ਸਰਕਾਰ ਜੀ! ਕੌਮੀ ਸੜਕ ਮਾਰਗ ਦੇ ਖੁਰ ਚੁੱਕੇ ਕਿਨਾਰਿਆ ਦੀ ਲਵੋ ਸਾਰ ..!

0
43

ਸਰਦੂਲਗੜ੍ਹ 21, ਜਨਵਰੀ (ਸਾਰਾ ਯਹਾ /ਬਲਜੀਤ ਪਾਲ):ਮਾਨਸਾ-ਸਿਰਸਾ ਕੌਮੀ ਸੜਕ ਮਾਰਗ ਦੇ ਖੁਰ ਚੁੱਕੇ ਬਰਮਾ ਦੀ ਸਰਕਾਰ ਅਤੇ ਸਬੰਧਤ ਮਹਿਕਮੇ ਵੱਲੋਂ ਕੋਈ ਵੀ ਸਾਰ ਨਹੀਂ ਲਈ ਜਾ ਰਹੀ। ਕਰੀਬ ਤਿੰਨ ਸਾਲ ਪਹਿਲਾਂ ਬਣੀ ਇਹ 33 ਫੁੱਟੀ ਮਾਨਸਾ-ਸਿਰਸਾ ਕੌਮੀ ਸੜਕ ਮਾਰਗ ਦੇ ਕਿਨਾਰਿਆਂ ਤੇ ਬਣੇ 7-7 ਫੁੱਟ ਦੇ ਬਰਮ ਮੀੰਹ ਆਦਿ ਕਾਰਨ ਖੁਰ ਚੁੱਕੇ ਹਨ। ਜਿਸ ਕਰਕੇ ਧੁੰਦ ਜਾਂ ਰਾਤ ਦੇ ਹਨੇਰੇ ਚ ਵਾਹਨ ਚਾਲਕਾ ਨੂੰ ਕਾਫੀ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕਈ ਵਾਹਨ ਤਾਂ ਸੜਕ ਦੇ ਖੁਰ ਚੁੱਕੇ ਕਿਨਾਰਿਆਂ ਅਤੇ ਬਰਮਾ ਕਰਕੇ ਹਾਦਸੇ ਦਾ ਵੀ ਸ਼ਿਕਾਰ ਹੋ ਚੁੱਕੇ ਹਨ। ਸਬੰਧਤ ਮਹਿਕਮਾ ਜਾਂ ਸਬੰਧਤ ਠੇਕੇਦਾਰ ਵੱਲੋਂ ਇਸ ਵੱਲ ਕੋਈ ਵੀ ਧਿਆਨ ਨਹੀਂ ਦਿੱਤਾ ਜਾ ਰਿਹਾ ਤੇ ਸਾਇਦ ਜ਼ਿਲਾ ਪ੍ਰਸ਼ਾਸਨ ਵੀ ਕਿਸੇ ਵੱਡੇ ਹਾਦਸੇ ਦੀ ਉਡੀਕ ਕਰ ਰਿਹਾ ਹੈ। ਸੂਤਰਾਂ ਦਾ ਕਹਿਣਾ ਹੈ ਕਿ ਸੜਕ ਬਣਾਉਣ ਵਾਲੇ ਠੇਕੇਦਾਰ ਨੂੰ ਹੀ ਸੜਕ ਦੀ ਪੰਜ ਸਾਲ ਦੇ ਰੱਖ-ਰਖਾਵ ਤੇ ਟੁੱਟ-ਭੱਜ ਦੀ ਮੁਰੰਮਤ ਕਰਾਉਣ ਦਾ ਕੰਮ ਦਿੱਤਾ ਜਾਂਦਾ ਹੈ ਪਰ ਠੇਕੇਦਾਰ ਵੱਲੋਂ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ। ਜਿਸ ਕਾਰਨ ਆਮ ਲੋਕਾਂ ਤੇ ਰਾਹਗੀਰਾਂ ਨੂੰ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਲੋਕਾਂ ਦੀ ਮੰਗ ਹੈ ਕਿ ਮਾਨਸਾ-ਸਿਰਸਾ ਮੁੱਖ ਮਾਰਗ ਦੇ ਕਿਨਾਰੇ ਤੇ ਖੁਰ ਚੁੱਕੇ ਬਰਮਾ ਦੀ ਮੁਰੰਮਤ ਕਰਕੇ ਠੀਕ ਕੀਤਾ ਜਾਵੇ ਤਾਂ ਕਿ ਕੋਈ ਹੋਣ ਵਾਲੀ ਅਣਸਖਾਵੀ ਘਟਨਾ ਨੂੰ ਰੋਕਿਆ ਜਾ ਸਕੇ। ਇਸ ਸਬੰਧੀ ਪੀ.ਡਬਲਯੂ.ਡੀ. ਦੇ ਐਸਡੀਓ ਪ੍ਰੇਮ ਸਿੰਘ ਦਾ ਕਹਿਣਾ ਹੈ ਕਿ ਸੜਕ ਦੇ ਬਰਮ ਆਦਿ ਜੋ ਮੀਂਹ ਆਦਿ ਪੈਣ ਨਾਲ ਖੁਰ ਚੁੱਕੇ ਹਨ ਉਨ੍ਹਾਂ ਤੇ ਮਿੱਟੀ ਆਦਿ ਪਾ ਕੇ ਸਹੀ ਕਰਵਾਉਣ ਦੇ ਕੰਮ ਕਰਾਉਣ ਲਈ ਫੰਡਾਂ ਦੀ ਮਨਜ਼ੂਰੀ ਵਾਸਤੇ ਉੱਪਰ ਲਿਖ ਕੇ ਭੇਜਿਆ ਹੋਇਆ ਹੈ ਫੰਡ ਜਾਰੀ ਹੋਣ ਤੇ ਹੀ ਸਾਰੇ ਕੰਮ ਕਰਵਾ ਦਿੱਤੇ ਜਾਣਗੇ। ਫਿਰ ਵੀ ਉਹ ਮੁਲਾਜ਼ਮ ਭੇਜ ਕੇ ਚੈੱਕ ਕਰਾ ਲੈਂਦੇ ਹਨ ਜਿੱਥੇ ਜ਼ਿਆਦਾ ਖਸਤਾ ਹੈ ਉੱਥੇ ਜਲਦੀ ਠੀਕ ਕਰਵਾ ਦਿੰਦੇ ਹਨ।

NO COMMENTS