*ਸਰਕਾਰ ਦੀ ਕਹਿਣੀ ਅਤੇ ਕਰਨੀ ਦਾ ਫਰਕ ਵੀ ਕਰੋਨਾ ਫੇੈਲਣ ਦਾ ਕਰਨ -ਡਾ ਜਨਕ ਰਾਜ ਮਾਨਸਾ*

0
215

ਮਾਨਸਾ 21 ਅਪ੍ਰੈਲ(ਸਾਰਾ ਯਹਾਂ/ਜੋਨੀ ਜਿੰਦਲ) ਜੇਕਰ ਅਸੀਂ ਕਰੋਨਾ ਦੀ ਦੂਸਰੀ ਲਹਿਰ ਦੌਰਾਨ ਕਰੋਨਾ ਦੇ ਵਧ ਰਹੇ ਤੇਜੀ ਨਾਲ ਕੇਸਾ ਦੇ ਕਾਰਨ ਬਾਰੇ ਸੋਚੀਏ ਤਾਂ ਸਭ ਤੋਂ ਵੱਡਾ ਕਾਰਨ  ਸਰਕਾਰ ਦੀ ਕਹਿਣੀ ਅਤੇ ਕਰਨੀ ਵਿਚ ਹੈ। ਜੇਕਰ ਮੋਦੀ ਸਾਹਿਬ ਸਵੇਰ ਵੇਲੇ ਪੱਛਮੀ ਬੰਗਾਲ ਵਿਚ ਇਕ ਲੱਖ ਲੋਕਾ ਦੀ ਰੈਲੀ ਬਿਨਾ ਮਾਸਕ, ਬਿਨਾ ਸਮਾਜਿਕ ਦੂਰੀ ਤੋਂ ਕਰਨ ਨੂੰ ਆਪਣੀ ਖੁਸ਼ਕਿਸਮਤੀ ਸਮਝਦੇ ਹਨ, ਅਤੇ ਸ਼ਾਮ ਨੂੰ ਦਿੱਲੀ ਆਕੇ ਸਾਨੂੰ ਮਾਸਕ ਲਾਉਣ ਅਤੇ ਸਮਾਜਿਕ ਦੂਰੀ ਦਾ ਪਾਠ  ਪੜ੍ਹਾਉਦੇ ਹਨ ਤਾਂ ਸਾਡਾ ਸਵਾਲ ਬਿਲਕੁਲ ਜਾਇਜ਼ ਹੈ ਕਿ ਸਵੇਰੇ ਰੈਲੀ ਵਿਚ ਸ਼ਮਿਲ ਲੋਕਾ ਦਾ ਕੀ ਬੀਮਾ ਕਰਵਾਇਆ ਹੋਇਆ ਸੀ ਜਾਂ ਫਿਰ ਉੱਥੇ ਕਰੋਨਾ ਨਾਲ ਕੋਈ ਸਮਝੌਤਾ ਕੀਤਾ ਹੋਇਆ ਸੀ, ਸਰਕਾਰ ਦੀ ਇਹ ਸੋਚਾ ਲੋਕਾ ਨੂੰ ਕਿਵੇਂ ਹਜ਼ਮ ਆਉਣ….. ਆਪ ਕੁਝ ਹੋਰ ਕਰਦੇ ਹਨ ਅਤੇ ਸਾਨੂੰ ਕੁਝ ਹੋਰ ਕਰਨ ਨੂੰ ਕਹਿੰਦੇ ਹਨ। ਇਸ ਤਰ੍ਹਾਂ ਹੀ ਦਿੱਲੀ ਦੇ ਮੁੱਖ ਮੰਤਰੀ ਦਿੱਲੀ ਵਿਚ ਕੁਝ ਹੋਰ ਸਬਕ ਪੜ੍ਹਾਉਂਦੇ ਹਨ ਅਤੇ ਪੰਜਾਬ ਆ ਕੇ ਕੁਝ ਹੋਰ ਜਿਵੇਂ ਕਿ ਪੰਜਾਬ ਦੇ ਲੋਕ ਮਤਰਾਏ ਹੋਣ।           ਜੇਕਰ ਅਸੀਂ ਚੋਣਾਂ ਅਧੀਨ ਸੂਬਿਆਂ ਦਾ ਕਰੋਨਾ ਵਿਸ਼ਲੇਸ਼ਣ ਕਰੀਏ ਤਾਂ ਪਤਾ ਲਗਦਾ ਹੈ ਕਿ ਕੇਰਲਾ, ਤਾਮਿਲਨਾਡੂ, ਅਸਾਮ ਅਤੇ ਪੰਛਮੀ ਬੰਗਾਲ ਵਿਚ ਕਰੋਨਾ ਦੇਸ਼ਾਂ ਦੇ ਗਿਣਤੀ ਵੱਡਾ ਵਾਧਾ ਹੋਇਆ।        ਸਰਕਾਰ ਦੇ ਕੁਝ ਫੈਸਲੇ ਬੜੇ ਅਜੀਬੋ ਗਰੀਬ ਹਨ। ਮੈਡੀਕਲ ਦੇ ਪੋਸਟ ਗ੍ਰੈਜੂਸ਼ਨ ਕੋਰਸ ਵਿੱਚ ਦਾਖ਼ਲੇ ਲਈ ਇਕ ਸਾਲ ਤੋਂ ਤਿਆਰੀ ਕਰ ਰਹੇ ਬੱਚਿਆਂ ਦਾ ਟੈਸਟ ਜੋ ਕਿ 18 ਅਪ੍ਰੈਲ ਨੂੰ ਹੋਣਾ ਸੀ ਅਣਮਿੱਥੇ ਸਮੇਂ ਲਈ ਮੁਲਤਵੀ ਕਰ ਦਿੱਤਾ ਗਿਆ ਹੈ। ਲਗਪਗ 1.50000  ਬੱਚਿਆ ਨੇ ਪੂਰੇ ਭਾਰਤ ਵਿਚ ਲਗਭਗ 2000 ਸੈਂਟਰਾਂ ਵਿੱਚ ਬੈਠਣਾ ਸੀ। ਜਿਨ੍ਹਾਂ ਲਈ ਕੋਵਿਡ ਅਨੁਸਾਰ ਸਾਰੇ ਪ੍ਰਬੰਧ ਵੀ ਹੋਣੇ ਸੀ ਅਤੇ ਇਸ ਸੈਂਟਰ ਵਿੱਚ 3000 ਤੋਂ ਵੱਧ ਬੱਚੇ ਨਹੀਂ ਹੋਣੇ ਸੀ। ਪਰ ਮੰਦਭਾਗੀ ਗੱਲ 1 ਲੱਖ ਦੀ ਰੈਲੀ ਨਾਲੋਂ ਇਹ 3000 ਬੱਚਿਆਂ ਦਾ ਟੈਸਟ ਜਾਂਦਾ  ਖ਼ਤਰਨਾਕ ਲੱਗਿਆ।      ਦੂਸਰਾ ਕਾਰਨ ਇਹ ਕਿ ਪਬਲਿਕ ਆਪਣਾ ਵਰਤਾਓ ਨਹੀਂ ਬਦਲਣਾ ਚਾਹੁੰਦੀ ਬਹੁਤ ਗਿਣਤੀ ਲੋਕ ਮਾਸਕ ਲਾਉਣ ਲਈ ਤਿਆਰ ਨਹੀਂ ਹਨ ਅਤੇ ਨਾ ਹੀ ਵਾਰ ਵਾਰ ਹੱਥ ਥੋਣ ਨਾ ਹੀ ਸਮਾਜਿਕ ਦੂਰੀ ਦਾ ਪਾਲਣ ਕਰਨਾ ਚਹੁੰਦੇ ਹਨ।              ਦੇਸ਼ ਦੇ ਰਾਜਨੀਤਿਕ ਹਾਲਤ ਕਾਫੀ ਹੱਦ ਤੱਕ ਲੋਕਾ ਦੇ ਇਸ ਵਰਤਾਰੇ ਲਈ ਜਿੰਮੇਵਾਰ ਹਨ। ਪਰ ਲੋਕਾ ਨੂੰ ਪੁਰਜੋਰ ਅਪੀਲ ਹੈ ਕਿ ਸਾਡੀ ਜਿੰਦਗੀ ਸਿਰਫ ਸਾਡੀ  ਹੈ ਸਾਡੇ ਜਾਣ ਨਾਲ ਸਰਕਾਰ ਨੂੰ ਨਹੀਂ ਬਲਕਿ ਸਾਡੇ ਪਰਿਵਾਰ ਨੂੰ ਹੀ ਫਰਕ ਪੈਂਦਾ ਹੈ। ਸੋ ਕਿਰਪਾ ਕਰਕੇ ਕੋਵਿਡ ਸਬੰਧੀ ਵਰਤਾਓ ਸਮੇਂ ਮੁੱਖ ਲੋੜ ਹੈ ਮਾਸਕ ਪਹਿਨਣਾ ਬਹੁਤ ਜਰੂਰੀ ਹੈ। ਉਸ ਤੋਂ ਵੀ ਜਰੂਰੀ ਹੈ ਮਾਸਕ ਨੂੰ ਠੀਕ ਟੰਗ ਨਾਲ ਪਹਿਨਣਾ,  ਵਾਰ ਵਾਰ  ਹੱਥ ਥੋਣੇ ਬਹੁਤ ਜਰੂਰੀ ਹਨ। ਉਹ ਵੀ ਉਚਿਤ ਤਰੀਕੇ ਨਾਲ, ਬੇਲੋੜੀ ਦੇ ਇੱਕਠ ਤੋਂ ਸਾਨੂੰ ਪਰਹੇਜ ਕਰਨਾ ਚਾਹੀਦਾ ਹੈ।        ਹਲਕਾ ਬੁਖਾਰ, ਗਲਾ, ਖਾਂਸੀ ਜਾਂ ਕੋਈ ਦਸਤ ਲੱਗਣ ਆਦਿ ਦੀ ਸੂਰਤ ਵਿਚ ਸਾਨੂੰ ਜਲਦੀ ਤੋਂ ਜਲਦੀ ਕਰੋਨਾ ਟੈਸਟ ਕਰਾਉਣਾ ਚਾਹੀਦਾ ਹੈ। ਜਿਸ ਨੂੰ ਕਰਾਉਣ ਵਿਚ ਕੋਈ ਪ੍ਰੇਸ਼ਾਨੀ, ਡਰ, ਭੈਅ ਆਦਿ ਨਹੀਂ ਹੋਣਾ ਚਾਹੀਦਾ। ਟੈਸਟ ਕਰਾਉਂਦੇ ਸਾਰ ਘਰ ਵਿਚ ਅਕੰਤਵਾਸ ਹੋ ਜਾਣਾ ਚਾਹੀਦਾ ਹੈ। ਜੋ ਕਿ ਤੁਸੀ ਪਰਿਵਾਰ ਦੇ ਦੂਸਰੇ ਮੈਂਬਰਾਂ ਨੂੰ ਬਚਾਅ ਸਕਦੇ ਹੋ, 90% ਤੋਂ ਵੱਧ ਕਰੋਨਾ ਮਰੀਜਾ ਦਾ ਇਲਾਜ ਘਰ ਵਿਚ ਹੀ ਸੰਭਵ ਹੈ, ਤੁਸੀ ਆਪਣੇ ਨੇੜੇ ਦੇ ਜਾਣ- ਪਹਿਚਾਣ ਦੇ ਡਾਕਟਰ ਨਾਲ ਫੋਨ ਤੇ ਸੰਪਰਕ ਵਿਚ ਰਹਿ ਸਕਦੇ ਹੋ। ਅਜਿਹੇ ਸਮੇਂ ਵਿੱਚ IMA ਮਾਨਸਾ ਦੇ ਸਾਰੇ ਡਾਕਟਰ ਆਪਣੇ ਜਿਲ੍ਹਾ ਵਸਿਆ ਨਾਲ ਉਹਨਾਂ ਦੀ ਸਿਹਤ ਪ੍ਰਤੀ ਪੂਰੀ ਵਚਨਬੱਧ ਹਨ।        ਸਾਰੇ ਜਿਲ੍ਹਾ ਵਸਿਆ ਨੂੰ ਸਤਿਕਾਰ ਸਹਿਤ ਹੱਥ ਜੋੜ ਕੇ ਅਪੀਲ ਹੈ ਕਿ ਇਸ ਬਿਮਾਰੀ ਤੋਂ ਬਚਾਅ ਲਈ ਸਾਡੇ ਇਕੋ ਇਕ ਹਥਿਆਰ ਹੈ……. ਟੀਕਾ ਕਰਨ। ਸੋ ਸਾਰੇ ਵਹਿਮ ਭਰਮ ਅਤੇ ਡਰ ਤੋਂ ਉਪਰ ਉੱਠ ਕੇ ਹਰ ਉਸ ਵਿਅਕਤੀ ਨੂੰ ਜਿਸਦੀ ਉਮਰ 45 ਸਾਲ ਤੋਂ ਵਧ ਹੈ ਨੂੰ ਟੀਕਾਕਰਨ ਜਲਦੀ ਤੋਂ ਜਦਲੀ ਕਰਵਾਉਣਾ ਚਾਹੀਦਾ ਹੈ ਅਤੇ ਆਪਣੇ ਆਲੇ ਦੁਆਲੇ ਦੂਸਰਿਆਂ ਨੂੰ ਟੀਕਾਕਰਨ ਬਾਰੇ ਉਤਸ਼ਾਹਿਤ ਕਰਨਾ ਚਾਹੀਦਾ ਹੈ।         ਟੀਕਾਕਰਨ ਸਬੰਧੀ ਅਗਰ ਤੁਹਾਨੂੰ ਕੋਈ ਵੀ ਸ਼ੰਕਾ ਮਨ ਵਿਚ ਹੈ ਤਾਂ ਤੁਸੀ ਕਿਸੇ v ਡਾਕਟਰ ਨਾਲ ਕਿਸੇ ਵੇਲੇ ਵੀ ਸੰਪਰਕ ਕਰ ਸਕਦੇ ਹੋ। 80% ਆਬਾਦੀ ਦੇ ਟੀਕਾਕਰਨ ਕਰਾਉਣ ਤੋਂ ਬਾਅਦ ਹੀ ਅਸੀਂ ਇਸ ਭਿਅਨਕ ਬਿਮਾਰੀ ਤੋਂ ਬਚ ਸਕਦੇ ਹਾਂ।

NO COMMENTS