*ਸਰਕਾਰ ਦਿੱਲੀ ਵਿਧਾਨ ਸਭਾ ਚੋਣ ਨਤੀਜਿਆਂ ਨੂੰ ਧਿਆਨ ਵਿੱਚ ਰੱਖਦਿਆਂ ਕੈਬਨਿਟ ਮੀਟਿੰਗ ਵਿੱਚ ਕਰੇ ਸੀਵਰੇਜ਼ ਸਮੱਸਿਆ ਦਾ ਹੱਲ*

0
19

ਮਾਨਸਾ 10 ਫਰਵਰੀ (ਸਾਰਾ ਯਹਾਂ/ਮੁੱਖ ਸੰਪਾਦਕ) ਸੀਵਰੇਜ਼ ਸਮੱਸਿਆ ਦੇ ਹੱਲ ਲਈ ਚੱਲ ਰਿਹਾ ਧਰਨਾ ਅੱਜ 106 ਵੇ ਦਿਨ ਵੀ ਜੋਸ਼ੋ ਖਰੋਸ਼ ਨਾਲ ਰਿਹਾ ਜਾਰੀ ਧਰਨੇ ਦੀ ਅਗਵਾਈ ਵਾਇਸ ਪ੍ਰਧਾਨ ਰਾਮਪਾਲ ਸਿੰਘ ਬੱਪੀਆਣਾ ਅਮ੍ਰਿਤ ਪਾਲ ਗੋਗਾ ਹੰਸਾ ਸਿੰਘ ਅਤੇ ਸਰਪੰਚ ਅਜੀਤ ਸਿੰਘ ਵੱਲੋਂ ਕੀਤੀ ਗਈ ਧਰਨੇ ਨੂੰ ਵੱਖ ਵੱਖ ਜਥੇਬੰਦੀਆਂ ਦੇ ਆਗੂਆਂ ਡਾ ਧੰਨਾ ਮੱਲ ਗੋਇਲ, ਕ੍ਰਿਸ਼ਨ ਚੌਹਾਨ , ਬੂਟਾ ਸਿੰਘ ਐਫ ਸੀ ਆਈ ਅਤੇ ਮੇਜ਼ਰ ਸਿੰਘ ਦੂਲੋਵਾਲ ਨੇ ਕਿਹਾ ਕਿ ਸਮੱਸਿਆ ਦੇ ਸਾਰਥਕ ਹੱਲ ਤੱਕ ਧਰਨਾ ਜਾਰੀ ਰਹੇਗਾ ਦਿੱਲੀ ਵਿਧਾਨ ਸਭਾ ਚੋਣਾਂ
ਦੇ ਨਤੀਜਿਆਂ ਨੇ ਸਾਬਤ ਕਰ ਦਿੱਤਾ ਹੈ ਕਿ ਜੇਕਰ ਸਰਕਾਰ ਲੋਕ ਸਮੱਸਿਆਂਵਾਂ ਨੂੰ ਅਣਗੌਲਿਆ ਕਰ ਕੇ ਸਿਰਫ਼ ਲਾਰਿਆਂ ਅਤੇ ਵਾਅਦਿਆਂ ਅਤੇ ਦਾਅਵਿਆਂ ਨਾਲ ਡੰਗ ਟਪਾਈ ਕਰਦੀਆਂ ਹਨ ਤਾਂ ਲੋਕ ਸਮਾਂ ਆਉਣ ਤੇ ਜਵਾਬ ਦੇ ਹੀ ਦਿੰਦੇ ਹਨ ਇਸ ਲਈ ਸਰਕਾਰ ਨੂੰ ਦਿੱਲੀ ਵਿਧਾਨ ਸਭਾ ਦੇ ਚੋਣ ਨਤੀਜਿਆਂ ਨੂੰ ਧਿਆਨ ਵਿੱਚ ਰੱਖਦੇ ਹੋਏ ਪੰਜਾਬ ਸਰਕਾਰ ਦੀ 13 ਫਰਵਰੀ ਨੂੰ ਹੋਣ ਵਾਲੀ ਸੰਭਾਵਿਤ ਕੈਬਨਿਟ ਮੀਟਿੰਗ ਵਿੱਚ ਸੀਵਰੇਜ਼ ਸਮੱਸਿਆ ਦੇ ਹੱਲ ਲਈ ਫੰਡ ਜਾਰੀ ਕਰਕੇ ਤਰੁੰਤ ਸਾਰਥਿਕ ਹੱਲ ਦੇ ਉਪਰਾਲੇ ਕੀਤੇ ਜਾਣ ਤਾਂ ਜ਼ੋ ਪੀੜਤ ਸ਼ਹਿਰੀਆਂ ਨੂੰ ਰਾਹਤ ਮਿਲ ਸਕੇ । ਇਸ ਸਮੇਂ ਧਰਨੇ ਵਿੱਚ , ਗੁਰਦੇਵ ਸਿੰਘ , ਦਲੇਲ ਸਿੰਘ ਵਾਲਾ, ਅਭੀ ਮੌੜ, ਮੰਗਾ ਸਿੰਘ, ਗਗਨਦੀਪ ਸਿਰਸੀਵਾਲਾ , ਸੁਰਿੰਦਰ ਨਿਭੌਰੀਆ, ਗੋਲੂਸਿੰਘ, ਬੱਗਾ ਸਿੰਘ, ਗੁਰਤੇਜ ਸਿੰਘ, ਜਗਦੇਵ ਸਿੰਘ, ਬੁੱਧ ਸਿੰਘ, ਰੂਪ ਸਿੰਘ, ਅਮਰ ਨਾਥ , ਅਰਸਿੰਦਰ ਸਿੰਘ, ਗੁਰਪਿਆਰ ਸਿੰਘ ਆਦਿ ਧਰਨਾਕਾਰੀਆਂ ਨੇ ਵੱਡੀ ਗਿਣਤੀ ਵਿੱਚ ਸਮੂਲੀਅਤ ਕੀਤੀ

NO COMMENTS