ਸਰਦੂਲਗੜ੍ਹ (ਸਾਰਾ ਯਹਾ, ਬਲਜੀਤ ਸ਼ਰਮਾ)12 ਮਾਰਚ :ਤੇ ਦਿਨ ਸੜਕ ਹਾਦਸੇ ਵਿਚ ਹੋਈ ਇਕ ਵਿਅਕਤੀ ਦੀ ਮੌਤ ਤੋਂ ਬਾਅਦ ਰੋਸ ‘ਚ ਆਏ ਪਿੰਡ ਵਾਸੀਆਂ ਨੇ ਗ੍ਰਾਮ ਪੰਚਾਇਤ ਸਰਦੂਲੇਵਾਲਾ ਦੀ ਅਗਵਾਈ ਹੇਠ ਸਰਸਾ-ਮਾਨਸਾ ਨੈਸ਼ਨਲ ਹਾਈਵੇ ਤੇ ਜਾਮ ਲਗਾਕੇ ਧਰਨਾ ਦਿੱਤਾ। ਪ੍ਰਸ਼ਾਸਨ ਤੇ ਸਰਕਾਰ ਖਿਲਾਫ਼ ਜੰਮ ਕੇ ਨਾਅਰੇਬਾਜ਼ੀ ਕਰਦਿਆਂ ਧਰਨਾਕਾਰੀਆਂ ਨੇ ਬੱਸ ਅੱਡਾ ਸਰਦੂਲੇਵਾਲਾ ਵਿਖੇ ਚੌਕ ਬਣਾਉਣ, ਬੈਰੀਗੇਟ, ਸਪੀਡ ਬਰੇਕਰ ਅਤੇ ਲਾਇਟਾਂ ਲਗਾਉਣ ਦੀ ਮੰਗ ਕੀਤੀ। ਉਨ੍ਹਾਂ ਕਿਹਾ ਕਿ ਉੱਕਤ ਸੁਵਿਧਾਵਾਂ ਨਾ ਹੋਣ ਕਾਰਨ ਇਲਾਕਾ ਵਾਸੀਆਂ ਨੂੰ ਜਾਨੀ ਅਤੇ ਮਾਲੀ ਨੁਕਸਾਨ ਉਠਾਉਣਾ ਪੈ ਰਿਹਾ ਹੈ। ਇਸ ਦੌਰਾਨ ਤਹਿਸੀਲਦਾਰ ਗੁਰਜੀਤ ਸਿੰਘ ਢਿੱਲੋਂ ਅਤੇ ਡੀਐਸਪੀ ਸਰਦੂਲਗੜ੍ਹ ਸੰਜੀਵ ਕੁਮਾਰ ਗੋਇਲ ਨੇ ਧਰਨਾਕਾਰੀਆ ਤੋਂ ਮੰਗ ਪੱਤਰ ਪ੍ਰਾਪਤ ਕਰਦੇ ਮੰਗਾਂ ਨੂੰ ਜਲਦ ਹੱਲ ਕਰਨ ਦਾ ਭਰੋਸਾ ਦਿੱਤਾ। ਜਿਸ ਤੋਂ ਬਾਅਦ ਧਰਨਾ ਸਮਾਪਤ ਕਰ ਦਿੱਤਾ ਗਿਆ। ਇਸ ਮੌਕੇ ਸਰਪੰਚ ਕੁਲਵਿੰਦਰ ਸਿੰਘ, ਗੁਰਪ੍ਰੀਤ ਬਣਾਂਵਾਲੀ, ਨੇਮ ਚੰਦ ਚੌਧਰੀ, ਜਗਸੀਰ ਮੀਰਪੁਰ, ਕਰਮਾ ਸਿੰਘ, ਜਸਵਿੰਦਰ ਸਿੰਘ, ਜਸਦੀਪ ਸਿੰਘ, ਜੰਗੀਰ ਸਿੰਘ, ਭੋਲਾ ਸਿੰਘ, ਗੁਰਪ੍ਰੀਤ ਸਿੰਘ, ਵਿਨੋਦ ਕੁਮਾਰ, ਪੂਰਨ ਸਿੰਘ, ਕੁਲਦੀਪ ਬਾਂਸਲ ਅਤੇ ਭਾਰੀ ਗਿਣਤੀ ਵਿੱਚ ਪਿੰਡ ਦੇ ਲੋਕ ਹਾਜ਼ਰ ਸਨ।