ਸਰਬੱਤ ਦਾ ਭਲਾ ਟਰੱਸਟ ਟੀਮ ਨੇ ਲੋੜਵੰਦਾਂ ਪਰਿਵਾਰਾਂ ਨੂੰ ਘਰ-ਘਰ ਵੰਡਿਆ ਰਾਸ਼ਨ

0
15

ਮਾਨਸਾ/ਜੋਗਾ 19 ਮਈ  (ਸਾਰਾ ਯਹਾ/ ਗੋਪਾਲ ਅਕਲਿਆ/ਬਲਜੀਤ ਸ਼ਰਮਾ ) -ਦੇਸ਼-ਵਿਦੇਸ਼ ਵਿੱਚ ਵੱਖ-ਵੱਖ ਲੋਕ ਤੇ ਸਮਾਜ ਭਲਾਈ ਦੇ ਕੰਮ ਰਹੇ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵੱਲੋਂ ਕੋਰੋਨਾ ਮਹਾਂਮਾਰੀ ਦੌਰਾਨ ਲਗਾਏ ਲਾਕਡਾਊਨ ਸਮੇਂ ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਵੰਡਣ ਦੇ ਨਾਲ-ਨਾਲ ਹੋਰ ਅਨੇਕਾ ਉਪਰਾਲੇ ਕੀਤਾ ਜਾ ਰਹੇ ਹਨ। ਇਸੇ ਤਹਿਤ ਟਰੱਸਟ ਵੱਲੋਂ ਭੇਜੇ ਸੁੱਕੇ ਰਾਸ਼ਨ ਦੀ ਵੰਡ ਜਿਲ੍ਹਾ ਟੀਮ ਵੱਲੋਂ ਬੇਸਹਾਰਾ ਤੇ ਲੋੜਵੰਦ ਪਰਿਵਾਰਾਂ ਨੂੰ ਘਰ-ਘਰ ਜਾ ਵੰਡ ਕੀਤੀ ਜਾ ਰਹੀ ਹੈ, ਜਿਸਦੀ ਸੁਰੂਆਤ ਜਿਲ੍ਹੇ ਦੇ ਪਿੰਡ ਬੁਰਜ ਰਾਠੀ ਵਿਖੇ ਟਰੱਸਟ ਦੇ ਜਿਲ੍ਹਾ ਪ੍ਰਧਾਨ ਬਲਜਿੰਦਰ ਸਿੰਘ ਘਾਲੀ ਤੇ ਥਾਣਾ ਮੁਖੀ ਜੋਗਾ ਰੇਨੂੰ ਪਰੋਚਾ ਵੱਲੋਂ ਤੋਂ ਕੀਤੀ ਗਈ। ਟਰੱਸਟ ਬ੍ਰਾਂਚ ਮਾਨਸਾ ਦੇ ਜਿਲ੍ਹਾ ਪ੍ਰਧਾਨ ਬਲਜਿੰਦਰ ਸਿੰਘ ਘਾਲੀ ਨੇ ਦੱਸਿਆ ਕਿ ਕੋਰੋਨਾ ਵਾਇਰਸ ਕਾਰਨ ਲਗਾਏ ਗਏ ਲਾਕਡਾਊਨ ਕਾਰਨ ਗਰੀਬ਼ ਪਰਿਵਾਰਾਂ ਦੀ ਮਦਦ ਲਈ ਟਰੱਸਟ ਦੇ ਮੈਨੇਜਿੰਗ ਟਰੱਸਟੀ ਪ੍ਰੋ. ਡਾ. ਐਸ.ਪੀ. ਉਬਰਾਏ ਤੇ ਸੂਬਾ ਪ੍ਰਧਾਨ ਜੱਸਾ ਸਿੰਘ ਵੱਲੋਂ ਸੁੱਕਾ ਰਾਸ਼ਨ ਭੇਜਿਆ ਗਿਆ ਹੈ, ਤਾਂ ਜੋ ਇਸ ਮਹਾਂਮਾਰੀ ਸਮੇਂ ਘਰਾਂ ਵਿੱਚ ਬੰਦ ਬੇਸਹਾਰਾ ਅਤੇ ਗਰੀਬ ਪਰਿਵਾਰ ਭੁੱਖੇ ਨਾ ਰਹਿ ਸਕਣ। ਉਨ੍ਹਾਂ ਦੱਸਿਆ ਕਿ ਜਿਲ੍ਹਾ ਟੀਮ ਵੱਲੋਂ ਜਿਲ੍ਹੇ ਦੇ ਵੱਖ-ਵੱਖ ਪਿੰਡਾਂ ਵਿੱਚ ਬੇਸਹਾਰਾ ਪਰਿਵਾਰਾਂ ਨੂੰ ਭੇਜੇ ਸੁੱਕੇ ਰਾਸ਼ਨ ਦੀ ਵੰਡ ਘਰ-ਘਰ ਜਾ ਕੀਤੀ ਜਾ ਰਹੀ ਹੈ। ਘਾਲੀ ਨੇ ਦੱਸਿਆ ਕਿ ਟਰੱਸਟ ਵੱਲੋਂ ਦੇਸ਼-ਵਿਦੇਸ਼ ਵਿੱਚ ਸਮੇਂ-ਸਮੇਂ ਤੇ ਲੋੜਵੰਦਾ ਦੀ ਮਦਦ ਕਰਕੇ ਅਨੇਕਾ ਉਪਰਾਲੇ ਕੀਤੇ ਜਾ ਰਹੇ ਹਨ।ਥਾਣਾ ਮੁਖੀ ਜੋਗਾ ਰੇਨੂੰ ਪਰੋਚਾ ਨੇ ਮਹਾਂਮਾਰੀ ਦੌਰਾਨ ਲੋੜਵੰਦਾਂ ਦੀ ਮਦਦ ਕਰਨ ਤੇ ਟਰੱਸਟ ਵੱਲੋਂ ਕੀਤੇ ਜਾ ਰਹੇ ਉਪਰਾਲੇ ਲਈ ਸਲਾਘਾ ਕਰਦਿਆ ਪੁਲਿਸ ਟੀਮ ਵੱਲੋਂ ਡਾ. ਐਸ.ਪੀ. ਸਿੰਘ ਉਬਰਾਏ ਤੇ ਜਿਲ੍ਹਾ ਪ੍ਰਬੰਧਕੀ ਟੀਮ ਦਾ ਧੰਨਵਾਦ ਕੀਤਾ। ਇਸ ਮੌਕੇ ਟਰੱਸਟ ਦੇ ਜਿਲ੍ਹਾ ਸੈਕਟਰੀ ਬਹਾਦਰ ਸਿੰਘ ਸਿੱਧੂ, ਖਜ਼ਾਨਚੀ ਮਦਨ ਲਾਲ ਕੁਸਲਾ, ਗੋਪਾਲ ਅਕਲੀਆ, ਸਹਾਇਕ ਥਾਣੇਦਾਰ ਧਰਮ ਪਾਲ ਤੇ ਅਵਤਾਰ ਸਿੰਘ, ਸਿਹਤ ਕਮਰਚਾਰੀ ਮਲਕੀਤ ਸਿੰਘ, ਸਵਰਨ ਸਿੰਘ ਬਬਲੀ, ਸਾਬਕਾ ਮੈਂਬਰ ਗੁਰਦਾਸ ਸਿੰਘ ਆਦਿ ਹਾਜ਼ਰ ਸਨ।

NO COMMENTS