*ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਮੈਨੇਜਿੰਗ ਟਰੱਸਟੀ ਡਾ. ਐਸ.ਪੀ. ਸਿੰਘ ਉਬਰਾਏ ਬਣੇ ਸ਼ਹੀਦ ਕਿਸਾਨ ਪਰਿਵਾਰਾਂ ਦੇ ਮਸੀਹਾ*

0
39

ਮਾਨਸਾ 28 ਜੂਨ  (ਸਾਰਾ ਯਹਾਂ/ਗੋਪਾਲ ਅਕਲੀਆ) -ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਮੈਨੇਜਿੰਗ ਟਰੱਸਟੀ ਪ੍ਰੋ. ਡਾ. ਐਸ.ਪੀ. ਸਿੰਘ ਉਬਰਾਏ ਦੀ ਰਹਿਨੁਮਾਈ ਹੇਠ ਕੇਂਦਰ ਸਰਕਾਰ ਵਲੋਂ ਪਾਸ ਕੀਤੇ ਖੇਤੀ ਸਬੰਧੀ ਕਾਲੇ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਸਯੁੱਕਤ ਕਿਸਾਨ ਮੋਰਚੇ ਵੱਲੋਂ ਦਿੱਲੀ ਵਿਖੇ ਪਿਛਲੇ 7 ਮਹੀਨਿਆ ਤੋਂ ਚੱਲ ਰਹੇ ਸੰਘਰਸ਼ ਦੌਰਾਨ ਸ਼ਹੀਦ ਹੋਏ ਕਿਸਾਨ ਗੁਰਮੀਤ ਸਿੰਘ ਕੁੱਕੂ ਵਾਸੀ ਧਿੰਗੜ ਦੇ ਪਰਿਵਾਰਕ ਮੈ਼ਬਰਾ ਨੂੰ ਭੇਜਿਆ ਪਹਿਲੀ ਪੈਨਸ਼ਨ 10 ਹਜ਼ਾਰ ਰੁਪਏ ਦਾ ਚੈੱਕ ਟਰੱਸਟ ਦੇ ਜਿਲ੍ਹਾ ਪ੍ਰਧਾਨ ਬਲਜਿੰਦਰ ਸਿੰਘ ਘਾਲੀ ਤੇ ਟੀਮ ਵੱਲੋਂ ਘਰ ਪੁੱਜ ਕੇ ਸੌਂਪਿਆ ਗਿਆ। ਟਰੱਸਟ ਦੇ ਜਿਲ੍ਹਾ ਪ੍ਰਧਾਨ ਬਲਜਿੰਦਰ ਸਿੰਘ ਘਾਲੀ ਤੇ ਸਕੱਤਰ ਬਹਾਦਰ ਸਿੰਘ ਨੇ ਦੱਸਿਆ ਕਿ ਦਿੱਲੀ ਵਿਖੇ ਚੱਲ ਰਹੇ ਸੰਘਰਸ਼ ਵਿੱਚ ਪ੍ਰੋ.ਐਸ.ਪੀ. ਸਿੰਘ ਉਬਰਾਏ ਦੀ ਟੀਮ ਵਲੋਂ ਵੱਡੀ ਮਾਤਰਾ ਵਿੱਚ ਰਾਸ਼ਨ, ਮੈਡੀਕਲ ਸਹੂਲਤਾ ਆਦਿ ਅਨੇਕਾ ਮੁਫ਼ਤ ਉਪਰਾਲੇ ਕੀਤੇ ਗਏ ਹਨ, ਉੱਥੇ ਹੀ ਸੰਘਰਸ਼ ਦੌਰਾਨ ਸ਼ਹੀਦ ਹੋਏ ਪਰਿਵਾਰਾਂ ਦਾ ਸਹਾਰਾ ਬਣਨ ਲਈ ਪ੍ਰੋ.ਐਸ.ਪੀ. ਸਿੰਘ ਉਬਰਾਏ ਵਲੋਂ ਮਾਲੀ ਮਦਦ ਦੇਣ ਦਾ ਐਲਾਨ ਕੀਤਾ ਗਿਆ ਸੀ, ਜਿਸ ਤਹਿਤ ਉਨ੍ਹਾਂ ਵਲੋਂ ਪਿੰਡ ਧਿੰਗੜ ਦੇ ਸ਼ਹੀਦ ਕਿਸਾਨ ਗੁਰਮੀਤ ਸਿੰਘ ਕੁੱਕੂ ਦੇ ਪਰਿਵਾਰਕ ਮੈਂਬਰਾ ਨੂੰ 10 ਹਜ਼ਾਰ ਰੁਪਏ ਦਾ ਭੇਜਿਆ ਚੈੱਕ ਜਿਲ੍ਹਾ ਟੀਮ ਵਲੋਂ ਸੌਂਪਿਆ ਗਿਆ ਹੈ। ਬਲਜਿੰਦਰ ਸਿੰਘ ਘਾਲੀ ਨੇ ਦੱਸਿਆ ਕਿ ਪਰਿਵਾਰ ਦੀ ਇਹ ਸਹਾਇਤਾ ਹਰ ਮਹੀਨੇ ਜਾਰੀ ਰਹੇਗੀ। ਉਧਰ ਪਰਿਵਾਰਕ ਮੈਂਬਰ ਤੇ ਸਰਪੰਚ ਮਲਕੀਤ ਕੌਰ ਨੇ ਮਦਦ ਲਈ ਡਾ. ਐਸ.ਪੀ. ਸਿੰਘ ਉਬਰਾਏ ਤੇ ਟੀਮ ਦਾ ਧੰਨਵਾਦ ਕੀਤਾ। ਇਸ ਮੌਕੇ ਖਜ਼ਾਨਚੀ ਮਦਨ ਲਾਲ ਕੁਸ਼ਲਾ, ਮੈਂਬਰ ਗੋਪਾਲ ਅਕਲੀਆ, ਗੁਰਦੀਪ ਸਿੰਘ ਭਾਈਦੇਸਾ, ਸਿਮਰਜੀਤ ਸਿੰਘ ਮਾਨ, ਹਰਬੰਸ ਸਿੰਘ ਧਿੰਗੜ, ਸਾਬਕਾ ਸਰਪੰਚ ਗੁਰਮੀਤ ਸਿੰਘ, ਸੁਖਪਾਲ ਸਿੰਘ ਨੰਬਰਦਾਰ, ਕਿਸਾਨ ਆਗੂ ਜਗਦੇਵ ਸਿੰਘ ਹਾਜ਼ਰ ਸਨ।

NO COMMENTS