*ਸਰਬ ਧਰਮ ਸੇਵਾ ਸੰਮੇਲਨ ਵੈੱਲਫੇਅਰ ਸੁਸਾਇਟੀ ਦੇ ਜੀਤ ਕੌਰ ਦਾਹੀਆ ਨੂੰ ਪੰਜਾਬ ਮਹਿਲਾ ਵਿੰਗ ਦੇ ਵਾਈਸ ਪ੍ਰਧਾਨ, ਪੰਜਾਬ ਕੋਰ ਕਮੇਟੀ ਦੇ ਮੈਂਬਰ ਤੇ ਜ਼ਿਲ੍ਹਾ ਪ੍ਰਧਾਨ ਮਾਨਸਾ ਕੀਤਾ ਨਿਯੁਕਤ*

0
91

ਬੁਢਲਾਡਾ 19 ਜੁਲਾਈ (ਸਾਰਾ ਯਹਾਂ/ਅਮਨ ਮਹਿਤਾ):  ਸਰਬ ਧਰਮ ਸੇਵਾ ਸੰਮੇਲਨ ਵੈੱਲਫੇਅਰ ਸੁਸਾਇਟੀ ਰਜਿਸਟਰਡ ਹੈਡ ਆਫਿਸ ਪੰਜਾਬ ਮਾਲਵਾ ਜ਼ੋਨ   ਦੇ ਵਿਚ ਉਕਤ ਸੋਸਾਇਟੀ ਦੇ ਵੱਲੋਂ ਸੁਸਾਇਟੀ ਦੇ ਹੋਰ ਆਗੂਆਂ ਦਾ ਵਾਧਾ ਕੀਤਾ ਗਿਆ ਹੈ।ਜਿਸ ਵਿੱਚ ਇਕੱਤਰ ਹੋਏ ਸਮੂਹ ਸੋਸ਼ਲ ਵਰਕਰਾਂ ਦੀ ਸਹਿਮਤੀ ਦੇ ਨਾਲ ਬੋਲੇ ਸੋ ਨਿਹਾਲ, ਸੱਤ ਸ੍ਰੀ ਅਕਾਲ ਦੇ ਜੈਕਾਰਿਆਂ ਦੀ ਗੂੰਜ ਦੇ ਵਿੱਚ   ਸਤਿਕਾਰਯੋਗ  ਜੀਤ ਕੌਰ ਦਾਹੀਆ ( ਪੁੱਤਰੀ ) ਸ: ਨਛੱਤਰ ਸਿੰਘ ਵਾਸੀ ਬੁਢਲਾਡਾ ਨੂੰ ਪੰਜਾਬ  ਮਹਿਲਾ ਵਿੰਗ ਦੇ  ਵਾਈਸ ਪ੍ਰਧਾਨ ਪੰਜਾਬ ਕੋਰ ਕਮੇਟੀ ਦੇ ਮੈਂਬਰ ਤੇ ਜ਼ਿਲ੍ਹਾ ਪ੍ਰਧਾਨ ਜਿਲ੍ਹਾ ਮਾਨਸਾ ਤੋਂ  ਨਿਯੁਕਤ ਕੀਤਾ ਗਿਆ ਹੈ। ਡਾ ਜਗਪਾਲ ਸਿੰਘ ਨੂੰ  ਮਹਿਲਾ ਵਿੰਗ ਪੰਜਾਬ ਦੇ ਵਾਈਸ  ਪ੍ਰਧਾਨ  ਤੇ ਜ਼ਿਲ੍ਹਾ ਪ੍ਰਧਾਨ ਜਿਲ੍ਹਾ  ਮਾਨਸਾ ਦੇ ਨਾਲ ਸੀਨੀਅਰ ਐਡਵਾਈਜ਼ਰ ਨਿਯੁਕਤ ਕੀਤਾ ਗਿਆ। ਇਸੇ ਤਰ੍ਹਾਂ ਜ਼ਿਲ੍ਹਾ ਮਾਨਸਾ ਤੋਂ ਉਕਤ ਸੋਸਾਇਟੀ ਦੇ ਵੱਲੋਂ ਬੇਅੰਤ  ਕੌਰ ਮੈਂਬਰ, ਪੂਨਮ ਸ਼ਰਮਾ,ਸ: ਬਲਜਿੰਦਰ ਸਿੰਘ ਜੋੜਾ ,ਮੈਂਬਰ ,ਇੰਦਰਜੀਤ ਸਿੰਘ ਮੈਂਬਰ , ਸੁਖਵਿੰਦਰ ਸਿੰਘ ਮੈਂਬਰ , ਸਮੇਤ ਹੋਰ ਸੋਸ਼ਲ ਵਰਕਰਾਂ ਨੂੰ ਮੈਂਬਰ  ਨਿਯੁਕਤ ਕੀਤਾ ਗਿਆ ਤੇ ਜਿਸ ਵਿਚ  ਉਕਤ ਸੁਸਾਇਟੀ ਦੇ ਸਰਪ੍ਰਸਤ ਤੇ ਪੰਜਾਬ ਪ੍ਰਧਾਨ ਕੰਵਲਜੀਤ ਸਿੰਘ ਪੱਡਾ ਨੇ  ਇਕੱਤਰ ਹੋਏ ਸਮੂਹ ਅਹੁਦੇਦਾਰਾਂ ਤੇ ਮੈਂਬਰਾਂ ਨੂੰ ਤੇ ਹੋਰ ਮਾਲਵਾ  ਜੋਨ ਤੋ ਇਕੱਤਰ ਹੋਏ ਸਮੂਹ ਸਮਾਜ ਸੇਵੀਆਂ ਨੂੰ  ਸਿਰਪਾਓ ਦੇ ਕੇ ਤੇ ਸੁਸਾਇਟੀ ਦੇ ਵੱਲੋਂ ਪਹਿਚਾਣ ਕਾਰਡ ਵੀ ਨਿਯੁਕਤੀਆਂ ਦੇ ਨਾਲ ਦਿੱਤੇ ਗਏ ਤੇ  ਉਨ੍ਹਾਂ ਨੇ ਮਾਲਵਾ ਜੋਨ ਤੋਂ  ਇਕੱਤਰ ਹੋਏ ਸੁਸਾਇਟੀ ਦੇ ਸੋਸ਼ਲ ਵਰਕਰਾਂ ਨੂੰ     ਸੰਬੋਧਨ ਕਰਦਿਆਂ ਕਿਹਾ ਕਿ ਮੈਂ ਅੱਜ ਸਰਬ ਧਰਮ ਸੇਵਾ ਸੰਮੇਲਨ ਵੈੱਲਫੇਅਰ ਸੁਸਾਇਟੀ ਦੇ ਨਾਲ ਨਿੱਤ ਦਿਨ ਜੁੜ ਰਹੇ ਸੋਸ਼ਲ ਵਰਕਰਾਂ ਦੇ ਸਹਿਯੋਗ ਦੇ ਨਾਲ  ਉਨ੍ਹਾਂ ਸ਼ਰਾਰਤੀ ਅਨਸਰਾਂ ਨੂੰ ਤੇ ਹਵਸ ਦੇ ਭੁੱਖੇ ਮਨੁੱਖਤਾ ਜੀਵਨ ਬਤੀਤ ਕਰ ਰਹੇ ਦਰਿੰਦੇ ਤੇ   ਸ਼ਿਕਾਰੀ ਬਣੇ ਸੀ ਰਾਕਸ਼ਾਂ ਨੂੰਸਖ਼ਤ ਤਾੜਨਾ ਕਰਦਾ ਹਾਂ ਕਿ ਉਨ੍ਹਾਂ ਨੂੰ ਸਮਝ ਲੈਣਾ ਚਾਹੀਦਾ ਹੈ ਕਿ ਉਕਤ ਸੁਸਾਇਟੀ ਨੂੰ ਪੰਜਾਬ ਵਿਚੋਂ ਮਿਲ ਰਹੇ  ਸੋਸ਼ਲ ਵਰਕਰਾਂ ਦੇ ਯੋਗਦਾਨ ਦੇ ਨਾਲ ਤੇ ਪੰਜਾਬ ਦੇ ਹਰੇਕ ਜ਼ਿਲ੍ਹੇ ਦੇ ਪ੍ਰਸ਼ਾਸਨ ਦੇ ਨਾਲ ਮਿਲ ਕੇ  ਮਨੁੱਖਤਾ ਸਰੀਰਕ ਤੇ ਅੱਤਿਆਚਾਰ ਕਰਨ ਵਾਲੇ ਤੇ ਹਵਸ ਦੇ ਭੁੱਖੇ ਸ਼ਿਕਾਰੀਆਂ ਦਰਿੰਦੇ ਰਾਕਸ਼ਾਂ ਨੂੰ  ਸੁਸਾਇਟੀ    ਦੇ ਵੱਲੋਂ ਤੇ ਸੁਸਾਇਟੀ ਜ਼ਿਲ੍ਹਾ ਪ੍ਰਸ਼ਾਸਨ ਦੇ ਨਾਲ ਮਿਲ ਕੇ ਉਨ੍ਹਾਂ ਨੂੰ ਸੀਖਾਂ ਤੱਕ  ਪਹੁੰਚਾਉਣ ਲਈ ਕਿਸੇ ਵੀ ਪ੍ਰਕਾਰ ਦੀ ਕੋਈ ਵੀ ਕਸਰ ਪੀੜਤਾਂ ਨੂੰ ਇਨਸਾਫ ਦਿਵਾਉਣ ਲਈ  ਬਾਕੀ ਨਹੀਂ ਛੱਡੇਗੀ  ਤੇ ਸੋਸਾਇਟੀ ਵੱਲੋਂ ਆਉਣ ਵਾਲੇ ਦਿਨਾਂ ਵਿਚ ਦੋਆਬਾ ਜ਼ੋਨ ਤੋਂ ਵੀ ਉਕਤ ਸੋਸਾਇਟੀ ਦੇ ਨਾਲ ਸੋਸ਼ਲ ਵਰਕਰ ਵੱਡੇ ਪੱਧਰ ਤੇ ਜੁੜਨ ਜਾ ਰਹੇ ਹਨ ਤੇ ਸੁਸਾਇਟੀ ਆਉਣ ਵਾਲੇ ਦਿਨਾਂ ਵਿਚ ਹਰੇਕ ਪੀਡ਼ਤ ਪਰਿਵਾਰਾਂ   ਨੂੰ ਇਨਸਾਫ ਦਿਵਾਉਣ ਲਈ   ਹਰ ਸੰਭਵ ਯਤਨ ਕਰੇਗੀ ।

NO COMMENTS