*ਸਰਕਾਰ ਦੇ ਮਾੜੇ ਪ੍ਰਬੰਧ ਕਾਰਨ ਪਾਣੀਆਂ ਦਾ ਮਸਲਾ ਉਲਝਿਆ:ਪੰਜਾਬ ਕਿਸਾਨ ਯੂਨੀਅਨ*

0
50

ਮਾਨਸਾ, 06 ਜੁਲਾਈ:- (ਸਾਰਾ ਯਹਾਂ/ਗੁਰਪ੍ਰੀਤ ਧਾਲੀਵਾਲ) ਅੱਜ ਪੰਜਾਬ ਕਿਸਾਨ ਯੂਨੀਅਨ ਦੀ ਜ਼ਿਲ੍ਹਾ ਮੀਟਿੰਗ ਜ਼ਿਲ੍ਹਾ ਪ੍ਰਧਾਨ ਰਾਮਫਲ ਚੱਕ ਅਲੀਸ਼ੇਰ ਦੀ ਪ੍ਰਧਾਨਗੀ ਹੇਠ ਹੋਈ, ਮੀਟਿੰਗ ਦੌਰਾਨ ਸੂਬਾ ਪ੍ਰਧਾਨ ਰੁਲਦੂ ਸਿੰਘ ਮਾਨਸਾ, ਗੁਰਨਾਮ ਸਿੰਘ ਭੀਖੀ ਤੇ ਗੋਰਾ ਸਿੰਘ ਭੈਣੀ ਬਾਘਾ ਪਹੁੰਚੇ। 

    ਪ੍ਰੈਸ ਦੇ ਨਾਂ ਬਿਆਨ ਜਾਰੀ ਕਰਦਿਆਂ ਜ਼ਿਲ੍ਹਾ ਪ੍ਰਧਾਨ ਰਾਮਫਲ ਚੱਕ ਅਲੀਸ਼ੇਰ, ਜਰਨਲ ਸਕੱਤਰ ਪੰਜਾਬ ਸਿੰਘ ਅਕਲੀਆ,ਪ੍ਰੈਸ ਸਕੱਤਰ ਨਰਿੰਦਰ ਕੌਰ ਬੁਰਜ ਹਮੀਰਾ ਨੇ ਕਿਹਾ ਕਿ ਪੰਜਾਬ ਅੰਦਰ ਕਦੇ ਸੋਕਾ ਕਦੇ ਡੋਬਾ ਪੈਣ ਦਾ ਕਾਰਨ ਮਾੜਾ ਰਾਜ ਪ੍ਰਬੰਧ ਹੈ , ਉਹਨਾਂ ਕਿਹਾ ਕਿ ਦੋ ਮਹੀਨੇ ਪਹਿਲਾਂ ਪੂਰੇ ਪੰਜਾਬ ਅੰਦਰ ਸੋਕੇ ਦੀ ਹਾਲਤ ਬਣੀ ਹੋਈ ਸੀ,ਵੱਡੇ ਵੱਡੇ ਸਰਕਾਰੀ ਬੁੱਧੀਜੀਵੀ ਧਰਤੀ ਵਿੱਚੋਂ ਪਾਣੀ ਖ਼ਤਮ ਕਰਨ ਦਾ ਠੀਕਰਾ ਕਿਸਾਨਾਂ ਉਪਰ ਭੰਨ ਰਹੇ ਸਨ,ਪਿਛਲੇ ਹਫਤੇ ਤੋਂ ਹੋ ਰਹੀ ਮਾਮੂਲੀ ਬਾਰਿਸ਼ ਕਾਰਨ ਪੰਜਾਬ ਦਾ ਹਰ ਸ਼ਹਿਰ ਡੁੱਬਣ ਦੀ ਕਗਾਰ ਤੇ ਹੈ।ਜੇਕਰ ਆਉਣ ਵਾਲੇ ਦਿਨਾਂ ਵਿੱਚ ਕੋਈ ਭਾਰੀ ਬਾਰਿਸ਼ ਹੁੰਦੀ ਹੈ ਤਾਂ ਸ਼ਹਿਰਾਂ ਸਮੇਤ ਪੂਰੇ ਪੰਜਾਬ ਦੇ ਖੇਤ ਦਰਿਆ ਦਾ ਰੂਪ ਧਾਰਨ ਕਰਨਗੇ।ਇਸਤੋਂ ਸਾਫ਼ ਸਿੱਧ ਹੁੰਦਾ ਹੈ ਕਿ ਪੰਜਾਬ ਅੰਦਰ ਨਜਾਇਜ਼ ਟੋਭਿਆਂ, ਨਾਲਿਆਂ, ਰਜਵਾਹਿਆਂ ਸਰਕਾਰੀ ਪਹੁੰਚ ਰੱਖਣ ਵਾਲੇ ਵਿਅਕਤੀਆਂ ਦੇ ਨਜਾਇਜ਼ ਕਬਜ਼ੇ ਤੇ ਮੁਰੰਮਤ ਦੇ ਨਾਂਮ ਉਪਰ ਕੀਤੀ ਜਾ ਰਹੀ ਘਪਲੇਬਾਜ਼ੀ ਜ਼ਿੰਮੇਵਾਰ ਹੈ।

      ਉਹਨਾਂ ਕਿਹਾ ਕਿ ਨਹਿਰੀ ਵਿਭਾਗ ਦੇ ਸੈਕਟਰੀ ਕ੍ਰਿਸ਼ਨ ਕੁਮਾਰ ਵੱਲੋਂ ਨਹਿਰੀ ਪਾਣੀ ਖ਼ਤਮ ਕਰਕੇ ਦਿੱਲੀ ਨੂੰ ਪਾਣੀ ਦੇਣ ਦੀ ਮਨਸ਼ਾ ਨਿੰਦਕ ਯੋਗ ਹੈ , ਉਹਨਾਂ ਮੰਗ ਕੀਤੀ ਕਿ ਨਹਿਰੀ ਪਾਣੀ ਪੰਜਾਬ ਦੇ ਆਬਾਦੀ ਵਾਲੇ ਲੋਕਾਂ ਨੂੰ ਪੀਣ ਨੂੰ ਦਿੱਤਾ ਜਾਵੇ ਅਤੇ ਬਾਰਿਸ਼ ਦੇ ਪਾਣੀ ਨੂੰ ਸੰਭਾਲਣ ਲਈ ਟੋਭੇ,ਤਾਲਾਬ ਤੇ ਝੀਲਾਂ ਬਣਾਈਆਂ ਜਾਣ ਤਾਂ ਜ਼ੋ ਲੋੜ ਸਮੇਂ ਵਰਤਿਆ ਜਾ ਸਕੇ।

       ਮੀਟਿੰਗ ਦੌਰਾਨ ਪੰਜਾਬ ਕਿਸਾਨ ਯੂਨੀਅਨ ਆਗੂ ਗੁਰਜੰਟ ਸਿੰਘ ਮਾਨਸਾ, ਇਕਬਾਲ ਸਿੰਘ ਫਫੜੇ,ਭੋਲਾ ਸਿੰਘ ਸਮਾਓ,ਕਰਨੈਲ ਸਿੰਘ ਮਾਨਸਾ, ਐਡਵੋਕੇਟ ਬਲਕਰਨ ਸਿੰਘ ਬੱਲੀ,ਅਮਰੀਕ ਸਿੰਘ ਕੋਟਧਰਮੂੰ, ਗੁਰਤੇਜ ਸਿੰਘ ਵਰੇ,ਸੁਖਚਰਨ ਦਾਨੇਵਾਲੀਆ,ਦਰਸ਼ਨ ਮੰਘਾਣੀਆਂ, ਤਰਸੇਮ ਸਿੰਘ ਹਾਜ਼ਿਰ ਸਨ। 

NO COMMENTS