*ਸਰਦੂਲਗੜ੍ਹ ਦੇ ਸਰਕਾਰੀ ਦਫਤਰਾਂ ਦੇ ਸਾਇਨ ਬੋਰਡ ਤੇ ਮਾਰਗਦਰਸ਼ਨ ਨਾ ਹੋਣ ਕਰਕੇ ਪਬਲਿਕ ਹੋ ਰਹੀ ਹੈ ਪ੍ਰੇਸ਼ਾਨ (ਪ੍ਰਸ਼ਾਸਨ ਸੁੱਤਾ)*

0
15

ਸਰਦੂਲਗੜ, 17 ਜਨਵਰੀ:- (ਸਾਰਾ ਯਹਾਂ/ਮੋਹਨ ਲਾਲ) ਮਾਮਲਾ ਸਰਦੂਲਗੜ੍ਹ ਦੇ ਸਰਕਾਰੀ ਦਫਤਰਾਂ ਦੇ ਸਾਇਨ ਬੋਰਡ ਨਾ ਹੋਣ ਕਰਕੇ ਮੋਹਨ ਲਾਲ ਵੱਲੋਂ ਮਿਤੀ੍ 28-11-2024 ਨੂੰ ਸਬੰਧਿਤ ਵਿਭਾਗ ਨੂੰ ਸਪੀਡ ਪੋਸਟ‌ ਰਾਹੀ ਇੱਕ ਪੱਤਰ ਭੇਜਿਆ ਸੀ ਅਤੇ ਸਰਕਾਰੀ ਦਫਤਰਾਂ ਦੇ ਸਾਇਨ ਬੋਰਡ ਲਗਵਾਉਣ ਦੀ ਮੰਗ  ਕੀਤੀ ਗਈ ਸੀ। 

ਸੰਬੰਧਿਤ ਵਿਭਾਗ ਨੇ ਪੱਤਰ ਤੇ ਕਾਰਵਾਈ ਕਰਦੇ ਹੋਏ ਆਪਣੀ ਜਿੰਮੇਦਾਰੀ ਤੋ ਪੱਲਾ ਝਾੜਦੇ ਹੋਏ ਮੋਹਨ ਲਾਲ ਵਿਅਕਤੀ ਨੂੰ ਸੂਚਨਾ ਦਿੱਤੀ ਹੈ ਤੇ ਕਿਹਾ ਹੈ ਕਿ ਆਪ ਜੀ ਦਾ ਪੱਤਰ ਸਬੰਧੀ ਉਕਤ ਵਿਭਾਗ ਨੂੰ ਭੇਜ ਦਿੱਤਾ ਗਿਆ ਹੈ। ਕਿਹਾ ਗਿਆ ਹੈ ਕਿ ਉਕਤ ਵਿਭਾਗ ਨਾਲ ਤਾਲਮੇਲ ਕੀਤਾ ਜਾਵੇ। ਇੱਕ ਪਾਸੇ ਪੰਜਾਬ ਸਰਕਾਰ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਹੁਕਮ ਜਾਰੀ ਕੀਤਾ ਸੀ ਕਿ ਸਰਕਾਰੀ ਦਫਤਰਾਂ ਦੇ ਸਾਈਨ ਬੋਰਡ ਤੇ ਪੰਜਾਬੀ ਭਾਸ਼ਾ ਵਿੱਚ ਸਾਰੇ ਦਫਤਰਾਂ ਦੇ ਨਾਮ ਅਤੇ ਮਾਰਗਦਰਸ਼ਨ ਹੋਣੇ ਬਹੁਤ ਜਰੂਰੀ ਹਨ। ਪਰ ਇਸ ਦੇ ਉਲਟ ਸਰਦੂਲਗੜ੍ਹ ਉਪ ਮੰਡਲ ਮੈਜਿਸਟਰੇਟ ਦੇ ਅੰਦਰ ਆਉਂਦੇ ਹੋਏ ਸਰਕਾਰੀ ਦਫਤਰਾਂ ਦੇ ਸਾਇਨ ਬੋਰਡ ਤੇ ਨਾਮ ਤੇ ਮਾਰਗਦਰਸ਼ਨ ਨਹੀਂ ਹਨ ਹੁਣ ਜੇਕਰ ਸਮਾਜ ਵਿੱਚ ਕੋਈ ਸਮਾਜ ਭਲਾਈ ਦੀ ਗੱਲ ਕਰਦਾ ਹੈ ਤਾਂ ਉਸ ਨੂੰ ਆਪਣੀ ਜੇਬ ਵਿੱਚੋਂ ਖਰਚਾ ਕਰਨਾ ਪੈ ਸਕਦਾ ਹੈ। ਸਰਕਾਰ ਤੋਂ ਮੰਗ ਕਰਦਾ ਹਾਂ ਕਿ ਸਰਦੂਲਗੜ੍ਹ ਦੇ ਉਪ ਮੰਡਲ ਮੈਜਿਸਟਰੇਟ ਦਫਤਰ ਦੇ ਅੰਡਰ ਵਿੱਚ ਜਿੰਨੇ ਵੀ ਦਫਤਰ ਸ਼ਾਮਿਲ ਹਨ। ਉਹਨਾਂ ਦਫਤਰਾਂ ਦੇ ਅੱਗੇ ਦਫਤਰਾਂ ਦਾ ਨਾਮ ਅਤੇ ਸਾਈਨ ਬੋਰਡ ਲਗਵਾਏ ਜਾਣ ਤਾਂ ਜੋ ਕਿ ਬਾਹਰੋਂ ਆਏ ਵਿਅਕਤੀਆਂ ਨੂੰ ਕਿਸੇ ਵੀ ਤਰ੍ਹਾਂ ਦੀ ਮੁਸ਼ਕਿਲ ਦਾ ਸਾਹਮਣਾ ਨਾ ਕਰਨਾ ਪਵੇ‌‌।

NO COMMENTS