ਸਰਕਾਰ ਪੈਰਾ ਮੈਡੀਕਲ ਸਟਾਫ ਨੂੰ ਰੈਗੂਲਰ ਪੇ ਸਕੇਲ ਲਾਗੂ ਕਰੇ : ਵਿਧਾਇਕ ਬੁੱਧ ਰਾਮ

0
11

ਬੁਢਲਾਡਾ 2 ਮਈ (ਸਾਰਾ ਯਹਾ /ਅਮਨ ਮਹਿਤਾ, ਅਮਿਤ ਜਿੰਦਲ): ਸਥਾਨਕ ਸ਼ਹਿਰ ਦੇ ਵਾਰਡ ਨੰਬਰ 4 ਨਾਲ ਸੰਬੰਧਤ ਕਰੋਨਾ ਟੈਸਟ ਪਾਜਟਿਵ ਆਉਣ ਤੋਂ ਬਾਅਦ ਸਿਹਤ ਵਿਭਾਗ ਵੱਲੋਂ ਇਹ ਇਲਾਕਾ ਸੀਲ ਕਰਕੇ ਡੋਰ ਟੂ ਡੋਰ ਸਰਵੇਖਣ ਸ਼ੁਰੂ ਕਰ ਦਿੱਤਾ ਗਿਆ ਸੀ. ਜਿਸ ਤੇ ਪੈਰਾ ਮੈਡੀਕਲ ਸਟਾਫ ਵੱਲੋਂ ਭੋਲਾ ਸਿੰਘ ਵਿਰਕ ਦੀ ਅਗਵਾਈ ਹੇਠ ਡੋਰ ਟੂ ਡੋਰ ਜਾ ਕੇ ਕੀਤੀ ਜਾ ਰਹੀ ਕੋਸਲੰਿਗ ਅਤੇ ਸੈਨੀਟਾਇਜ਼ ਵਰਗੇ ਜ਼ੋਖਮ ਭਰੇ ਕੰਮਕਾਜ ਦੀ ਹੋਸਲਾ ਅਫਜਾਈ ਲਈ ਹਲਕਾ ਵਿਧਾਇਕ ਨੇ ਸਿਹਤ ਵਿਭਾਗ ਦੇ ਇਨ੍ਹਾਂ ਵਰਕਰਾਂ ਨੂੰ ਜਿੱਥੇ ਸਨਮਾਨ ਚਿੰਨ੍ਹ ਅਤੇ ਪ੍ਰਸੰਸਾ ਚਿੰਨ੍ਹ ਦਿੱਤੇ ਗਏ ਉੱਥੇ ਫੁੱਲਾਂ ਦੀ ਵਰਖਾ ਕੀਤੀ ਗਈ. ਉਨ੍ਹਾਂ ਕਿਹਾ ਕਿ ਆਪਣੀ ਜਾਨ ਜ਼ੋਖਮ ਵਿੱਚ ਪਾ ਕੇ ਇਸ ਮਹਾਮਾਰੀ ਦਾ ਮੁਕਾਬਲਾ ਕਰਨ ਲਈ ਇਨ੍ਹਾਂ ਕਰੋਨਾ ਯੋਧਿਆ ਦਾ ਆਮ ਆਦਮੀ ਪਾਰਟੀ ਸੈਲਿਊਟ ਕਰਦੀ ਹੈ. ਉਨ੍ਹਾਂ ਕਿਹਾ ਕਿ ਆਪਣੀ ਜਾਨ ਦੀ ਪਰਵਾਹ ਨਾ ਕਰਦਿਆਂ ਸਿਹਤ ਵਿਭਾਗ ਦਾ ਇਹ ਪੈਰਾ ਮੈਡੀਕਲ ਸਟਾਫ ਨਿਗੁਣੀ ਤਨਖਾਹ ਅਤੇ ਬੇਸਿਕ ਪੇ ਤੇ ਕੰਮ ਕਰ ਰਿਹਾ ਹੈ. ਉਨ੍ਹਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਇਨ੍ਹਾਂ ਮੁਲਾਜਮਾ ਦਾ ਤੁਰੰਤ ਫੁੱਲ ਪੇ ਸਕੇਲ ਲਾਗੂ ਕੀਤਾ ਜਾਵੇ. ਇਸ ਮੌਕੇ ਤੇ ਪਾਰਟੀ ਦੇ ਸੀਨੀਅਰ ਨੇਤਾ ਸ਼ਤੀਸ਼ ਸਿੰਗਲਾ, ਮੇਜਰ ਸਿੰਘ, ਸੁਨੀਲ ਸ਼ੀਲਾ, ਵਿਸ਼ਾਲ ਰਿਸ਼ੀ, ਡਾ. ਸੁਰਿੰਦਰ ਸਿੰਘ ਆਦਿ ਹਾਜਰ ਸਨ. 

NO COMMENTS