ਸਰਬੱਤ ਦਾ ਭਲਾ ਟਰੱਸਟ ਨੇ ਸਿਹਤ ਕਰਮਚਾਰੀਆ ਲਈ ਦਿੱਤੀਆ ਪੀ.ਪੀ.ਈ. ਦੀਆ 30 ਕਿੱਟਾ ਤੇ ਮਾਸਕ

0
12

ਮਾਨਸਾ 21 ਅਪ੍ਰੈਲ (ਸਾਰਾ ਯਹਾ, ਬਲਜੀਤ ਸ਼ਰਮਾ)-ਕੋਰੋਨਾ ਵਾਇਰਸ ਨਾਲ ਨਜਿੱਠਣ ਲਈ ਦੇਸ਼ਾ-ਵਿਦੇਸ਼ਾ ਵਿੱਚ ਸਮਾਜ ਭਲਾਈ ਦੇ ਕੰਮ ਕਰ ਰਹੇ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਮੈਨੇਜਿੰਗ ਟਰੱਸਟੀ ਪ੍ਰੋ. ਐਸ.ਪੀ. ਸਿੰਘ ਵੱਲੋਂ ਜਿੱਥੇ ਲਾਕਡਾਊਨ ਦੌਰਾਨ ਗਰੀਬ਼ ਪਰਿਵਾਰਾਂ ਨੂੰ ਰਾਸ਼ਨ ਮੁਹੱਈਆ ਕਰਵਾਇਆ ਗਿਆ, ਉੱਥੇ ਹੀ ਜਿਲ੍ਹਾ ਪ੍ਰਸਾਸ਼ਨ ਮਾਨਸਾ ਨੂੰ ਸਿਹਤ ਕਰਮਚਾਰੀਆਂ ਲਈ ਪੀ.ਪੀ.ਈ. ਕਿੱਟਾ ਅਤੇ ਮਾਸਕ ਦਿੱਤੇ ਗਏ। ਟਰੱਸਟ ਬ੍ਰਾਂਚ ਮਾਨਸਾ ਦੇ ਜਿਲ੍ਹਾ ਪ੍ਰਧਾਨ ਬਲਜਿੰਦਰ ਸਿੰਘ ਘਾਲੀ ਨੇ ਦੱਸਿਆ ਕਿ ਕੋਰੋਨਾ ਵਾਇਰਸ ਨਾਲ ਨਜਿੱਠਣ ਲਈ ਟਰੱਸਟ ਦੇ ਮੈਨੇਜਿੰਗ ਟਰੱਸਟੀ ਪ੍ਰੋ. ਡਾ.ਐਸ.ਪੀ. ਉਬਰਾਏ ਤੇ ਸੂਬਾ ਪ੍ਰਧਾਨ ਜੱਸਾ ਸਿੰਘ ਵੱਲੋਂ ਭੇਜੀਆਂ 30 ਪੀ. ਪੀ.ਈ ਕਿੱਟਾਂ 550 ਮਾਸਕ ਡਿਪਟੀ ਕਮਿਸ਼ਨ ਮਾਨਸਾ ਗੁਰਪਾਲ ਸਿੰਘ ਚਹਿਲ ਤੇ ਜਿਲ੍ਹਾ ਪੁਲਿਸ ਮੁਖੀ ਡਾ. ਨਰਿੰਦਰ ਭਾਰਗਵ ਦੇ ਅਗਵਾਈ ਵਿੱਚ ਡੀ.ਐਸ.ਪੀ. (ਡੀ) ਸਰਬਜੀਤ ਸਿੰਘ ਨੂੰ  ਦਿੱਤੀਆਂ ਗਈਆ। ਡਿਪਟੀ ਕਮਿਸ਼ਨਰ ਮਾਨਸਾ ਗੁਰਪਾਲ ਸਿੰਘ ਚਹਿਲ ਤੇ ਜਿਲ੍ਹਾ ਪੁਲਿਸ ਮੁਖੀ ਡਾ. ਨਰਿੰਦਰ ਭਾਰਗਵ ਨੇ ਇਸ ਉਪਰਾਲੇ ਲਈ ਡਾ. ਐਸ.ਪੀ. ਸਿੰਘ ਉਬਰਾਏ ਤੇ ਜਿਲ੍ਹਾ ਪ੍ਰਬੰਧਕੀ ਟੀਮ ਦਾ ਧੰਨਵਾਦ ਕਰਦਿਆ ਕਿ ਅਜਿਹੇ ਸਮੇਂ ਤੇ ਲੋੜਵੰਦਾਂ ਦੀ ਮਦਦ ਕਰਨ ਦੇ ਨਾਲ-ਨਾਲ ਕੋਰੋਨਾ ਵਾਇਰਸ ਨਾਲ ਨਜਿੱਠਣ ਲਈ ਸਿਹਤ ਕਰਮਚਾਰੀਆਂ ਲਈ ਕਿੱਟਾ ਦੇਣਾ ਟਰੱਸਟ ਦਾ ਬਹੁਤ ਵੱਡਾ ਉਪਰਾਲਾ ਹੈ। ਇਸ ਮੌਕੇ ਟਰੱਸਟ ਦੇ ਜਿਲ੍ਹਾ ਸੈਕਟਰੀ ਬਹਾਦਰ ਸਿੰਘ ਸਿੱਧੂ, ਖਜ਼ਾਨਚੀ ਮਦਨ ਲਾਲ ਕੁਸਲਾ, ਗੋਪਾਲ ਅਕਲੀਆ, ਜਸਵੀਰ ਸਿੰਘ ਸੀਰੂ ਹਾਜ਼ਰ ਸਨ। 
ਤਸਵੀਰ-ਡੀ.ਐਸ.ਪੀ (ਡੀ) ਨੂੰ ਪੀ.ਪੀ.ਈ. ਕਿੱਟਾ ਦੇਣ ਸਮੇਂ ਟਰੱਸਟ ਟੀਮ ਦੇ ਮੈਂਬਰ।

NO COMMENTS