨਲ ਸੈਂਟਰ ਵਿਖੇ ਕਢਾਈ, ਬਿਊਟੀਸ਼ਨ ਅਤੇ ਕੰਪਿਊਟਰ ਐਪਲੀਕੇਸ਼ਨਜ਼ ਵਿੱਚ 6 ਮਹੀਨਿਆਂ ਦਾ ਹੱਥੀਂ ਕਿੱਤਾ ਕੋਰਸ ਪੂਰਾ ਕਰਨ ਵਾਲੀਆਂ ਲੜਕੀਆਂ ਨੂੰ ਸਾਲ ਵਿਚ ਦੋ ਵਾਰ ਕੋਰਸ ਪੂਰਾ ਹੋਣ ਸਮੇਂ ਸਰਟੀਫਿਕੇਟਾਂ ਦੇ ਨਾਲ ਸਿਲਾਈ ਮਸ਼ੀਨਾਂ ਅਤੇ ਮੇਕਅੱਪ ਟੂਲ ਕਿੱਟਾਂ ਵੰਡੀਆਂ ਜਾਂਦੀਆਂ ਹਨ। ਇਹ ਟਰੇਨਿੰਗ ਲੋੜਵੰਦ, ਗਰੀਬ ਪਰਿਵਾਰਾਂ ਦੀਆਂ ਬੱਚੀਆਂ ਨੂੰ ਸੋਸਵਾ ਪੰਜਾਬ ਦੇ ਸਹਿਯੋਗ ਨਾਲ ਦਿੱਤੀ ਜਾਂਦੀ ਹੈ। ਐਸ.ਡੀ.ਐਮ. ਲਾਲ ਵਿਸ਼ਵਾਸ ਬੈਂਸ ਤੋਂ ਇਲਾਵਾ ਵਿਸ਼ੇਸ਼ ਮਹਿਮਾਨ ਵਜੋਂ ਪਹੁੰਚੇ ਤਹਿਸੀਲਦਾਰ ਬਲਜਿੰਦਰ ਸਿੰਘ, ਨਗਰ ਸੁਧਾਰ ਟਰੱਸਟ ਫਗਵਾੜਾ ਦੇ ਚੇਅਰਮੈਨ ਕਸ਼ਮੀਰ ਸਿੰਘ ਮੱਲੀ, ਤਵਿੰਦਰ ਰਾਮ ਚੇਅਰਮੈਨ ਮਾਰਕਿਟ ਕਮੇਟੀ ਫਗਵਾੜਾ, ਰਾਜ ਕੁਮਾਰ ਮੱਟੂ ਸਮਾਜ ਸੇਵਕ, ਪ੍ਰਿੰਸੀਪਲ ਗੁਰਮੀਤ ਸਿੰਘ ਪਲਾਹੀ ਅਤੇ ਸੰਤੋਸ਼ ਕੁਮਾਰ ਗੋਗੀ ਜ਼ਿਲਾ ਪ੍ਰਧਾਨ ਐਸ.ਸੀ. ਵਿੰਗ ਆਮ ਆਦਮੀ ਪਾਰਟੀ ਆਪੋ ਆਪਣੇ ਸੰਬੋਧਨ ਵਿਚ ਸਭਾ ਦੇ ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਲੜਕੀਆਂ ਨੂੰ ਆਪਣੇ ਮਨਪਸੰਦ ਕਿਸੇ ਨਾ ਕਿਸੇ ਹੱਥੀ ਕਿੱਤੇ ਦੀ ਸਿਖਲਾਈ ਲੈ ਕੇ ਮੁਹਾਰਤ ਜਰੂਰ ਹਾਸਲ ਕਰਨੀ ਚਾਹੀਦੀ ਹੈ, ਜਿਸ ਨਾਲ ਉਹ ਆਤਮ ਨਿਰਭਰ ਹੋ ਕੇ ਆਪਣੇ ਪਰਿਵਾਰ ਦੀ ਆਰਥਕਤਾ ਨੂੰ ਸਹਾਰਾ ਦੇਣ ਦੇ ਯੋਗ ਬਣ ਸਕਣ। ਇਸ ਦੌਰਾਨ ਸਮਾਗਮ ਦੇ ਗੈਸਟ ਆਫ ਆਨਰ ਅਤੇ ਸੁਖਜੀਤ ਸਟਾਰਚ ਐਂਡ ਕੈਮਿਕਲਜ ਫਗਵਾੜਾ ਦੇ ਮੈਨੇਜਿੰਗ ਡਾਇਰੈਕਟਰ ਕੇ.ਕੇ. ਸਰਦਾਨਾ ਨੇ ਕਿਹਾ ਕਿ ਇਹ ਚੰਗੀ ਗੱਲ ਹੈ ਕਿ ਹੁਣ ਲੜਕੀਆਂ ਵੀ ਸਵੈ-ਰੁਜ਼ਗਾਰ ’ਚ ਵਿਸ਼ੇਸ਼ ਰੁਚੀ ਲੈ ਰਹੀਆਂ ਹਨ ਅਤੇ ਪੜ੍ਹਾਈ ਵਿੱਚ ਵੀ ਅਗਲੀ ਕਤਾਰ ’ਚ ਖੜੀਆਂ ਹਨ। ਉਹਨਾਂ ਕੋਰਸ ਪੂਰਾ ਕਰਨ ਵਾਲੀਆਂ ਲੜਕੀਆਂ ਨੂੰ ਸ਼ੁੱਭ ਇੱਛਾਵਾਂ ਦਿੱਤੀਆਂ ਅਤੇ ਜਿੰਦਗੀ ਵਿਚ ਟੀਚਾ ਮਿੱਥ ਕੇ ਅੱਗੇ ਵਧਣ ਹਿਤ ਪ੍ਰੇਰਿਤ ਕੀਤਾ। ਅਖੀਰ ਵਿਚ ਆਰਿਆ ਮਾਡਲ ਸਕੂਲ ਦੇ ਪਿ੍ਰੰਸੀਪਲ ਨੀਲਮ ਪਸਰੀਚਾ ਅਤੇ ਪ੍ਰਬੰਧਕ ਸੁਰਿੰਦਰ ਚੋਪੜਾ ਨੇ ਸਮੂਹ ਪਤਵੰਤਿਆਂ ਦਾ ਪਹੁੰਚਣ ਲਈ ਧੰਨਵਾਦ ਕੀਤਾ। ਸਟੇਜ ਦੀ ਸੇਵਾ ਰਿਟਾ. ਹੈਡ ਮਾਸਟਰ ਨਰੇਸ਼ ਕੋਹਲੀ ਨੇ ਬਾਖੂਬੀ ਨਿਭਾਈ ਸਭਾ ਵਲੋਂ ਮੁੱਖ ਮਹਿਮਾਨ ਅਤੇ ਪਤਵੰਤਿਆਂ ਨੂੰ ਸਨਮਾਨਤ ਵੀ ਕੀਤਾ ਗਿਆ। ਇਸ  ਦੌਰਾਨ ਪ੍ਰਧਾਨ ਸੁਖਵਿੰਦਰ ਸਿੰਘ ਨੇ ਲੋੜਵੰਦ ਲੜਕੀਆਂ ਨੂੰ ਕਿੱਤਾ ਕੋਰਸਾਂ ਟੇਲਰਿੰਗ-ਕਟਿੰਗ, ਬਿਊਟੀਸ਼ਨ ਅਤੇ ਕੰਪਿਊਟਰ  ਐਪਲੀਕੇਸ਼ਨਜ਼ ਵਿੱਚ ਦਾਖ਼ਲਾ ਲੈਣ ਦਾ ਸੱਦਾ ਦਿੱਤਾ। ਇਸ ਮੌਕੇ ਭਾਜਪਾ ਆਗੂ ਰਮੇਸ਼ ਸਚਦੇਵਾ, ਸਤਿੰਦਰ ਸਿੰਘ ਏ.ਐਸ.ਐਮ., ਸੁਭਾਸ਼ ਕਵਾਤਰਾ, ਮਨਮੋਹਨ ਸਿੰਘ ਬਲਾਕ ਪ੍ਰਧਾਨ, ਵਿਜੇ ਤ੍ਰਿਖਾ, ਕੁਲਦੀਪ ਜਸਵਾਲ, ਸਤਨਾਮ ਸਿੰਘ ਰਾਣਾ, ਰਮਨ ਨਹਿਰਾ, ਅਸ਼ੋਕ ਸ਼ਰਮਾ, ਆਰ.ਪੀ. ਸ਼ਰਮਾ, ਗੁਰਦੀਪ ਸਿੰਘ ਤੁਲੀ, ਜਗਜੀਤ ਸੇਠ ਮੈਨੇਜਰ, ਰਾਜ ਕੁਮਾਰ ਕਨੌਜੀਆ, ਸਾਹਿਬਜੀਤ ਸਾਬੀ, ਜਸ਼ਨ ਮਹਿਰਾ, ਮਨਦੀਪ ਬੱਸੀ, ਗੁਰਸ਼ਰਨ ਬੱਸੀ, ਰਾਜਕੁਮਾਰ ਰਾਜਾ, ਨਰਿੰਦਰ ਸੈਣੀ, ਹਰਚਰਨ ਭਾਰਤੀ, ਰਵਿੰਦਰ ਸਿੰਘ ਰਾਏ, ਪਰਮਜੀਤ ਰਾਏ, ਰਾਕੇਸ਼ ਕੋਛੜ, ਅਨੂਪ ਦੁੱਗਲ, ਮੈਡਮ ਤਨੂੰ, ਮੈਡਮ ਰਮਨਦੀਪ ਕੌਰ, ਮੈਡਮ ਸਪਨਾ ਸ਼ਾਰਦਾ, ਮੈਡਮ ਆਸ਼ੂ ਬੱਗਾ, ਮੁਸਕਾਨ, ਜੈਸਮੀਨ, ਕਾਜਲ ਕੁਮਾਰੀ, ਅੰਜਲੀ, ਮੁਸਕਾਨ ਕੌਰ, ਰੇਖਾ, ਅੰਜਲੀ ਹੀਰ, ਗੋਮਤੀ, ਦਿਵਿਆ, ਪ੍ਰਿਆ, ਸਿਮਰਨ, ਪ੍ਰਤਿਮਾ, ਸੁਰਜੀਤ, ਖੁਸ਼ੀ, ਰਜਨੀ, ਜਸਪ੍ਰੀਤ ਕੌਰ, ਸਨੇਹਾ, ਈਸ਼ਾ, ਮੁਸਕਾਨ ਸ਼ਰਮਾ, ਆਰਤੀ , ਸਲੋਨੀ ਯਾਦਵ, ਕੌਸ਼ਲਿਆ, ਰੋਸ਼ਨੀ, ਪਿੰਕੀ, ਗੁਰਪ੍ਰੀਤ ਕੌਰ, ਮਨਪ੍ਰੀਤ ਕੌਰ, ਹਰਪ੍ਰੀਤ ਕੌਰ, ਨੇਹਾ, ਗੀਤਾ, ਵਿਸ਼ਾਖਾ, ਕਾਜਲ ਸ਼ਰਮਾ, ਰੋਜ਼ੀ ਰਾਏ, ਹਿਮਾਂਸ਼ੀ, ਜੋਤੀ, ਸੋਨੀਆ, ਜੈਸਮੀਨ ਸੰਧੂ, ਗਗਨਦੀਪ ਕੌਰ, ਅਮਨਦੀਪ, ਹਰਮਨਪ੍ਰੀਤ ਕੌਰ, ਰਾਧਿਕਾ, ਗੁਰਪ੍ਰੀਤ ਕੌਰ, ਮਨਦੀਪ ਕੌਰ, ਰਮਨਦੀਪ ਕੌਰ, ਰੰਜਨਾ ਕੁਮਾਰੀ, ਜਸਪ੍ਰੀਤ ਕੌਰ, ਖੁਸ਼ੀ ਰਾਣਾ, ਮਨਵੀਰ, ਅਨੁ, ਰਵੀਨਾ, ਕੋਮਲ ਆਦਿ ਹਾਜ਼ਰ ਸਨ।

NO COMMENTS