ਸਰਕਾਰ ਕੋਰੋਨਾ ਦੇ ਟੈਸਟਾਂ ਅਤੇ ਰੋਕਥਾਮ ਦੇ ਨਾਂ ‘ਤੇ ਜਬਰਦਸਤੀ ਕਰਨਾ ਬੰਦ ਕਰੇ – ਲਿਬਰੇਸ਼ਨ

0
36

ਮਾਨਸਾ 2 ਸਤੰਬਰ (ਸਾਰਾ ਯਹਾ/ਬੀਰਬਲ ਧਾਲੀਵਾਲ )  : ਸੀਪੀਆਈ (ਐਮ ਐਲ) ਲਿਬਰੇਸ਼ਨ ਦੀ ਪੰਜਾਬ ਇਕਾਈ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਜਬਰਦਸਤੀ ਕੋਰੋਨਾ ਦੇ ਟੈਸਟ ਕਰਨੇ ਬੰਦ ਕੀਤੇ ਜਾਣ ਅਤੇ ਹਸਪਤਾਲਾਂ ਤੇ ਕੋਰੇਨਟਾਈਨ ਸੈਂਟਰਾਂ ਵਿੱਚ ਹੋਈਆਂ ਸ਼ੱਕੀ ਮੌਤਾਂ, ਖੁਦਕੁਸ਼ੀਆਂ ਤੇ ਮਰੀਜ਼ਾਂ ਦੇ ਅੰਗ ਕੱਢੇ ਜਾਣ ਦੀਆਂ ਸਾਰੀਆਂ ਸ਼ਿਕਾਇਤਾਂ ਦੀ ਸਮਾਂਬੱਧ ਉਚ ਪੱਧਰੀ ਜਾਂਚ ਕਰਵਾਈ ਸੀ ਜਾਵੇ, ਤਾਂ ਜੋ ਇੰਨਾਂ ਮਾਮਲਿਆਂ ਦੀ ਅਸਲੀਅਤ ਸਾਹਮਣੇ ਆ ਸਕੇ ਅਤੇ ਇਸ ਬਾਰੇ ਫੈਲ ਰਹੀਆਂ ਅਫਵਾਹਾਂ ਨੂੰ ਠੱਲ੍ਹ ਪੈ ਸਕੇ।           ਲਿਬਰੇਸ਼ਨ ਦੀ ਪੰਜਾਬ ਇਕਾਈ ਦੇ ਸਕੱਤਰ ਕਾਮਰੇਡ ਗੁਰਮੀਤ ਸਿੰਘ ਬਖਤਪੁਰ ਅਤੇ ਸੂਬਾਈ ਬੁਲਾਰੇ ਕਾਮਰੇਡ ਸੁਖਦਰਸ਼ਨ ਸਿੰਘ ਨੱਤ ਵਲੋਂ ਜਾਰੀ ਇਕ ਬਿਆਨ ਵਿਚ ਕਿਹਾ ਗਿਆ ਹੈ ਕਿ ਕੋਰੋਨਾ ਦੇ ਇਲਾਜ ਦੇ ਨਾਂ ‘ਤੇ ਸੂਬੇ ਦੇ ਵੱਖ ਵੱਖ ਹਸਪਤਾਲਾਂ ਵਿੱਚ ਕੋਰੋਨਾ ਦੇ ਟੈਸਟ ਵਿੱਚ ਪਾਜੇਟਿਵ ਪਾਏ ਗਏ  ਕਈ ਸਿਹਤਮੰਦ ਮਰੀਜ਼ਾਂ ਦੀਆਂ ਸ਼ੱਕੀ ਹਾਲਤ ਵਿੱਚ ਹੋਈਆਂਂ ਮੌਤਾਂ ਦੀਆਂ ਖਬਰਾਂ ਅਕਸਰ ਅਖਬਾਾਰਾਂ ਵਿੱਚ ਛਪ ਰਹੀਆਂ ਹਨ। ਇਸੇ ਤਰ੍ਹਾਂ ਧੱੱਕੇ ਨਾਲ ਕੀਤੇ ਜਾ ਰਹੇ ਟੈਸਟਾਂ ਅਤੇ ਕਥਿਤ ਤੌਰ ‘ਤੇ ਕੋਰੋਨਾ ਪਾਜੇਟਿਵ ਪਾਏ ਗਏ ਲੋਕਾਂ ਨੂੰ ਜਬਰਦਸਤੀ ਹਸਪਤਾਲਾਂ ਜਾਂ ਕੋਰੇਨਟਾਈਨ ਕੇਦਰਾਂ ਵਿੱਚ ਲਿਜਾਣ ਕਾਰਨ ਜਗ੍ਹਾ ਜਗ੍ਹਾ ਆਮ ਲੋਕਾਂ ਦਾ ਸਿਹਤ ਕਰਮੀਆਂ ਤੇ ਪੁਲਿਸ ਨਾਲ ਟਕਰਾਅ ਹੋ ਰਹੇ ਹਨ। ਕਈ ਪਿੰਡਾਂ ਨੇ ਧੱਕੇ ਨਾਲ ਟੈਸਟ ਕਰਨ ਅਤੇ ਪਾਜੇਟਿਵ ਰਿਪੋਰਟ ਵਾਲੇ ਵਿਅਕਤੀਆਂ ਨੂੰ ਪਿੰਡੋਂ ਬਾਹਰ ਲੈ ਕੇ ਜਾਣ ਖਿਲਾਫ਼ ਸਮੂਹਿਕ ਤੌਰ ਤੇ ਮਤੇ ਪਏ ਹਨ ਅਤੇ ਅਜਿਹੇ ਲੋਕਾਂ ਨੂੰ ਪਿੰਡ ਵਿੱਚ ਹੀ ਵੱਖਰੇ ਰੱਖਣ ਦਾ ਪ੍ਰਬੰਧ ਕਰਨ ਦਾ ਫੈਸਲਾ ਕੀਤਾ ਹੈ। ਜਿਸ ਤੋਂ ਜ਼ਾਹਰ ਹੈ ਕਿ ਕੁਲ ਮਿਲਾ ਕੇ ਆਮ ਲੋਕਾਂ ਦਾ ਟੈਸਟਾਂ ਦੀਆਂ ਰਿਪੋਰਟਾਂ ਅਤੇ ਸਰਕਾਰੀ ਇਲਾਜ ਪ੍ਰਬੰਧ ਤੋਂ ਭਰੋਸਾ ਬੁਰੀ ਤਰ੍ਹਾਂ ਖਤਮ ਹੋ ਗਿਆ ਹੈ।          ਬਿਆਨ ਵਿੱਚ ਕਿਹਾ ਗਿਆ ਹਾਂ ਕਿ ਕੋਰੋਨਾ  – ਜਿਸ ਬਾਰੇ ਸਪੱਸ਼ਟ ਕਿਹਾ ਜਾ ਰਿਹਾ ਹੈ ਕਿ ਹਾਲੇ ਇਸ ਦੀ ਕੋਈ ਵੈਕਸੀਨ ਨਹੀਂ ਬਣੀ – ਦੇ ਇਲਾਜ ਦੇ ਨਾਂ ‘ਤੇ ਸੂਬੇ ਦੇ ਪ੍ਰਮੁੱਖ ਹਸਪਤਾਲਾਂ ਵਲੋਂ ਪੀੜਤਾਂ ਤੋਂ ਲੱਖਾਂ ਰੁਪਏ ਬਟੋਰੇ ਜਾ ਰਹੇ ਹਨ। ਦੂਜੇ ਪਾਸੇ ਕਈ ਉੱਘੇ ਡਾਕਟਰ ਅਤੇ ਵਿਗਿਆਨੀ ਇਸ ਵਬਾ ਨੂੰ ਮਹਾਂਮਾਰੀ ਦੀ ਬਜਾਏ, ਮਾਮੂਲੀ ਫਲੂ ਕਰਾਰ ਦੇ ਰਹੇ ਹਨ, ਜਿਸ ਲਈ ਕਿਸੇ ਵਿਸ਼ੇਸ਼ ਇਲਾਜ ਦੀ ਜ਼ਰੂਰਤ ਹੀ ਨਹੀਂ ਹੈ। ਕਮਿਉਨਿਸਟ ਆਗੂਆਂ ਦਾ ਕਹਿਣਾ ਹੈ ਕਿ ਇਕ ਹੈਰਾਨੀਜਨਕ ਤੱਥ ਇਹ ਵੀ ਹੈ ਕਿ ਹਰ ਬਿਮਾਰੀ ਦਾ ਮਰੀਜ਼ ਅਪਣੀ ਤਕਲੀਫ ਲੈ ਕੇ ਡਾਕਟਰਾਂ ਕੋਲ ਇਲਾਜ ਲਈ ਖੁਦ ਜਾਂਦਾ ਹੈ । ਪਰ ਇਸ ਕਥਿਤ ਮਹਾਂਮਾਰੀ ਦਾ ਬਾਬਾ ਆਦਮ ਹੀ ਨਿਰਾਲਾ ਹੈ, ਜਿਸ ਵਿੱਚ ਆਮ ਲੋਕਾਂ ਨੂੰ ਤਾਂ ਕੋਈ ਲੱਛਣ ਜਾਂ ਤਕਲੀਫ਼ ਨਹੀਂ, ਉਲਟਾ ਸਰਕਾਰ ਜਬਰਦਸਤੀ ਲੋਕਾਂ ਦੇ ਟੈਸਟ ਕਰਵਾ ਰਹੀ ਹੈ ਅਤੇ ਦਹਿਸ਼ਤਗਰਦਾਂ ਜਾਂ ਤਸਕਰਾਂ ਨੂੰ ਫੜਨ ਵਾਂਗ ਛਾਪੇ ਮਾਰ ਮਾਰ ਲੋਕਾਂ ਨੂੰ ਚੁੱਕ ਕੇ ‘ਇਲਾਜ’ ਲਈ ਭੇਜ ਰਹੀ ਹੈ ! ਹਾਂਲਾਕਿ ਭਰੋਸੇਯੋਗ ਸੋਮਿਆਂ ਤੋਂ ਹਾਸਲ ਅੰਕੜਿਆਂ ਮੁਤਾਬਕ ਪੰਜਾਬ ਵਿੱਚ ਔਸਤ ਹਰ ਮਹੀਨੇ 18,000 ਤੋਂ ਵੱਧ ਮੌਤਾਂ ਹੁੰਦੀਆਂ ਹਨ, ਪਰ ਪੰਜਾਬ ਸਰਕਾਰ ਨੇ ਬਾਕੀ ਸਾਰੀਆਂ ਖਤਰਨਾਕ ਬੀਮਾਰੀਆਂ ਦੇ ਇਲਾਜ ਨੂੰ ਨਜ਼ਰਅੰਦਾਜ਼ ਕਰਕੇ ਸਾਰੇ ਸਰਕਾਰੀ ਹਸਪਤਾਲ ਸਿਰਫ ਕੋਰੋਨਾ ਲਈ ਰਾਖਵੇਂ ਕਰ ਛੱਡੇ ਹਨ। ਨਤੀਜਾ ਬਾਕੀ ਬੀਮਾਰੀਆਂ ਦੇ ਮਰੀਜ਼ ਪ੍ਰਾਈਵੇਟ ਹਸਪਤਾਲਾਂ ਵਿੱਚ ਲੁੱਟ ਕਰਵਾਉਣ ਲਈ ਮਜ਼ਬੂਰ ਹਨ।         ਲਿਬਰੇਸ਼ਨ ਆਗੂਆਂ ਦਾ ਕਹਿਣਾ ਹੈ ਕਿ ਸੂਬੇ ਵਿੱਚ ਧੱਕੇ ਨਾਲ ਟੈਸਟ ਕਰਨੇ ਅਤੇ ਲੋਕਾਂ ਨੂੰ ਜਬਰਦਸਤੀ ਹਸਪਤਾਲਾਂ ਤੇ ਕੋਰੇਨਟਾਈਨ ਸੈਂਟਰਾਂ ‘ਚ ਭੇਜਣਾ ਬੰਦ ਕੀਤਾ ਜਾਵੇ ਅਤੇ ਸਿਰਫ ਉਨ੍ਹਾਂ ਲੋਕਾਂ ਦੇ ਹੀ ਟੈਸਟ ਜਾਂ ਇਲਾਜ ਕੀਤਾ ਜਾਵੇ, ਜੋ ਸਵੈ ਇੱਛੁਕ ਤੌਰ ‘ਤੇ ਡਾਕਟਰਾਂ ਤੱਕ ਪਹੁੰਚ ਕਰਦੇ ਹਨ। ਵਰਨਾ ਸਾਡੀ ਪਾਰਟੀ, ਅਜਿਹੀ ਕਿਸੇ ਵੀ ਜਬਰਦਸਤੀ ਦੇ ਖਿਲਾਫ ਜਨਤਾ ਦਾ ਡੱਟ ਕੇ ਸਾਥ ਦੇਵੇਗੀ

NO COMMENTS