ਸਰਕਾਰ ਗਊਸ਼ਾਲਾਵਾ ਦੇ ਰੋਜ਼ਾਨਾਂ ਖਰਚ ਲਈ ਐਲਾਨ ਕੀਤੇ ਗਈ ਰਾਸ਼ੀ ਦਾ ਭੁਗਤਾਨ ਤੁਰੰਤ ਕਰੇ : ਵਿਧਾਇਕ ਬੁੱਧ ਰਾਮ

0
23

ਬੁਢਲਾਡਾ 13, ਅਪ੍ਰੇੈਲ(ਅਮਨ ਮਹਿਤਾ): ਕਰੋਨਾ ਵਾਇਰਸ ਦੇ ਇਤਿਹਾਤ ਵਜੋਂ ਲਗਾਏ ਗਏ ਕਰਫਿਊ ਦੌਰਾਨ ਸਥਾਨਕ ਸ਼ਹਿਰ ਦੀਆਂ ਗਊਸ਼ਾਲਾਵਾਂ ਵਿੱਚ ਹਜ਼ਾਰਾਂ ਪਸ਼ੂਆਂ ਦੀ ਸਾਂਭ ਸੰਭਾਲ ਲਈ ਪ੍ਰਬੰਧਕ ਕਮੇਟੀਆਂ ਨੂੰ ਕਾਫੀ ਮੁਸ਼ਕਲਾ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਕਿਉਕਿ ਕਰਫਿਊ ਕਾਰਨ ਦਾਨੀ ਸੱਜਣਾ ਦੀ ਕਾਫੀ ਕਮੀ ਆ ਚੁੱਕੀ ਹੈ. ਗਊਸ਼ਾਲਾਂ ਪ੍ਰਬੰਧਕ ਕਮੇਟੀਆਂ ਦੇ ਪ੍ਰਧਾਨਾਂ ਨੇ ਹਲਕਾ ਵਿਧਾਇਕ ਪ੍ਰਿੰਸੀਪਲ ਬੁੱਧ ਰਾਮ ਨੂੰ ਮੰਗ ਪੱਤਰ ਦੇ ਕੇ ਸਰਕਾਰ ਵੱਲੋਂ ਨਗਰ ਕੋਸਲਾਂ ਨੂੰ ਦਿੱਤੇ ਅਧਿਕਾਰਾਂ ਅਧੀਨ ਰਾਸ਼ੀ ਜਾਰੀ ਕਰਨ ਦੀ ਮੰਗ ਕੀਤੀ ਗਈ ਹੈ. ਇਸ ਮੋਕੇ ਤੇ ਵਿਧਾਇਕ ਬੂੱਧ ਰਾਮ ਨੇ ਕਿਹਾ ਕਿ ਸਰਕਾਰ ਵੱਲੋਂ ਕੀਤੇ ਗਏ ਐਲਾਨ ਦੇ ਬਾਵਜੂਦ ਵੀ ਸਿਰਫ ਇੱਕ 15 ਹਜ਼ਾਰ ਦਾ ਚੈਕ ਦੇ ਕੇ ਇਸ ਤੋਂ ਬਾਅਦ ਰੋਜ਼ਾਨਾਂ ਰਾਸ਼ੀ ਦੇਣ ਦੀ ਬਜਾਏ ਪੱਲਾ ਝਾੜ ਦਿੱਤਾ. ਉਨ੍ਹਾ ਕਿਹਾ ਕਿ ਸਰਕਾਰ ਵੱਲੋਂ ਕਰੋੜਾ ਰੁਪਇਆ ਗਊ ਸੈੱਸ ਦੇ ਤੌਰ ਤੇ ਲੋਕਾਂ ਵੱਲੋਂ ਇੱਕਠਾ ਕੀਤਾ ਜਾਂਦਾ ਹੈ ਪ੍ਰੰਤੂ ਗਊਆਂ ਦੀ ਸਾਂਭ ਸੰਭਾਲ ਲਈ ਫੰਡ ਤਾਂ ਕੀ ਜਾਰੀ ਕਰਨੇ ਸਨ ਸਗੋਂ ਐਲਾਨ ਕਰਕੇ ਸਰਕਾਰ ਆਪਣੇ ਵਾਅਦੇ ਤੋਂ ਮੁੱਕਰ ਰਹੀ ਹੈ. ਉਨ੍ਹਾ ਕਿਹਾ ਕਿ ਇਸ ਮਹਾਮਾਰੀ ਦਾ ਮੁਕਾਬਲਾਂ ਕਰ ਰਹੇ ਜਿੱਥੇ ਲੋਕ ਭੁੱਖਮਰੀ ਦਾ ਸ਼ਿਕਾਰ ਹੋ ਰਹੇ ਹਨ ਉੱਥੇ ਇਨ੍ਹਾਂ ਬੇਜੁਬਾਨ ਜਾਨਵਰਾਂ ਨੂੰ ਵੀ ਅਣਗੋਲਿਆਂ ਨਹੀਂ ਕੀਤਾ ਜਾ ਸਕਦਾ. ਉਨ੍ਹਾਂ ਕਿਹਾ ਕਿ ਇਸ ਸੰਬੰਧੀ ਉਹ ਮੁੱਖ ਮੰਤਰੀ ਪੰਜਾਬ ਨੂੰ ਗਊਸ਼ਾਲਾ ਪ੍ਰਬੰਧਕ ਕਮੇਟੀ ਦੀਆਂ ਸਮੱਸਿਆਵਾਂ ਸੰਬੰਧੀ ਜਾਣੂ ਕਰਵਾਉਣਗੇ. ਇਸ ਮੋਕੇ ਤੇ ਪੰਚਾਇਤੀ ਗਊਸ਼ਾਲਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਕ੍ਰਿਸ਼ਨ ਕੁਮਾਰ ਬਾਂਸਲ, ਸ੍ਰੀ ਕ੍ਰਿਸ਼ਨਾ ਬੇਸਹਾਰਾ ਗਊਸ਼ਾਲਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਅਸ਼ੋਕ ਕੁਮਾਰ ਭੀਖੀ, ਸ਼ਤੀਸ਼ ਕੁਮਾਰ, ਐਡਵੋਕੇਟ ਸ਼ੁਸ਼ੀਲ ਬਾਂਸਲ, ਓਮ ਪ੍ਰਕਾਸ਼ ਨੇਵਟੀਆ ਆਦਿ ਹਾਜ਼ਰ ਸਨ.  

NO COMMENTS