*ਸਰਦੂਲਗੜ੍ਹ ਵਿੱਚ “ਆਪ” ਨੂੰ ਵੱਡਾ ਲੋਕ ਹੁੰਗਾਰਾ:ਬਣਾਂਵਾਲੀ*

0
89

ਮਾਨਸਾ 15 ਮਈ (ਸਾਰਾ ਯਹਾਂ/ਮੁੱਖ ਸੰਪਾਦਕ)ਲੋਕ ਸਭਾ ਚੋਣਾਂ ਵਿੱਚ ਬਠਿੰਡਾ ਹਲਕੇ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਗੁਰਮੀਤ ਸਿੰਘ ਖੂਡੀਆ ਦੀ ਚੋਣ ਮੁੰਹਿਮ ਦੇ ਦੋਹਰੇ ਗੇੜੇ ਮੁਕੰਮਲ ਕਰ ਲਏ ਗਏ ਹਨ। ਲੋਕਾਂ ਅੰਦਰ “ਆਪ” ਨੂੰ ਜਿਤਾਉਣ ਅਤੇ ਵੱਡਾ ਸਮਰਥਨ ਦੇਣ ਲਈ ਉਤਸੁਕਤਾ ਹੈ। ਇਹ ਗੱਲ ਸਰਦੂਲਗੜ੍ਹ ਦੇ ਵਿਧਾਇਕ ਗੁਰਪ੍ਰੀਤ ਸਿੰਘ ਬਣਾਂਵਾਲੀ ਨੇ ਕਰਦਿਆਂ ਕਿਹਾ ਕਿ ਆਮ ਆਦਮੀ ਪਾਰਟੀ ਦੀ 2 ਸਾਲਾਂ ਦੀ ਸਰਕਾਰ ਦੌਰਾਨ ਕੀਤੀ ਕਾਰਗੁਜਾਰੀ ਦਾ ਪੂਰੇ ਪੰਜਾਬ ਅੰਦਰ “ਆਪ” ਦੇ ਹੱਕ ਵਿੱਚ ਮਾਹੌਲ ਬਣਿਆ ਹੈ। ਬਠਿੰਡਾ ਲੋਕ ਸਭਾ ਹਲਕੇ ਤੋਂ ਇਲਾਵਾ ਸਰਦੂਲਗੜ੍ਹ ਖੇਤਰ ਵਿੱਚ “ਆਪ” ਦਾ ਹਰ ਘਰ, ਹਰ ਵੋਟਰ ਮੂਰੀਦ ਹੈ। ਲੋਕ ਭਗਵੰਤ ਮਾਨ ਸਰਕਾਰ ਵੱਲੋਂ ਮੁਫਤ ਬਿਜਲੀ, ਨਿਰਪੱਖ ਅਤੇ ਪਾਰਦਰਸ਼ੀ ਢੰਗ ਨਾਲ ਨੌਜਵਾਨਾਂ ਨੂੰ ਦਿੱਤੀਆਂ ਗਈਆਂ ਸਰਕਾਰੀ ਨੌਕਰੀਆਂ, ਖੇਤੀ ਦੇ ਟੇਲਾਂ ਤੇ ਪਹੁੰਚਿਆ ਪਾਣੀ, ਮੁਫਤ ਅਨਾਜ ਦੀਆਂ ਸਹੂਲਤਾਂ ਨੂੰ ਲੈ ਕੇ ਇਸ ਸਰਕਾਰ ਦੇ ਕੰਮਾਂ ਦੀ ਕਾਰਗੁਜਾਰੀ ਪਹਿਲਾਂ ਦੀਆਂ ਰਹੀਆਂ ਸਰਕਾਰਾਂ ਦੇ ਕੰਮਾਂ ਤੋਂ ਬਿਹਤਰ ਮੰਨ ਰਹੇ ਹਨ। ਉਨ੍ਹਾਂ ਕਿਹਾ ਕਿ ਲੋਕਾਂ ਦਾ ਕਹਿਣਾ ਹੈ ਕਿ ਜਿਹੜੀ ਸਰਕਾਰ ਨੇ 2 ਸਾਲਾਂ ਅੰਦਰ ਹੀ ਕੰਮਾਂ ਦਾ ਇਨਕਲਾਬ ਲਿਆ ਦਿੱਤਾ। ਉਹ ਆਪਣੇ ਰਹਿੰਦੇ 3 ਵਰ੍ਹੇਂ ਪੰਜਾਬ ਨੂੰ ਆਰਥਿਕ ਤੌਰ ਤੇ ਪੈਰਾਂ ਤੇ ਖੜ੍ਹਾ ਕਰਕੇ ਹਰ ਖੇਤਰ ਤੋਂ ਮਜਬੂਤ ਵੱਲ ਲੈ ਕੇ ਜਾਵੇ। ਉਨ੍ਹਾਂ ਕਿਹਾ ਕਿ ਸਰਦੂਲਗੜ੍ਹ ਖੇਤਰ ਵਿੱਚ ਆਮ ਆਦਮੀ ਪਾਰਟੀ ਵੱਡੀ ਲੀਡ ਹਾਸਿਲ ਕਰੇਗੀ ਅਤੇ ਬਠਿੰਡਾ ਤੋਂ ਆਮ ਆਦਮੀ ਪਾਰਟੀ ਦੀ ਜਿੱਤ ਨੂੰ ਕੋਈ ਨਹੀਂ ਰੋਕ ਸਕਦਾ। ਉਨ੍ਹਾਂ ਕਿਹਾ ਕਿ “ਆਪ” ਪ੍ਰਤੀ ਲੋਕਾਂ ਦਾ ਹੁੰਗਾਰਾ ਦਿਨ ਬ ਦਿਨ ਵੱਡਾ ਹੁੰਦਾ ਜਾ ਰਿਹਾ ਹੈ। ਇਸ ਮੌਕੇ ਉਨ੍ਹਾਂ ਨੇ ਪਿੰਡ ਕੁਸ਼ਲਾ, ਮੋਫਰ, ਘੁਰਕਣੀ, ਬਾਜੇਵਾਲਾ, ਮੋਜੀਆਂ, ਰਾਏਪੁਰ, ਮਾਖਾ, ਬੀਰੇਵਾਲਾ ਜੱਟਾ, ਬੁਰਜ ਭਲਾਈਕੇ, ਦਸੋਂਦੀਆ, ਲਾਲਿਆਂਵਾਲੀ, ਭੰਮੇ ਕਲਾਂ ਵਿਖੇ ਭਰਵੀਆਂ ਮੀਟਿੰਗਾਂ ਕੀਤੀਆਂ। ਇਸ ਮੌਕੇ ਕੋਆਪਰੇਟਿਵ ਬੈਂਕ ਦੇ ਡਾਇਰੈਕਟਰ ਗੁਰਸੇਵਕ ਸਿੰਘ ਝੁਨੀਰ, ਪੀ.ਏ ਕਾਲਾ ਸਿੰਘ ਬਣਾਂਵਾਲੀ ਤੋਂ ਇਲਾਵਾ ਹੋਰ ਵੀ ਮੌਜੂਦ ਸਨ।

NO COMMENTS