*ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵੱਲੋਂ ਮਾਨਸਿਕ ਰੋਗੀ ਔਰਤ ਦੀ ਲਗਾਈ ਪੈਨਸ਼ਨ*

0
15

ਮਾਨਸਾ/ਜੋਗਾ 9 ਅਗਸਤ (ਸਾਰਾ ਯਹਾਂ/ ਮੁੱਖ ਸੰਪਾਦਕ ) : ਦੇਸ਼-ਵਿਦੇਸ਼ ਵਿੱਚ ਅਨੇਕਾਂ ਲੋਕ ਭਲਾਈ ਦੇ ਕੰਮ ਰਹੇ ਸਰਬੱਤ ਦਾ ਭਲਾ ਟਰੱਸਟ ਵੱਲੋਂ ਲੋੜਵੰਦਾਂ ਦੀ ਮਦਦ ਦੇ ਨਾਲ-ਨਾਲ ਅਨੇਕਾਂ ਸਮਾਜਿਕ ਭਲਾਈ ਦੇ ਕਾਰਜ ਵੀ ਕੀਤੇ ਜਾ ਰਹੇ ਹਨ। ਇਸੇ ਤਹਿਤ ਅੱਜ ਟਰੱਸਟ ਵੱਲੋਂ ਹੋਰਨਾਂ ਦੇ ਨਾਲ-ਨਾਲ ਪਿੰਡ ਬੁਰਜ ਰਾਠੀ ਦੀ ਮਾਨਸਿਕ ਰੋਗੀ ਇੱਕ ਔਰਤ ਦੀ ਪੈਨਸ਼ਨ ਸ਼ੁਰੂ ਕੀਤੀ ਗਈ ਹੈ। ਜਿਸ ਦੇ ਭਰਾ ਨੂੰ ਅੱਜ ਟਰਸੱਟ ਵੱਲੋਂ 750 ਰੁਪਏ ਦਾ ਚੈੱਕ ਦਿੱਤਾ ਗਿਆ। ਟਰੱਸਟ ਦੇ ਜਿਲ੍ਹਾ ਪ੍ਰਧਾਨ ਬਲਜਿੰਦਰ ਸਿੰਘ ਘਾਲੀ ਨੇ ਦੱਸਿਆ ਕਿ ਸਰਬੱਤ ਦਾ ਭਲਾ ਟਰੱਸਟ ਦੇ ਮੈਨੇਜਿੰਗ ਡਾਇਰੈਕਟਰ ਐਸ.ਪੀ ਸਿੰਘ ਓਬਰਾਏ ਦੀ ਅਗਵਾਈ ਹੇਠ ਅਤੇ ਟਰੱਸਟ ਦੇ ਪੰਜਾਬ ਪ੍ਰਧਾਨ ਜੱਸਾ ਸਿੰਘ ਦੀ ਦੇਖ-ਰੇਖ ਹੇਠ ਮਾਨਵਤਾ ਦੀ ਸੇਵਾ ਦੇ ਕੀਤੇ ਜਾ ਰਹੇ ਕਾਰਜਾਂ ਵਿੱਚ ਪਿੰਡ ਬੁਰਜ ਰਾਠੀ ਦੀ ਮਾਨਸਿਕ ਰੋਗੀ ਔਰਤ ਸਰਬਜੀਤ ਕੋਰ ਨੂੰ ਹਰ ਮਹੀਨੇ ਟਰੱਸਟ ਵੱਲੋਂ 750 ਰੁਪਏ ਪੈਨਸ਼ਨ ਦਿੱਤੀ ਜਾਵੇਗੀ, ਇਸਦੀ ਪਰਿਵਾਰ ਨੂੰ ਪਹਿਲਾ ਚੈੱਕ ਦੇਣ ਦੀ ਸ਼ੁਰੂਆਤ ਕਰ ਦਿੱਤੀ ਹੈ।ਇਹ ਪੈਨਸ਼ਨ ਦੀ ਰਕਮ ਹਰ ਮਹੀਨੇ ਮਾਨਸਿਕ ਰੋਗੀ ਸਰਬਜੀਤ ਕੌਰ ਦੇ ਭਰਾ ਦੇ ਖਾਤੇ ਵਿੱਚ ਪਵੇਗੀ। ਪਿੰਡ ਵਾਸੀਆਂ ਨੇ ਟਰੱਸਟ ਦੇ ਇਸ ਫੈ਼ਸਲੇ ਦਾ ਸਵਾਗਤ ਕਰਦਿਆਂ ਕਿਹਾ ਕਿ  ਸਰਬਜੀਤ ਕੌਰ ਨੂੰ ਇਸ ਨਾਲ ਬਹੁਤ ਵੱਡਾ ਸਹਾਰਾ ਮਿਲੇਗਾ, ਮਾਨਸਿਕ ਰੋਗੀ ਹੋਣ ਕਰਕੇ ਉਸਨੂੰ ਇਸ  ਤਰ੍ਹਾਂ ਦੀ ਮਦਦ ਦੀ ਵੱਡੀ ਲੋੜ ਸੀ। ਇਸ ਮੌਕੇ ਸਾਬਕਾ ਸਰਪੰਚ ਗੁਰਮੀਤ ਸਿੰਘ ਢੱਡੇ, ਖਜਾਨਚੀ ਮਦਨ ਲਾਲ ਅਤੇ ਗੋਪਾਲ ਅਕਲੀਆ ਹਾਜ਼ਰ ਸਨ।

NO COMMENTS