ਸਰਦੀ ਅਤੇ ਧੁੰਦ ਘਟਣ ਨਾਲ ਮੌਸਮ ਠੀਕ ਹੋਣ ਕਰਕੇ ਯੋਗਾ ਕੋਰਸ ਦੁਬਾਰਾ ਕੀਤਾ ਸੁਰੂ

0
48

ਮਾਨਸਾ, 15—03—2021: (ਸਾਰਾ ਯਹਾਂ/ਮੁੱਖ ਸੰਪਾਦਕ ) ਐਸ.ਐਸ.ਪੀ. ਮਾਨਸਾ ਸ੍ਰੀ ਸੁਰੇਂਦਰ ਲਾਂਬਾ, ਆਈ.ਪੀ.ਐਸ. ਵੱਲੋਂ ਪ੍ਰੈਸ
ਨੋਟ ਜਾਰੀ ਕਰਦੇ ਹੋੲ ੇ ਦੱਸਿਆ ਕਿ ਕੋਰੋਨਾ ਮਹਾਂਮਾਰੀ ਦੇ ਫੈਲਾਅ ਦੇ ਮੱਦੇਨਜ਼ਰ ਅਤ ੇ ਜਿਲਾ ਅੰਦਰ ਅਮਨ ਤੇ ਕਾਨੂੰਨ
ਵਿਵਸਥਾਂ ਨੂੰ ਬਹਾਲ ਰੱਖਣ ਲਈ ਕੀਤੀਆਂ ਜਾ ਰਹੀਆ ਰੋਜਾਨਾਂ ਦੀਆ ਡਿਊਟੀਆਂ ਨੂੰ ਸੁਚੱਜੇ ਢੰਗ ਨਾਲ ਨਿਭਾਉਣ
ਲਈ ਪੁਲਿਸ ਕਰਮਚਾਰੀਆਂ ਨੂੰ ਚੁਸਤ—ਫੁਰਤ ਅਤ ੇ ਸਿਹਤਯਾਬ ਰੱਖਣਾ ਅਤੀ ਜਰੂਰੀ ਹੈ। ਜਿਸ ਕਰਕੇ ਸ੍ਰੀ ਸਤਨਾਮ
ਸਿੰਘ ਕਪਤਾਨ ਪੁਲਿਸ (ਸਥਾਨਕ) ਮਾਨਸਾ ਅਤੇ ਸ੍ਰੀ ਸੰਜੀਵ ਗੋਇਲ ਉਪ ਕਪਤਾਨ ਪੁਲਿਸ (ਸਥਾਨਕ) ਮਾਨਸਾ ਦੀ


ਨਿਗਰਾਨੀ ਹੇਠ ਪੁਲਿਸ ਲਾਈਨ ਮਾਨਸਾ ਵਿਖੇ ਹਫਤਾਵਰੀ ਯੋਗਾ ਕੋਰਸ ਦੁਬਾਰਾ ਸੁਰੂ ਕਰਵਾਇਆ ਗਿਆ ਹੈ ਕਿਉਕਿ
ਸਰਦੀ ਦੇ ਮੌਸਮ ਦੌਰਾਨ ਧੁੰਦ ਜਿਆਦਾ ਪੈਣ ਕਰਕੇ ਇਹ ਕੋਰਸ ਮੌਸਮ ਠੀਕ ਹੋਣ ਤੱਕ ਰੋਕ ਦਿੱਤਾ ਗਿਆ ਸੀ। ਇਹ
ਯੋਗਾ ਕੋਰਸ ਟਰੇਂਡ ਯੋਗਾ ਟੀਚਰ ਹਰਮਨਦੀਪ ਸਿੰਘ ਵੱਲੋਂ ਕਰਵਾਇਆ ਜਾ ਰਿਹਾ ਹੈ। ਇਸ ਕੋਰਸ ਵਿੱਚ ਜਿਲਾ ਦੇ


ਸਾਰੇ ਥਾਣਿਆ, ਚੌਕੀਆ, ਸਟਾਫਾਂ ਅਤੇ ਦਫਤਰਾਂ ਵਿੱਚੋ 200 ਕਰਮਚਾਰੀਆਂ ਨੂੰ ਤਰਤੀਬਵਾਈਜ ਬੁਲਾ ਕ ੇ ਰੋਜਾਨਾਂ ਸੁਭਾ


6.30 ਏ.ਐਮ. ਤੋਂ 8.00 ਏ.ਐਮ. ਤੱਕ ਪੁਲਿਸ ਲਾਈਨ ਮਾਨਸਾ ਵਿਖੇ ਯੋਗਾ ਕਰਵਾਇਆ ਜਾਵੇਗਾ। ਇਸ ਯੋਗਾ
ਕੋਰਸ ਦੌਰਾਨ ਕੋਵਿਡ—19 ਮਹਾਂਮਾਰੀ ਦੀਆ ਸਾਵਧਾਨੀਆਂ ਦੀ ਇੰਨ ਬਿੰਨ ਪਾਲਣਾ ਨੂੰ ਯਕੀਨੀ ਬਨਾਇਆ ਜਾ ਰਿਹਾ
ਹੈ।
ਐਸ.ਐਸ.ਪੀ. ਮਾਨਸਾ ਵੱਲੋਂ ਜਾਣਕਾਰੀ ਦਿੰਦੇ ਹੋੲ ੇ ਦੱਸਿਆ ਕਿ ਲਗਾਤਾਰ ਚੱਲ ਰਹੀਆਂ ਡਿਊਟੀਆਂ
ਦੇ ਤਨਾਓ ਨੂੰ ਖਤਮ ਕਰਨ ਲਈ ਅਤੇ ਕਰਮਚਾਰੀਆਂ ਨੂੰ ਸਰੀਰਕ ਤੇ ਮਾਨਸਿਕ ਤੌਰ ਤੇ ਫਿੱਟ ਰੱਖਣ ਲਈ ਹੀ ਯੋਗਾ
ਕੋਰਸ ਸੁਰੂ ਕੀਤਾ ਗਿਆ ਹੈ। ਯੋਗਾ ਕੋਰਸ ਦੌਰਾਨ ਕਰਮਚਾਰੀਆਂ ਨੂੰ ਪਹਿਲਾਂ ਵਾਕਿੰਗ, ਫਿਰ ਹਲਕੀ ਜੋਗਿੰਗ, ਪੀ.ਟੀ.
ਤੋਂ ਬਾਅਦ ਪ੍ਰਾਣਾਯਾਮ ਦਾ ਅਭਿਆਸ, ਨਾੜ੍ਹੀ ਸੋਧਣ ਪ੍ਰਾਣਾਯਾਮ, ਅਨੂਲੋਮ, ਵਿਲੋਮ ਆਦਿ ਯੋਗ ਕਿਰਿਆਵਾਂ/ਆਸਣਾ
ਦਾ ਵੱਧ ਤੋਂ ਵੱਧ ਅਭਿਆਸ ਸਹੀ ਤਰੀਕੇ ਨਾਲ ਕਰਵਾ ਕੇ ਉਹਨਾਂ ਦੀ ਰੋਗ ਪ੍ਰਤੀ ਰੋਧ ਸਮੱਰਥਾਂ (ਇਮਿਊਨਿਟੀ
ਸਿਸਟਮ ਅੱਪ ਕਰਨ) ਵਿੱਚ ਵਾਧਾ ਕੀਤਾ ਜਾ ਰਿਹਾ ਹੈ ਤਾਂ ਜੋ ਕਰਮਚਾਰੀ ਸਰੀਰਕ ਤੇ ਮਾਨਸਿਕ ਤੌਰ ਤੇ ਫਿੱਟ ਰਹਿ
ਕੇ ਆਪਣੀ ਡਿਊਟੀ ਹੋਰ ਅੱਛੇ ਤਾਰੀਕੇ ਨਾਲ ਨਿਭਾ ਸਕਣ।


NO COMMENTS