ਸਰਦੂਲਗੜ੍ਹ,13 ਅਕਤੂਬਰ (ਸਾਰਾ ਯਹਾ/ਬਪਸ): ਇੱਥੋ ਤਿੰਨ ਕਿਲੋਮੀਟਰ ਦੂਰੀ ਤੇ ਪਿੰਡ
ਕਾਹਨੇਵਾਲਾ ਦੇ ਨੋਜਵਾਨ ਨੂੰ ਅਗਵਾਹ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ।ਸਰਦੂਲਗੜ੍ਹ
ਸ਼ਹਿਰ ਵਿੱਚ ਦਿਨਦਿਹਾੜੇ ਨੋਜਵਾਨ ਨੂੰ ਅਗਵਾਹ ਕਰਨ ਕਾਰਨ ਸ਼ਹਿਰ ਵਿੱਚ ਡਰ ਦਾ ਮਾਹੋਲ
ਹੈ।ਇਸ ਸੰਬੰਧ ਵਿੱਚ ਡੀ.ਅੇਸ.ਪੀ ਸਰਦੂਲਗੜ੍ਹ ਸੰਜੀਵ ਗੋਇਲ ਨੇ ਜਾਣਕਾਰੀ ਦਿੰਦਿਆ
ਦੱਸਿਆ ਕਿ ਅਗਵਾਹ ਕੀਤੇ ਗਏ ਨੋਜਵਾਨ ਰਾਜ ਕੁਮਾਰ ਦੇ ਪਿਤਾ ਇੰਦਰਪਾਲ ਪੁੱਤਰ ਬਹਾਦਰ
ਰਾਮ ਵਾਸੀ ਕਾਹਨੇਵਾਲਾ ਦੇ ਬਿਆਨ ਅਨੁਸਾਰ ਉਸ ਦਾ ਬੇਟਾ ਰਾਜ ਕੁਮਾਰ ਉਮਰ ੨੮ ਸਾਲ
ਟਰੈਕਟਰ ਤੇ ਸਰਦੂਲਗੜ੍ਹ ਤੋ ਕਾਹਨੇਵਾਲਾ ਆ ਰਿਹਾ ਸੀ ਜਦ ਉਹ ਡੇਰਾ ਸੱਚਾ ਸੋਦਾ ਦੇ ਪਾਸ
ਪਹੁੰਚਿਆ ਤਾਂ ਟਰੈਕਟਰ ਅੱਗੇ ਬਲੈਰੋ ਗੱਡੀ ਅੈਚ.ਆਰ ੪੪ ਡੀ ੫੮੯੮ ਰੁੱਕੀ ਜਿਸ ਵਿੱਚ
ਰਾਜੇਸ਼ ਕੁਮਾਰ ਪੁੱਤਰ ਨਿਹਾਲਾ ਰਾਮ ਵਾਸੀ ਖੈਰਾ ਅਤੇ ਤਿੰਨ ਹੋਰ ਵਿਆਕਤੀ ਸਵਾਰ ਸਨ
ਉਨ੍ਹਾ ਵੱਲੋ ਮੇਰੇ ਬੇਟੇ ਨੂੰ ਚੁੱਕਕੇ ਗੱਡੀ ਵਿੱਚ ਪਾਕੇ ਕਿਤੇ ਅਗਾਂਤ ਸਥਾਨ ਤੇ ਲੈ
ਗਏ।ਇਸ ਸੰਬੰਧ ਵਿੱਚ ਡੀ.ਅੇਸ.ਪੀ ਸੰਜੀਵ ਗੋਇਲ ਨੇ ਦੱਸਿਆ ਕਿ ਪਿਛਲੇ ੨ ਮਹੀਨੇ ਪਹਿਲਾ
ਰੋਹਿਤ ਕੁਮਾਰ ਵਾਸੀ ਕਾਹਨੇਵਾਲਾ ਦੇ ਵਿਆਹ ਵਿੱਚ ਰਾਜ ਕੁਮਾਰ ਅਤੇ ਰਾਜੇਸ਼ ਕੁਮਾਰ ਦੀ
ਆਪਸ ਵਿੱਚ ਲੜਾਈ ਹੋ ਗਈ ਜਿਸ ਦੀ ਆੜ ਵਿੱਚ ਇਸ ਮਾਮਲੇ ਨੂੰ ਇੰਜਾਮ ਦਿੱਤਾ ਗਿਆ
ਹੈ।ਸ਼੍ਰੀ ਗੋਇਲ ਨੇ ਦੱਸਿਆ ਕਿ ਇੰਦਰਪਾਲ ਦੇ ਬਿਆਨਾ ਤੇ ਰਾਜੇਸ਼ ਕੁਮਾਰ ਪੁੱਤਰ ਨਿਹਾਲਾ
ਰਾਮ ਵਾਸੀ ਖੈਰਾ ਅਤੇ ੩ ਅਣਪਛਾਤੇ ਵਿਆਕਤੀਆ ਤੇ ਮਾਮਲਾ ਦਰਜ਼ ਕਰਕੇ ਦੋਸ਼ੀਆ ਦੀ ਭਾਲ ਕਰ
ਰਹੀ ਹੈ।ਉਨ੍ਹਾ ਨੇ ਕਿਹਾ ਕਿ ਅਗਵਾਹ ਕੀਤੇ ਨੋਜਵਾਨ ਅਤੇ ਗੱਡੀ ਖੈਰਾਕਲਾਂ ਤੋ ਬਰਾਮਦ
ਕਰ ਲਈ ਹੈ। ਭਾਵੇ ਪੁਲਿਸ ਨੇ ਨੋਜਵਾਨ ਨੂੰ ਪਿੰਡ ਖੈਰਾ ਤੋ ਬਰਾਮਦ ਕਰ ਲਿਆ ਹੈ ਪਰੰਤੂ
ਪੁਲਿਸ ਦੀ ਕਾਰਗੁਜਾਰੀ ਤੇ ਵੀ ਲੋਕ ਕਿੰਤੂ ਪਰੰਤੂ ਕਰ ਰਹੇ ਹਨ ਕਿਉਕਿ ਸ਼ਹਿਰ ਵਿੱਚ
ਸਰੇਆਮ ਨੋਜਵਾਨ ਨੂੰ ਅਗਵਾਹ ਕਰਨ ਦੇ ਮਾਮਲੇ ਵਿੱਚ ਆਮ ਲੋਕਾ ਵਿੱਚ ਦਹਿਸ਼ਤ ਦਾ ਮਾਹੋਲ
ਹੈ ਪੁਲਿਸ ਦੀ ਕਾਰਗੁਜਾਰੀ ਤੇ ਉਂਗਲਾ ਇਸ ਲਈ ਵੀ ਉੱਠ ਰਹੀਆ ਹਨ ਕਿਉਕਿ ਜਿੱਥੋ ਨੋਜਵਾਨ
ਨੂੰ ਅਗਵਾਹ ਕੀਤਾ ਗਿਆ ਅਤੇ ਉਸ ਨੂੰ ਜਿਸ ਰਾਸਤੇ ਲਿਜਾਇਆ ਗਿਆ ਹੈ ਉਸ ਰਾਸਤੇ ਵਿੱਚ ਹੀ
ਪੁਲਿਸ ਦਾ ਨਾਕਾ ਆਉਦਾ ਹੈ ਪਰੰਤੂ ਪੁਲਿਸ ਨੂੰ ਇਸ ਬਾਰੇ ਕੋਈ ਪਤਾ ਨਹੀ ਲੱਗਿਆ।ਜਿਸ
ਕਾਰਨ ਪੁਲਿਸ ਦੀ ਲਾਪਰਵਾਹੀ ਕਾਰਨ ਉਕਤ ਘਟਨਾ ਵਾਪਰ ਗਈ।