*ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵੱਲੋਂ ਬੱਚਿਆਂ ਦੀ ਪੜ੍ਹਾਈ ਸਬੰਧੀ ਭੇਜਿਆ ਚੈੱਕ ਪ੍ਰਿੰਸੀਪਲ ਨੂੰ ਸੌਂਪਿਆ*

0
20

ਮਾਨਸਾ 17 ਅਪ੍ਰੈਲ ( ਸਾਰਾ ਯਹਾਂ /ਗੋਪਾਲ ਅਕਲੀਆ) : ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵੱਲੋਂ ਦੇਸ਼ਾ-ਵਿਦੇਸ਼ ਵਿੱਚ ਅਨੇਕਾਂ ਲੋਕ ਭਲਾਈ ਦੇ ਕਾਰਜ ਕਰਨ ਦੇ ਨਾਲ-ਨਾਲ ਲੋੜਵੰਦ ਪਰਿਵਾਰਾਂ ਦੇ ਬੱਚਿਆਂ ਨੂੰ ਮੁਫ਼ਤ ਉੱਚ ਸਿੱਖਿਆ ਪ੍ਰਦਾਨ ਕਰਵਾਉਣ ਦਾ ਬੀੜਾ ਚੁੱਕਿਆ ਹੋਇਆ ਹੈ। ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਮੈਨੇਜਿੰਗ ਟਰੱਸਟੀ ਪ੍ਰੋ੍ਰ. ਡਾ. ਐਸ.ਪੀ. ਉਬਰਾਏ ਵੱਲੋਂ ਭੇਜੇ 10 ਬੱਚਿਆਂ ਦੀ ਪੜ੍ਹਾਈ ਦੇ ਸਾਰੇ ਖ਼ਰਚੇ ਸਬੰਧੀ 68500 ਰੁਪਏ ਦਾ ਚੈੱਕ ਟਰੱਸਟ ਦੀ ਜਿਲ੍ਹਾ ਟੀਮ ਵੱਲੋ ਮਾਤਾ ਸੰੁਦਰੀ ਗਰਲਜ਼ ਕਾਲਜ ਮਾਨਸਾ ਦੀ ਪ੍ਰਿੰਸੀਪਲ ਬਰਿੰਦਰ ਕੌਰ ਨੂੰ ਸੌਂਪਿਆ ਗਿਆ। ਟਰੱਸਟ ਦੇ ਜਿਲ੍ਹਾ ਪ੍ਰਧਾਨ ਬਲਜਿੰਦਰ ਸਿੰਘ ਘਾਲੀ ਤੇ ਸਕੱਤਰ ਬਹਾਦਰ ਸਿੰਘ ਨੇ ਕਿਹਾ ਕਿ ਟਰੱਸਟ ਦੇ ਪ੍ਰੋ. ਐਸ.ਪੀ. ਸਿੰਘ ਉਬਰਾਏ ਵੱਲੋਂ ਜਿੱਥੇ ਦੇਸ਼ਾ-ਵਿਦੇਸ਼ਾ `ੱਚ ਸਮਾਜ ਸੇਵੀ ਕੰਮਾਂ ਵਿੱਚ ਵੱਡਾ ਯੋਗਦਾਨ ਪਾਇਆ ਜਾ ਰਿਹਾ ਹੈ, ਉੱਥੇ ਹੀ ਖੇਤੀ ਸਬੰਧੀ ਕਾਲੇ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਦਿੱਲੀ ਧਰਨੇ ਵਿੱਚ ਬੈਠੇ ਕਿਸਾਨਾਂ ਲਈ ਵੱਡੀ ਮਾਤਰਾ ਵਿੱਚ ਸਮੇਂ-ਸਮੇਂ ਤੇ ਲੋੜੀਦਾਂ ਰਾਸ਼ਨ ਭੇਜਿਆ ਜਾ ਰਿਹਾ ਹੈ ਅਤੇ ਦਿੱਲੀ ਵਿਖੇ ਦਿਨ-ਰਾਤ ਮੈਡੀਕਲ ਕੈਂਪ ਲਗਾ ਕੇ ਕਿਸਾਨਾਂ ਨੂੰ ਮੈਡੀਕਲ ਸੁਵਿਧਾਵਾਂ ਮੁਫ਼ਤ ਉਪਲਬਧ ਕਰਵਾਈਆ ਜਾ ਰਹੀਆ ਹਨ। ਉਨ੍ਹਾਂ ਦੱਸਿਆ ਕਿ ਉਨ੍ਹਾਂ ਵੱਲੋਂ ਲੋੜਵੰਦ ਪਰਿਵਾਰਾਂ ਦੇ ਬੱਚਿਆਂ ਨੂੰ ਆਪਣੇ ਵੱਲੋਂ ਮੁਫ਼ਤ ਪੜ੍ਹਾਈ ਕਰਵਾਉਣ ਦਾ ਉਪਰਾਲਾ ਕੀਤਾ ਜਾ ਰਿਹਾ ਹੈ, ਜਿਸ ਤਹਿਤ ਬੱਚਿਆਂ ਦੀ ਬਣਦੀ ਫ਼ੀਸ ਦਾ ਸਾਰਾ ਖਰਚ਼ਾ ਕਾਲਜ ਪਿ੍ਰੰਸੀਪਲ ਬਰਿੰਦਰ ਕੌਰ ਨੂੰ ਚੈੱਕ ਰਾਹੀ ਸੌਂਪਿਆ ਗਿਆ, ਤਾਂ ਜੋ ਬੱਚਿਆਂ ਨੂੰ ਪੜ੍ਹਾਈ ਸਬੰਧੀ ਕਿਸੇ ਵੀ ਪ੍ਰਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ। ਕਾਲਜ ਪ੍ਰਿੰਸੀਪੀਲ ਬਰਿੰਦਰ ਕੌਰ ਨੇ ਟਰੱਸਟ ਦੇ ਪ੍ਰੋ. ਐਸ.ਪੀ. ਸਿੰਘ ਉਬਰਾਏ ਤੇ ਪੂਰੀ ਜਿਲ੍ਹਾ ਟੀਮਾ ਦਾ ਇਸ ਨੇਕ ਕਾਰਜ ਲਈ ਵਿਸੇਸ਼ ਧੰਨਵਾਦ ਕੀਤਾ ਅਤੇ ਆਸ ਪ੍ਰਗਟਾਈ ਕਿ ਟਰੱਸਟ ਹਮੇਸ਼ਾ ਲੋੜਵੰਦ ਪਰਿਵਾਰਾਂ ਦੀ ਇਸੇ ਤਰ੍ਹਾਂ ਸਮੇਂ-ਸਮੇਂ ਤੇ ਮਦਦ ਕਰਦਾ ਰਹੇਗਾ। ਇਸ ਮੌਕੇ ਟਰੱਸਟ ਦੇ ਜਿਲ੍ਹਾ ਖਜ਼ਾਨਚੀ ਮਦਨ ਲਾਲ ਕੁਸ਼ਲਾ, ਮੈਂਬਰ ਗੋਪਾਲ ਅਕਲੀਆ ਤੇ ਸਮੂਹ ਕਾਲਜ ਸਟਾਫ਼ ਹਾਜ਼ਰ ਸੀ।

NO COMMENTS