*ਸਰਦੂਲਗੜ੍ਹ ਨਗਰ ਪੰਚਾਇਤ ਦੀਆਂ ਚੋਣਾਂ ਵਿੱਚ ਆਮ ਆਦਮੀ ਪਾਰਟੀ ਦੇ 10 ਉਮੀਦਵਾਰ ਜੇਤੂ ਰਹੇ, 4 ਉਮੀਦਵਾਰ ਅਜਾਦ ਅਤੇ 1 ਉਮੀਦਵਾਰ ਕਾਂਗਰਸ ਪਾਰਟੀ ਦਾ ਜੇਤੂ ਰਿਹਾ*

0
111

ਸਰਦੂਲਗੜ 21 ਦਸੰਬਰ:- (ਸਾਰਾ ਯਹਾਂ/ਗੁਰਪ੍ਰੀਤ ਧਾਲੀਵਾਲ/ਮੋਹਨ ਸ਼ਰਮਾ) ਸਰਦੂਲਗੜ੍ਹ ਨਗਰ ਪੰਚਾਇਤ ਦੀਆਂ ਚੋਣਾਂ ਵਿੱਚ ਆਮ ਆਦਮੀ ਪਾਰਟੀ ਦੇ 10 ਉਮੀਦਵਾਰ ਜੇਤੂ ਰਹੇ, 4 ਉਮੀਦਵਾਰ ਅਜਾਦ ਅਤੇ 1 ਉਮੀਦਵਾਰ ਕਾਂਗਰਸ ਪਾਰਟੀ ਦਾ ਜੇਤੂ ਰਿਹਾ।

ਸਰਦੂਲਗੜ੍ਹ ਨਗਰ ਪੰਚਾਇਤ ਦੀਆਂ ਚੋਣਾਂ ਵਿੱਚੋਂ ਜੇਤੂ ਉਮੀਦਵਾਰਾਂ ਦੀ ਲਿਸਟ 

ਵਾਰਡ ਨੰਬਰ-1 ਵਿੱਚ ਮਲਕੀਤ ਕੌਰ  (ਆਪ)

ਵਾਰਡ ਨੰਬਰ – 2 ਵਿੱਚੋਂ ਕ੍ਰਿਸ਼ਨ ਸਿੰਘ (ਆਪ)

ਵਾਰਡ ਨੰਬਰ – 3 ਸੀਮਾ ਰਾਣੀ (ਆਪ)

ਵਾਰਡ ਨੰਬਰ -4 ਵਿਰਸਾ ਸਿੰਘ (ਆਪ)

ਵਾਰਡ ਨੰਬਰ -5 ਵੀਨਾ ਰਾਣੀ (ਆਜ਼ਾਦ) 

ਵਾਰਡ ਨੰਬਰ -6 ਰੇਸ਼ਮ ਲਾਲ (ਆਪ)

ਵਾਰਡ ਨੰਬਰ -7 ਵਿੱਚ ਚਰਨਜੀਤ ਕੌਰ (ਆਜ਼ਾਦ) 

ਵਾਰਡ ਨੰਬਰ -8 ਜਗਸੀਰ ਸਿੰਘ ਜੱਗੀ (ਆਜ਼ਾਦ) 

ਵਾਰਡ ਨੰਬਰ -9 ਵੀਨਾ ਰਾਣੀ (ਆਪ)

ਵਾਰਡ ਨੰਬਰ 10 ਸੁਖਵਿੰਦਰ ਸਿੰਘ (ਕਾਂਗਰਸ)

ਵਾਰਡ ਨੰਬਰ 11 ਸੁਖਬੀਰ ਕੌਰ (ਆਪ)

ਵਾਰਡ ਨੰਬਰ 12 ਨਵ ਇੰਦਰ ਕੌਰ (ਆਪ)

ਵਾਰਡ ਨੰਬਰ 13 ਸਾਹਿਲ ਚੌਧਰੀ (ਆਜ਼ਾਦ) 

ਵਾਰਡ ਨੰਬਰ 14 ਸੁਖਜੀਤ ਸਿੰਘ ਬੱਬਰ (ਆਪ)

ਵਾਰਡ ਨੰਬਰ 15 ਸੁਖਵਿੰਦਰ ਸਿੰਘ (ਆਪ)

ਸਰਦੂਲਗੜ੍ਹ 15 ਵਾਰਡਾਂ ਵਿੱਚੋਂ ਆਮ ਆਦਮੀ ਪਾਰਟੀ ਦੇ 10 ਉਮੀਦਵਾਰ ਜੇਤੂ ਰਹੇ  4-ਉਮੀਦਵਾਰ ਆਜ਼ਾਦ ਜੇਤੂ ਰਹੇ। ਜੇਤੂ ਹੋਏ ਉਮੀਦਵਾਰਾਂ ਨੂੰ ਹਲਕਾ ਵਿਧਾਇਕ ਗੁਰਪ੍ਰੀਤ ਬਣਾਂਵਾਲੀ ਨੇ ਵਧਾਈਆਂ ਦਿੱਤੀਆਂ ਅਤੇ ਨਾਲ ਹੀ ਹਾਰੇ ਹੋਏ ਉਮੀਦਵਾਰਾਂ ਨੂੰ ਵੀ ਕਿਹਾ ਕਿ ਹਾਰ ਜਿੱਤ ਲੋਕਾਂ ਦੁਆਰਾ ਦਿੱਤਾ ਗਿਆ ਫਤਵਾ ਹੁੰਦਾ ਹੈ, ਜਿਵੇਂ ਕਿ ਦੋ ਮੱਲ੍ਹ ਘੁਲਦੇ ਹਨ ਤਾਂ ਇੱਕ ਨੇ ਢਹਿਣਾ ਹੀ ਹੁੰਦਾ ਹੈ, ਸੋ ਜਿਸ ਨੂੰ ਸਾਨੂੰ ਕਬੂਲ ਕਰਨਾ ਚਾਹੀਦਾ ਹੈ। ਮੈਂ ਧੰਨਵਾਦ ਕਰਦਾ ਹਾਂ ਸਰਦੂਲਗੜ੍ਹ ਦੇ ਵਾਸੀਆਂ ਦਾ ਜਿਨ੍ਹਾਂ ਸਾਡੇ ਕੀਤੇ ਹੋਏ ਕੰਮ ਨੂੰ ਵੋਟਾਂ ਪਾਈਆਂ। ਆਮ ਆਦਮੀ ਪਾਰਟੀ ਨੇ ਪਹਿਲੀ ਵਾਰੀ ਸਰਦੂਲਗੜ੍ਹ ਵਿਖੇ ਨਗਰ ਪੰਚਾਇਤ ਦੀਆਂ ਚੋਣਾਂ ਵਿੱਚ 15 ਉਮੀਦਵਾਰ ਉਤਾਰੇ ਸਨ ਜਿਨ੍ਹਾਂ ਵਿੱਚੋਂ 10 ਉਮੀਦਵਾਰਾਂ ਨੇ ਚੋਣ ਮੈਦਾਨ ਜਿੱਤ ਹਾਸਲ ਕਰਕੇ ਪ੍ਰਧਾਨਗੀ ਹਾਸਲ ਕੀਤੀ ਹੈ। 

NO COMMENTS