*ਸਰਕਾਰ ਦੀ ਸਖਤੀ ਮਗਰੋਂ ਲੋਕ ਹੋਏ ਬਾਗੀ, ਬੋਲੇ, ਕੋਰੋਨਾ ਨਾਲ ਕੁਝ ਹੋਏ ਨਾ ਹੋਏ, ਬਗੈਰ ਕੰਮ ਭੁੱਖੇ ਜ਼ਰੂਰ ਮਰਾਂਗੇ*

0
73

ਚੰਡੀਗੜ੍ਹ 13ਅਪ੍ਰੈਲ (ਸਾਰਾ ਯਹਾਂ/ਬਿਊਰੋ ਰਿਪੋਰਟ)ਪੰਜਾਬ ‘ਚ ਵਧਦੇ ਕੋਰੋਨਾ ਵਾਇਰਸ ਦੇ ਕੇਸਾਂ ਕਾਰਨ ਪੰਜਾਬ ਸਰਕਾਰ ਨੇ ਸੂਬੇ ‘ਚ ਜਿੱਥੇ ਰਾਤ ਵੇਲੇ ਕਰਫਿਊ ਲਾਇਆ ਹੋਇਆ ਹੈ, ਉੱਥੇ ਹੀ ਦਿਨ ਵੇਲੇ ਸਖਤੀ ਕਰਕੇ ਲੋਕਾਂ ਨੂੰ ਕੋਵਿਡ ਗਾਈਡਲਾਈਨਜ ਦੀ ਪਾਲਣਾ ਕਰਨ ਲਈ ਕਿਹਾ ਜਾ ਰਿਹਾ ਹੈ। ਦੂਜੇ ਪਾਸੇ ਹਾਲਾਤ ਇਸ ਦੇ ਉਲਟ ਬਣੇ ਹੋਏ ਹਨ ਕਿਉਂਕਿ ਸ਼ਹਿਰ ਦੇ ਭੀੜ-ਭਾੜ ਵਾਲੇ ਇਲਾਕਿਆਂ ‘ਚ ਤਾਂ ਕੋਵਿਡ ਗਾਈਡਲਾਈਨ ਦੀ ਪ੍ਰਵਾਹ ਕੀਤੇ ਬਗੈਰ ਲੋਕ ਬੇਪ੍ਰਵਾਹ ਹੀ ਘੁੰਮ ਰਹੇ ਹਨ, ਜੋ ਸਿੱਧਾ ਕੋਰੋਨਾ ਨੂੰ ਸੱਦਾ ਦੇਣ ਵਾਂਗ ਹੈ।

ਅੰਮ੍ਰਿਤਸਰ ਦੀ ਵੱਲਾ ਸਬਜ਼ੀ ਮੰਡੀ ‘ਚ ਰੋਜਾਨਾ ਹਜ਼ਾਰਾਂ ਦੀ ਗਿਣਤੀ ‘ਚ ਲੋਕ ਪੁੱਜਦੇ ਹਨ ਕਿਉਂਕਿ ਇੱਥੇ ਕਈ ਸੂਬਿਆਂ ਤੋਂ ਸਬਜੀ ਆਉਂਦੀ ਹੈ ਤੇ ਕਈ ਸੂਬਿਆਂ ਨੂੰ ਜਾਂਦੀ ਹੈ। ਇਸ ਤੋਂ ਇਲਾਵਾ ਆਸਪਾਸ ਦੇ ਵੱਡੇ ਛੋਟੇ ਸ਼ਹਿਰਾਂ, ਕਸਬਿਆਂ, ਪਿੰਡਾਂ ਸਮੇਤ ਅੰਮ੍ਰਿਤਸਰ ਦੇ ਸਬਜ਼ੀ ਵਿਕ੍ਰੇਤਾ ਤੇ ਆਮ ਲੋਕ ਪੁੱਜਦੇ ਹਨ ਤੇ ਹਾਲਾਤ ਇੱਥੇ ਇਸ ਕਦਰ ਵਿਗੜੇ ਹੋਏ ਹਨ ਕਿ ਵੱਡੀ ‘ਚ ਕੁਝ ਕੁ ਲੋਕਾਂ ਨੂੰ ਛੱਡ ਸੈਂਕੜੇ ਲੋਕ ਬਿਨਾ ਮਾਸਕ ਤੋਂ ਘੁੰਮ ਰਹੇ ਹਨ ਤੇ ਸੋਸ਼ਲ ਡਿਸਟੈਸਿੰਗ ਦਾ ਬਿਲਕੁਲ ਖਿਆਲ ਨਹੀਂ ਰੱਖਿਆ ਜਾ ਰਿਹਾ।

ਇੱਥੇ ਪੁੱਜੇ ਲੋਕਾਂ ਦੇ ਮਾਸਕ ਨਾ ਪਹਿਨਣ ਦੇ ਆਪੋ ਆਪਣੇ ਤਰਕ ਹਨ। ਲੋਕ ਰੁਜਗਾਰ ਦਾ ਹਵਾਲਾ ਦੇ ਕੇ ਕੋਰੋਨਾ ਤੋਂ ਬੇਪ੍ਰਵਾਹ ਹੋਣ ਦੀ ਕੋਸ਼ਿਸ਼ ਕਰ ਰਹੇ ਹਨ ਤੇ ਕਹਿ ਰਹੇ ਹਨ ਕਿ ਕੋਵਿਡ ਨਾਲ ਕੁਝ ਹੋਵੇ ਨਾ ਹੋਵੇ ਪਰ ਬਿਨਾਂ ਕੰਮਕਾਰ ਤੋਂ ਭੁੱਖੇ ਜ਼ਰੂਰ ਮਰ ਜਾਵਾਂਗੇ। ਹਾਲਾਂਕਿ ਕੁਝ ਲੋਕ ਮਾਸਕ ਨਾ ਪਹਿਨਣ ‘ਤੇ ਫਿਕਰਮੰਦ ਜ਼ਰੂਰ ਜਾਪਦੇ ਹਨ।

ਅੰਮ੍ਰਿਤਸਰ ‘ਚ ਇਸ ਵੇਲੇ ਕੁਲ 3151 ਕੋਰੋਨਾ ਪੌਜੇਟਿਵ ਕੇਸ ਹਨ ਤੇ ਪਿਛਲੇ 24 ਘੰਟਿਆਂ ‘ਚ ਸੱਤ ਲੋਕਾਂ ਦੀ ਮੌਤ ਤੇ 315 ਲੋਕ ਕੋਰੋਨਾ ਪੌਜੇਟਿਵ ਆ ਚੁੱਕੇ ਹਨ ਤੇ ਪਿਛਲੇ 10 ਦਿਨਾਂ ‘ਚ ਰੋਜਾਨਾ 200 ਤੋਂ ਵੱਧ ਕੋਰੋਨਾ ਪਾਜੀਟਿਵ ਕੇਸ ਸਾਹਮਣੇ ਆ ਰਹੇ ਹਨ।

NO COMMENTS