ਸਰਬਜੀਤ ਸਿੰਘ ਧੂਰੀ ਨੇ ਜ਼ਿਲ੍ਹਾ ਸਿੱਖਿਆ ਅਫਸਰ ਐਲੀਮੈਂਟਰੀ ਵਜੋ ਮਾਨਸਾ ਵਿਖੇ ਅਹੁਦਾ ਸੰਭਾਲਿਆ

0
561

ਮਾਨਸਾ 16 ਅਪ੍ਰੈਲ (ਸਾਰਾ ਯਹਾ ,ਬਲਜੀਤ ਸ਼ਰਮਾ): ਮਾਨਸਾ ਵਿਖੇ ਜ਼ਿਲ੍ਹਾ ਸਿੱਖਿਆ ਅਫਸਰ ਐਲੀਮੈਂਟਰੀ ਵਜੋਂ ਅਹੁਦਾ ਸੰਭਾਲਦਿਆਂ ਸਰਬਜੀਤ ਸਿੰਘ ਧੂਰੀ ਨੇ ਅਪਣੇ ਬੋਲ ਚ ਕਿਹਾ ਕਿ ਜਲਦੀ ਹੀ ਸਾਰੇ ਵਿਦਿਆਰਥੀਆਂ ਤੱਕ ਕਿਤਾਬਾਂ ਪੁੱਜਦੀਆਂ ਕੀਤੀਆਂ ਜਾਣਗੀਆਂ, ਤਾਂ ਕਿ ਉਹ ਹੋਰ ਵਧੀਆ ਤਰੀਕੇ ਨਾਲ ਘਰ ਬੈਠੇ ਅਪਣੀ ਪੜ੍ਹਾਈ ਜਾਰੀ ਰੱਖ ਸਕਣ ਅਤੇ ਨਾਲ ਹੀ ਅਧਿਆਪਕਾਂ ਦੀਆਂ ਹੈੱਡ ਟੀਚਰ ਅਤੇ ਸੈਂਟਰ ਹੈੱਡ ਟੀਚਰ ਦੀਆਂ ਤਰੱਕੀਆਂ ਇਸੇ ਹਫਤੇ ਕਰ ਦਿੱਤੀਆਂ ਜਾਣਗੀਆਂ, ਉਨ੍ਹਾਂ ਅਧਿਆਪਕਾਂ ਦੀ ਮਿਹਤਨ ਨੂੰ ਦਾਦ ਦਿੱਤੀ ਕਿ ਉਨ੍ਹਾਂ ਨੇ ਕਰੋਨਾ ਵਾਇਰਸ ਕਰਫਿਊ ਦੀ ਔਖੀ ਘੜੀ ਦੌਰਾਨ ਅਨੇਕਾਂ ਦਿੱਕਤਾਂ ਦੇ ਬਾਵਜ਼ੂਦ ਜਿਥੇਂ ਬੱਚਿਆਂ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਜਾਗਰੂਕ ਕਰਨ ਅਤੇ ਆਨਲਾਈਨ ਪੜ੍ਹਾਈ ਲਈ ਵੱਡੇ ਉਪਰਾਲੇ ਕੀਤੇ ,ਉਥੇਂ ਉਨ੍ਹਾਂ ਪਰਿਵਾਰਾਂ ਦੀ ਹਰ ਪੱਖੋਂ ਸਾਰ ਵੀ ਲਈ।
ਨਵੇਂ ਆਏ ਡੀ ਈ ਓ ਸਰਬਜੀਤ ਸਿੰਘ ਨੇ ਦਾਅਵਾ ਕੀਤਾ ਕਿ ਉਹ ਜ਼ਿਲ੍ਹੇ ਚ ਪੜ੍ਹਾਈ ਦੇ ਮਿਆਰ ਨੂੰ ਹੋਰ ਉੱਚਾ ਚੁੱਕਣ ਲਈ ਹਰ ਤਰ੍ਹਾਂ ਦੇ ਉਪਰਾਲੇ ਕਰਨਗੇ ਅਤੇ ਅਧਿਆਪਕਾਂ ਦੇ ਹੱਕੀ ਮਸਲੇ ਵੀ ਨਾਲੋ ਨਾਲ ਨਬੇੜਦੇ ਰਹਿਣਗੇ,ਤਾਂ ਕਿ ਉਹ ਪੂਰੀ ਤਨਦੇਹੀ ਨਾਲ ਸਕੂਲਾਂ ਚ ਪੜ੍ਹਾਈ ਕਰਵਾ ਸਕਣ। ਉਨ੍ਹਾਂ ਕਿਹਾ ਕਿ ਨਵੇਂ ਦਾਖਲਿਆਂ ਲਈ ਪਹਿਲਾ ਹੀ ਸਰਗਰਮ ਅਧਿਆਪਕਾਂ ਦੇ ਸਹਿਯੋਗ ਨਾਲ ਵਿਭਾਗ ਦੇ ਮਿਥੇ ਟੀਚੇ ਨੂੰ ਜਲਦੀ ਪੂਰਾ ਕੀਤਾ ਜਾਵੇਗਾ।
ਇਸ ਮੌਕੇ ਜ਼ਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਸੁਰਜੀਤ ਸਿੰਘ ਸਿੱਧੂ ਨੇ ਕਿਹਾ ਕਿ ਉਨ੍ਹਾਂ ਨੂੰ ਆਇਆ ਬੇਸ਼ੱਕ ਥੋੜਾ ਸਮਾਂ ਹੋਇਆ ਹੈ,ਪਰ ਇਥੋਂ ਦੇ ਅਧਿਆਪਕਾਂ ਨੇ ਅਪਣੀ ਸਖਤ ਮਿਹਨਤ ਨਾਲ ਜਿਥੇ ਬੱਚਿਆਂ ਦੀ ਆਨ ਲਾਈਨ ਪੜ੍ਹਾਈ ਜਾਰੀ ਰੱਖੀ ਹੋਈ ਹੈ,ਉਥੇਂ ਸਕੂਲਾਂ ਦੇ ਦਾਖਲਿਆਂ ਚ ਵੀ ਵੱਡਾ ਵਾਧਾ ਕੀਤਾ ਹੈ, ਇਸ ਸਮੇਂ ਉਪ ਜ਼ਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਜਗਰੂਪ ਭਾਰਤੀ, ਉਪ ਜ਼ਿਲ੍ਹਾ ਸਿੱਖਿਆ ਅਫਸਰ ਐਲੀਮੈਂਟਰੀ ਗੁਰਲਾਭ ਸਿੰਘ, ਮੀਡੀਆ ਕੋਆਰਡੀਨੇਟਰ ਹਰਦੀਪ ਸਿੱਧੂ, ਜ਼ਿਲ੍ਹਾ ਗਾਈਡੈਂਸ ਤੇ ਕੌਸਲਰ ਨਰਿੰਦਰ ਸਿੰਘ ਮੋਹਲ ਨੇ ਉਨ੍ਹਾਂ ਦਾ ਸਵਾਗਤ ਕਰਦਿਆਂ ਆਸ ਪ੍ਰਗਟਾਈ ਕਿ ਉਨ੍ਹਾਂ ਦੇ ਆਉਣ ਨਾਲ ਜ਼ਿਲ੍ਹੇ ਚ ਸਿੱਖਿਆ ਸਰਗਰਮੀਆਂ ਹੋਰ ਪ੍ਰਭੁੱਲਤ ਹੋਣਗੀਆਂ।
ਬਾਅਦ ਚ ਉਨ੍ਹਾਂ ਵੱਖ ਵੱਖ ਜਥੇਬੰਦੀਆਂ ਦੇ ਆਗੂਆਂ ਨਾਲ ਵੀ ਮੀਟਿੰਗ ਕਰਦਿਆਂ ਕਿਹਾ ਕਿ ਸਾਰੀਆਂ ਜਥੇਬੰਦੀਆਂ ਨਾਲ ਬਕਾਇਦਾ ਮੀਟਿੰਗ ਕਰਕੇ ਅਧਿਆਪਕਾਂ ਦੇ ਮਸਲੇ ਹੱਲ ਕੀਤੇ ਜਾਣਗੇ,ਮੀਟਿੰਗ ਦੌਰਾਨ ਈ ਟੀ ਟੀ ਅਧਿਆਪਕਾਂ ਦੀਆਂ ਤਰੱਕੀਆਂ ਅਤੇ ਸਰਕਾਰੀ ਪ੍ਰਾਇਮਰੀ ਸਕੂਲ ਦਲੇਲ ਸਿੰਘ ਵਾਲਾ ਦੇ ਹੈੱਡ ਟੀਚਰ ਰਾਜਿੰਦਰ ਸਿੰਘ ਦਾ ਮਸਲਾ ਤਰੁੰਤ ਹੱਲ ਕਰਨ ਦਾ ਭਰੋਸਾ ਦਿਵਾਇਆ, ਇਸ ਸਬੰਧੀ ਲੋੜੀਂਦੀ ਪੱਤਰ ਵੀ ਜਾਰੀ ਕਰ ਦਿੱਤਾ ਜਾਵੇਗਾ।ਇਸ ਮੀਟਿੰਗ ਦੌਰਾਨ ਅਧਿਆਪਕ ਆਗੂ ਗੁਰਜੀਤ ਸਿੰਘ ਲਾਲਿਆਂਵਾਲੀ,ਹਰਦੀਪ ਸਿੱਧੂ,ਅਮਨਦੀਪ ਸ਼ਰਮਾਂ,ਰਾਮਨਾਥ ਧੀਰਾ,ਬਲਜਿੰਦਰ ਖਿਆਲਾ, ਸੁਰਿੰਦਰਪਾਲ ਸਿੰਘ ਮਾਨ ਹਾਜ਼ਰ ਸਨ।
ਅਹੁਦਾ ਸੰਭਾਲਣ ਮੌਕੇ ਹਰਪਾਲ ਸਿੰਘ, ਚੁਸਪਿੰਦਰ ਸਿੰਘ ,ਸੁਰਿੰਦਰ ਸਿੰਘ ਭਰੂਰ,ਪ੍ਰਿੰਸੀਪਲ ਸੁਰਿੰਦਰ ਕੌਰ,ਪੰਜਾਬੀ ਮਾਸਟਰ ਕਰਮਜੀਤ ਸਿੰਘ, ਐਸ ਐਸ ਟੀ ਟੀਚਰ ਜਰਨੈਲ ਸਿੰਘ, ਵਰਿੰਦਰ ਸਿੰਘ ਏ ਈ ਓ,ਬੀ ਪੀ ਈ ਓ ਸਤਵਿੰਦਰ ਕੌਰ ਮਾਨਸਾ, ਅਮਨਦੀਪ ਸਿੰਘ ਬੁਢਲਾਡਾ, ਲਖਵਿੰਦਰ ਸਿੰਘ ਸਰਦੂਲਗੜ੍ਹ, ਤਰਸੇਮ ਸਿੰਘ ਬਰੇਟਾ, ਸੁਪਰਡੈਂਟ ਹਰਮੇਸ਼ ਕੁਮਾਰ,ਪ੍ਰਿੰਸੀਪਲ ਉਮ ਪ੍ਰਕਾਸ਼ ਮਿਢਾ,ਅਸ਼ੋਕ ਕੁਮਾਰ ,ਲੈਕਚਰਾਰ ਗੁਰਪਾਲ ਸਿੰਘ, ਗੁਰਦੀਪ ਸਿੰਘ,ਨਿਰਮਲ ਸਿੰਘ, ਗਗਨ ਸ਼ਰਮਾਂ, ਜਗਜੀਤ ਵਾਲੀਆਂ, ਹਾਜ਼ਰ ਸਨ।

NO COMMENTS