ਸਰਦੂਲਗੜ੍ਹ ਚ ਪਤੀ ਵੱਲੋਂ ਪਤਨੀ ਦਾ ਕਤਲ

0
214

ਸਰਦੂਲਗੜ੍ਹ 21,,ਮਾਰਚ (ਸਾਰਾ ਯਹਾਂ /ਬਲਜੀਤ ਪਾਲ) ਸਰਦੂਲਗਡ਼੍ਹ ਵਿਖੇ ਬਲਰਾਜ ਕਾਲਜ ਦੇ ਨੇੜੇ ਇਕ ਪਤੀ ਵਲੋਂ ਆਪਣੀ ਪਤਨੀ ਦਾ ਕਤਲ ਕਰ ਦੇਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਥਾਣਾ ਸਰਦੂਲਗਡ਼੍ਹ ਦੇ ਤਫਤੀਸ਼ੀ ਅਫਸਰ ਦੀਪ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਬਲਰਾਜ ਸਿੰਘ ਭੂੰਦੜ ਯੂਨੀਵਰਸਿਟੀ ਕਾਲਜ ਦੇ ਨਜ਼ਦੀਕ ਬਣੀ ਇੱਕ ਬਸਤੀ ਵਿੱਚ ਰਹਿੰਦੇ ਕੁਲਦੀਪ ਸਿੰਘ ਨਾਮੀ ਵਿਅਕਤੀ ਨੇ ਕਿਸੇ ਗੱਲੋਂ ਘਰੇਲੂ ਝਗੜੇ ਦੌਰਾਨ ਆਪਣੀ ਪਤਨੀ ਮਨਪ੍ਰੀਤ ਕੌਰ (26) ਦਾ ਤੇਜ਼ਧਾਰ ਹਥਿਆਰ ਨਾਲ ਕਤਲ ਕਰ ਦਿੱਤਾ।ਸਰਦੂਲਗੜ੍ਹ ਪੁਲੀਸ ਨੇ ਮ੍ਰਿਤਕ ਦੇ ਭਰਾ ਬੂਟਾ ਸਿੰਘ ਵਾਸੀ ਪੱਕਾ ਸ਼ਹੀਦਾਂ (ਹਰਿਅਣਾ) ਦੇ ਬਿਆਨਾਂ ਦੇ ਆਧਾਰ ਤੇ ਕੁਲਦੀਪ ਸਿੰਘ ਤੇ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ। ਮ੍ਰਿਤਕ ਦੋ ਲੜਕਿਆਂ 5 ਸਾਲ ਅਤੇ 7 ਸਾਲ ਦੀ ਮਾਂ ਸੀ। ਦੋਸ਼ੀ ਪੁਲਸ ਦੀ ਗ੍ਰਿਫਤ ਚੋਂ ਬਾਹਰ ਹੈ।

NO COMMENTS