ਸਰਬੱਤ ਦਾ ਭਲਾ ਟਰੱਸਟ ਨੇ ਜਿਲ੍ਹਾ ਪ੍ਰਸਾਸ਼ਨ ਨੂੰ ਲੋੜਵੰਦਾਂ ਲਈ ਦਿੱਤਾ ਰਾਸ਼ਨ

0
10

ਮਾਨਸਾ 8 ਅਪ੍ਰੈਲ (ਸਾਰਾ ਯਹਾ, ਬਲਜੀਤ ਸ਼ਰਮਾ)-ਦੇਸ਼ਾ-ਵਿਦੇਸ਼ਾ ਵਿੱਚ ਸਮਾਜ ਭਲਾਈ ਦੇ ਅਨੇਕਾ ਕੰਮ ਕਰਨ ਵਾਲੇ ਸਰਬੱਤ ਦਾ ਭਲਾ ਚੈਰੀਟੇਬਲ
ਟਰੱਸਟ ਦੇ ਪ੍ਰੁਬੰਧਕਾ ਵੱਲੋਂ ਜਿਲ੍ਹਾ ਪ੍ਰਸਾਸ਼ਨ ਮਾਨਸਾ ਨੂੰ ਕੋਰੋਨਾ ਵਾਇਰਸ ਦੇ ਬਚਾਅ ਲਈ ਲਗਾਏ ਗਏ ਲਾਕਡਾਊਨ ਸਮੇਂ
ਲੋੜਵੰਦ ਪਰਿਵਾਰਾਂ ਲਈ ਰਾਸ਼ਨ ਭੇਜਿਆ ਗਿਆ। ਟਰੱਸਟ ਬ੍ਰਾਂਚ ਮਾਨਸਾ ਦੇ ਜਿਲ੍ਹਾ ਪ੍ਰਧਾਨ ਬਲਜਿੰਦਰ ਸਿੰਘ ਘਾਲੀ ਨੇ
ਦੱਸਿਆ ਕਿ ਦੇਸ਼-ਵਿਦੇਸ਼ ਵਿੱਚ ਕੋਰੋਨਾ ਵਾਇਰਸ ਕਾਰਨ ਲਗਾਏ ਗਏ ਲਾਕਡਾਊਨ ਕਾਰਨ ਗਰੀਬ਼ ਪਰਿਵਾਰਾਂ ਨੂੰ ਰੋਟੀ-
ਪਾਣੀ ਨਾ ਮਿਲਣ ਕਰਕੇ ਪ੍ਰੇਸ਼ਾਨੀਆ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਇੰਨ੍ਹਾਂ ਪਰਿਵਾਰਾਂ ਦੀ ਪ੍ਰੇਸ਼ਾਨੀ ਨੂੰ ਦੇਖਦੇ ਹੋਏ
ਮਦਦ ਲਈ ਟਰੱਸਟ ਦੇ ਮੈਨੇਜਿੰਗ ਟਰੱਸਟੀ ਪ੍ਰੋ. ਡਾ. ਐਸ.ਪੀ. ਉਬਰਾਏ ਤੇ ਸੂਬਾ ਪ੍ਰਧਾਨ ਜੱਸਾ ਸਿੰਘ ਵੱਲੋਂ 30 ਕੁਇੰਟਲ
ਆਟਾ, 15 ਕੁਇੰਟਲ ਖੰਡ, 5 ਕੁਇੰਟਲ ਚੌਲ ਤੇ 5 ਕੁਇੰਟਲ ਦਾਲ ਆਦਿ ਜਿਲ੍ਹਾ ਪ੍ਰਸ਼ਾਸਨ ਮਾਨਸਾ ਨੂੰ ਰਾਸ਼ਨ ਭੇਜਿਆ
ਗਿਆ। ਇਸ ਰਾਸ਼ਨ ਵਿੱਚੋਂ 8 ਕੁਇੰਟਲ ਆਟਾ, 4 ਕੁਇੰਟਲ ਖੰਡ, ਡੇਢ-ਡੇਢ ਕੁਇੰਟਲ ਚੌਲ ਤੇ ਦਾਲ ਟਰੱਸਟ ਦੇ ਜਿਲ੍ਹਾ
ਪ੍ਰਧਾਨ ਤੇ ਮਾਨਸਾ ਟੀਮ ਵੱਲੋਂ ਐਸ.ਡੀ.ਐਮ. ਮਾਨਸਾ ਸਰਬਜੀਤ ਕੌਰ ਨੂੰ ਸੌਂਪਿਆ ਗਿਆ ਅਤੇ ਬਾਕੀ ਰਾਸ਼ਨ ਹੋਰਨਾਂ
ਸਬ-ਡਵੀਜ਼ਨਾ ਨੂੰ ਭੇਜਿਆ ਜਾਵੇਗਾ, ਤਾਂ ਜੋ ਇਹ ਰਾਸ਼ਨ ਲੋੜਵੰਦ ਪਰਿਵਾਰਾਂ ਤੱਕ ਪਹੁੰਚਾਇਆ ਜਾ ਸਕੇ। ਉਨ੍ਹਾਂ ਦੱਸਿਆ
ਕਿ ਡਿਪਟੀ ਕਮਿਸ਼ਨਰ ਮਾਨਸਾ ਤੇ ਜਿਲ੍ਹਾ ਪੁਲਿਸ ਮੁਖੀ ਮਾਨਸਾ ਨੂੰ ਇੱਕ-ਇੱਕ ਡੱਬਾ ਸੈਨੇਟਾਈਜ਼ਰ ਦਾ ਸੌਂਪਿਆ ਗਿਆ।
ਉਧਰ ਐਸ.ਡੀ.ਐਮ. ਮਾਨਸਾ ਸਰਬਜੀਤ ਕੌਰ ਨੇ ਇਸ ਉਪਰਾਲੇ ਲਈ ਡਾ. ਐਸ.ਪੀ. ਸਿੰਘ ਉਬਰਾਏ ਤੇ ਜਿਲ੍ਹਾ
ਪ੍ਰਬੰਧਕੀ ਟੀਮ ਦਾ ਧੰਨਵਾਦ ਕਰਦਿਆ ਕਿ ਅਜਿਹੇ ਸਮੇਂ ਤੇ ਲੋੜਵੰਦਾਂ ਦੀ ਮਦਦ ਕਰਨਾ ਟਰੱਸਟ ਦਾ ਬਹੁਤ ਵੱਡਾ
ਉਪਰਾਲਾ ਹੈ, ਉਨ੍ਹਾਂ ਕਿਹਾ ਕਿ ਇਸ ਮਹਾਂਮਾਰੀ ਸਮੇਂ ਸਾਨੂੰ ਰਲ਼ਕੇ ਲੋੜਵੰਦ ਲੋਕਾਂ ਦੀ ਮਦਦ ਕਰਨੀ ਚਾਹੀਦੀ ਹੈ, ਤਾਂ ਜੋ
ਕੋਈ ਪਰਿਵਾਰ ਭੁੱਖਾ ਨਾ ਰਹਿ ਸਕੇ। ਇਸ ਮੌਕੇ ਐਸ.ਡੀ.ਐਮ. ਮਾਨਸਾ ਦੇ ਰੀਡਰ ਕ੍ਰਿਸ਼ਨ ਕੁਮਾਰ, ਡੀ.ਸੀ ਦਫ਼ਤਰ
ਕਰਮਚਾਰੀ ਯੂਨੀਅਨ ਮਾਨਸਾ ਦੇ ਪ੍ਰਧਾਨ ਜਸਵੰਤ ਸਿੰਘ ਮੌਜ਼ੋ, ਟਰੱਸਟ ਦੇ ਜਿਲ੍ਹਾ ਸੈਕਟਰੀ ਬਹਾਦਰ ਸਿੰਘ ਸਿੱਧੂ,
ਖਜ਼ਾਨਚੀ ਮਦਨ ਲਾਲ ਕੁਸਲਾ, ਗੋਪਾਲ ਅਕਲੀਆ, ਕਾਨੂੰਗੋ ਚਤਿੰਦਰ ਸ਼ਰਮਾ, ਮੈਂਬਰ ਜਸਵੀਰ ਸਿੰਘ ਸੀਰੂ, ਭੁਪਿੰੰਦਰ
ਸਿੰਘ, ਗੁਰਪ੍ਰੀਤ ਸਿੰਘ, ਜਸਵੀਰ ਸਿੰਘ ਮੋਦਨ, ਰਾਜਪ੍ਰੀਤ ਸਿੰਘ, ਆਦਿ ਹਾਜ਼ਰ ਸਨ।

NO COMMENTS