*ਸਰਕਾਰ ਹੜ੍ਹ ਪੀੜਿਤਾਂ ਨੂੰ ਜਲਦੀ ਦੇਵੇ ਮੁਆਵਜਾ….ਗੁਰਪ੍ਰੀਤ ਵਿੱਕੀ*

0
55

ਮਾਨਸਾ ਜੁਲਾਈ 29 (ਸਾਰਾ ਯਹਾਂ/ਗੁਰਪ੍ਰੀਤ ਧਾਲੀਵਾਲ)

ਜਿਥੇ ਪੂਰੇ ਪੰਜਾਬ ਅੰਦਰ ਹੜ੍ਹਾਂ ਦਾ ਪ੍ਰਕੋਪ ਚੱਲ ਰਿਹਾ ਹੈ ਓਥੇ ਮਾਨਸਾ ਜ਼ਿਲ੍ਹੇ ਅੰਦਰ ਵੀ ਘੱਗਰ ਨੇ ਹਜ਼ਾਰਾਂ ਏਕੜ ਫਸਲ ਤੇ ਘਰਾਂ ਨੂੰ ਬੂਰੀ ਤਰ੍ਹਾਂ ਤਬਾਹ ਕੀਤਾ ਹੈ। ਇਸ ਮੌਕੇ ਮਾਨਸਾ ਕਾਂਗਰਸ ਦੇ ਸਾਬਕਾ ਕਾਰਜਕਾਰੀ ਪ੍ਰਧਾਨ ਐਡਵੋਕੇਟ ਗੁਰਪ੍ਰੀਤ ਸਿੰਘ ਵਿੱਕੀ ਨੇ ਹੜ੍ਹ ਪ੍ਰਭਾਵਿਤ ਲੋਕਾਂ ਦੀ ਆਵਾਜ਼ ਬੁਲੰਦ ਕਰਦੇ ਹੋਏ ਕਿਹਾ ਕਿ ਮਾਨਸਾ ਜ਼ਿਲ੍ਹੇ ਅੰਦਰ ਵੱਡੀ ਗਿਣਤੀ ਵਿੱਚ ਲੋਕਾਂ ਦੀਆਂ ਫ਼ਸਲਾਂ ਤੇ ਰਿਹਾਇਸ਼ੀ ਏਰੀਏ ਦਾ ਨੁਕਸਾਨ ਹੋਇਆ ਹੈ। ਜਿਸ ਕਾਰਨ ਲੋਕ ਆਰਥਿਕ ਤੌਰ ਤੇ ਟੁੱਟ ਚੁਕੇ ਹਨ । ਵਿੱਕੀ ਨੇ ਸਰਕਾਰ ਨੂੰ ਅਪੀਲ ਕਰਦੇ ਕਿਹਾ ਕਿ ਲੋਕਾਂ ਦੇ ਜੀਵਨ ਨੂੰ ਮੁੜ ਲੀਹਾਂ ਤੇਲਿਉਣ ਲਈ ਉਹਨਾਂ ਨੂੰ ਜਲਦੀ ਮੁਆਵਜਾ ਦਿੱਤਾ ਜਾਵੇ ਤਾਂ ਜੋ ਉਹ ਮੁੜ ਆਪਣਾ ਜਨ ਜੀਵਨ ਬਹਾਲ ਕਰ ਸਕਣ। ਵਿੱਕੀ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਤੇ ਦੋਸ਼ ਲਾਉਂਦਿਆਂ ਕਿਹਾ ਕਿ ਚੋਣਾਂ ਤੋਂ ਪਹਿਲਾਂ ਸਾਡੇ ਮੁੱਖ ਮੰਤਰੀ ਸਾਬ ਇਕ ਦਿੱਲੀ ਮਾਡਲ ਦੀ ਗੱਲ ਕਰਦੇ ਸੀ ਕਿ ਉਥੇ ਕਿਸਾਨਾਂ ਨੂੰ ਮੁਆਵਜਾ ਪਹਿਲਾ ਮਿਲਦਾ ਹੈ ਤੇ ਗਿਰਦਾਵਰੀ ਬਾਅਦ ਵਿਚ ਹੁੰਦੀ ਹੈ ਕਿ ਇਹੋ ਸਥਿਤੀ ਪੰਜਾਬ ਵਿਚ ਬਣ ਸਕਦੀ ਹੈ ਜਾ ਫਿਰ ਇਹ ਇਕ ਚੋਣ ਜੁਮਲਾ ਹੀ ਸੀ। ਵਿੱਕੀ ਨੇ ਕਿਹਾ ਕਿ ਜ਼ਿਲੇ ਦੇ ਕਈ ਪਿੰਡਾਂ ਅੰਦਰ ਤਾਂ ਵੱਡੀ ਗਿਣਤੀ ਵਿੱਚ ਘਰਾਂ ਤੇ ਦੁਧਾਰੂ ਪਸ਼ੂਆਂ ਦਾ ਨੁਕਸਾਨ ਹੋਇਆ ਹੈ ਜਿਸਦੀ ਵਜ੍ਹਾ ਕਰਕੇ ਕਿਸਾਨ ਤੇ ਮਜਦੂਰ ਵਰਗ ਨਾਮੋਸ਼ੀ ਦੇ ਆਲਮ ਵਿਚ ਹੈ। ਸਰਕਾਰ ਨੂੰ ਪਹਿਲ ਦੇ ਆਧਾਰ ਤੇ ਇਹਨਾਂ ਦੀ ਬਾਂਹ ਫੜਨੀ ਚਾਹੀਦੀ ਹੈ ਤਾਂ ਜੋ ਪਹਿਲਾ ਹੀ ਸਹਿਕ ਰਹੀ ਕਿਸਾਨੀ ਤੇ ਸਹਾਇਕ ਧੰਦਿਆਂ ਨੂੰ ਬਚਾਇਆ ਜਾ ਸਕੇ।

NO COMMENTS