ਸਰਕਾਰ ਕਣਕ ਦੇ ਖਰੀਦ ਪ੍ਰਬੰਧਾਂ ਨੂੰ ਜਮੀਨੀ ਪੱਧਰ ਤੱਕ ਯਕੀਨੀ ਬਣਾਵੇ -ਕਲੀਪੁਰ

0
13

ਬੁਢਲਾਡਾ 13, ਅਪ੍ਰੈਲ(ਸਾਰਾ ਯਹਾ, ਬਲਜੀਤ ਸ਼ਰਮਾ)ਪੰਜਾਬ ਅਤੇ ਕੇਂਦਰ ਸਰਕਾਰ ਕਣਕ ਤੇ ਘੱਟੋ ਘੱਟ 150 ਰੁਪਏ ਪ੍ਰਤੀ ਕੁਇੰਟਲ ਬੋਨਸ ਦਾ ਐਲਾਨ ਕਰੇ ਤਾ ਕਿ ਜੋ ਲੰਮੀ ਖਰੀਦ ਪ੍ਰਕਿਰਿਆ ਦੌਰਾਨ ਕਿਸਾਨਾਂ ਦੇ ਹੋਣ ਵਾਲੇ ਨੁਕਸਾਨ ਨੂੰ ਘੱਟ ਕੀਤਾ ਜਾ ਸਕੇ. ਇਹ ਸ਼ਬਦ ਅੱਜ ਪ੍ਰੈਸ ਬਿਆਨ ਜਾਰੀ ਕਰਦਿਆ ਮਾਰਕਿਟ ਕਮੇਟੀ ਬੋਹਾ ਦੇ ਸਾਬਕਾ ਚੇਅਰਮੈਨ ਬੱਲਮ ਸਿੰਘ ਕਲੀਪੁਰ ਨੇ ਕਹੇ. ਉਨ੍ਹਾਂ ਪੰਜਾਬ ਸਰਕਾਰ ਨੂੰ ਅਪੀਲ ਕਿ ਕਰੋਨਾ ਕਹਿਰ ਦੌਰਾਨ ਕਣਕ ਦੇ ਖਰੀਦ ਸੀਜਨ ਵਿੱਚ ਕੰਮ ਕਰਨ ਵਾਲੇ ਸਟਾਫ, ਆੜ੍ਹਤੀਏ, ਮਜ਼ਦੂਰਾਂ ਅਤੇ ਕਿਸਾਨਾਂ ਦੇ ਸਿਹਤ ਤੇ ਜੀਵਨ ਬੀਮੇ ਕੀਤੇ ਜਾਣ, ਕੂਪਨ ਸਕੀਮ ਔਨਲਾਈਨ ਐਪ ਰਾਹੀਂ ਨਾ ਕਰਕੇ ਮਾਰਕਿਟ ਕਮੇਟੀ ਤੇ ਆੜਤੀਆਂ ਦਾ ਆਫਲਾਇਨ ਸਿਸਟਮ ਲਾਗੂ ਕਰ ਸੈਕਟਰੀ ਮਾਰਕਿਟ ਕਮੇਟੀ ਨੂੰ ਨੋਡਲ ਅਧਿਕਾਰੀ ਬਣਾਇਆ ਜਾਵੇ, ਅਖਬਾਰੀ ਅਤੇ ਟੀ ਵੀ ਚੈਨਲ ਪੱਤਰਕਾਰ ਅਨਾਜ ਮੰਡੀਆਂ ਚ ਜਾ ਕੇ ਕਣਕ ਦੇ ਖਰੀਦ ਪ੍ਰਬੰਧਾ ਦੀ ਜਮੀਨੀ ਪੱਧਰ ਤੋਂ ਕਵਰੇਜ ਨੂੰ ਵੱਧ ਤੋ ਵੱਧ ਸਮਾਂ ਦੇਣ ਤਾ ਹੀ ਕਣਕ ਖਰੀਦ ਜਲਦੀ ਹੋ ਸਕੇਗੀ, ਨਹੀ ਤਾ ਇਸ ਵਾਰ ਕਿਸਾਨੀ ਦਾ ਬਹੁਤ ਭਾਰੀ ਨੁਕਸਾਨ ਹੋਵੇਗਾ. ਉਹਨਾਂ ਕਿਹਾ ਕਿ ਅਸੀ ਆਪਣੇ ਕਾਰਜਕਾਲ ਦੌਰਾਨ ਇਸ ਸਿਸਟਮ ਨੂੰ ਬਹੁਤ ਨੇੜਿਓਂ ਦੇਖਿਆ ਹੈ ਕਿ ਜੇਕਰ ਸਰਕਾਰਾ ਵਲੋਂ ਕਿਸਾਨਾਂ ਲਈ ਦਿਤੀਆਂ ਸਹੂਲਤਾਂ ਜਮੀਨੀ ਪੱਧਰ ਤੇ ਲਾਗੂ ਕਰਨੀਆਂ ਯਕੀਨੀ ਬਣਾਉਣਾ ਚਾਹੰੁਦੇ ਹੋ ਤਾ ਵਾਰ ਵਾਰ ਦਿਹਾਤੀ ਖਰੀਦ ਕੇਂਦਰਾਂ ਤੇ ਨਿਗਰਾਨੀ ਰੱਖੇ ਬਿਨਾਂ ਨਹੀ ਹੋ ਸਕਦਾ. ਉਹਨਾ ਕਿਹਾ ਕਿ ਅਸੀ ਵੀ ਆਪਣੇ ਸਾਧਨਾਂ ਰਾਹੀ ਅਨਾਜ ਮੰਡੀਆਂ ਦੀਆਂ ਰਿਪੋਰਟਾਂ ਲੈ ਰਹੇ ਹਾ ਤਾ ਕਿ ਅਫਸਰਾ ਨਾਲ ਤਾਲਮੇਲ ਕਰਕੇ ਕਿਸਾਨਾਂ ਦੀਆਂ ਮੁਸ਼ਕਲਾਂ ਘੱਟ ਕਰਨ ਵਿੱਚ ਸਹਾਈ ਹੋ ਸਕੀਏ. ਉਨ੍ਹਾ ਕਿਹਾ ਕਿ ਇਸ ਵਾਰ ਤਾਂ ਕਰੋਨਾ ਕਹਿਰ ਕਰਕੇ ਖਰੀਦ ਸਟਾਫ ਦੀ ਸਿਹਤ ਦੀ ਨਿਗਰਾਨੀ, ਸਮਾਜਿਕ ਦੂਰੀ, ਕਰਫਿਊ ਨਿਯਮਾਂ ਦੀ ਪਾਲਣਾ ਕਰਕੇ ਖਰੀਦ ਕੇਂਦਰਾਂ ਵਿੱਚ ਮਾਸਕ, ਹੱਥ ਧੋਣ ਲਈ ਟੈਂਕੀਆਂ, ਸੈਨੇਟਾਈਜਰ, ਪੀਣ ਦੇ ਪਾਣੀ, ਫਲੱਸ਼ਾ, ਛਾਂ, ਲੋੜੀਂਦਾ ਬਾਰਦਾਨਾ ਆਦਿ ਦੇ ਪੁਖਤਾ ਪ੍ਰਬੰਧ ਕਰਨਾ ਵੱਡੀ ਚੁਣੌਤੀ ਹੈ, ਜਿਆਦਾ ਤਰ ਇਹ ਪ੍ਰਬੰਧ ਸਰਕਾਰੀ ਰਿਪੋਰਟਾਂ ਤੱਕ ਹੀ ਸੀਮਤ ਰਹਿ ਜਾਦੇ ਹਨ, ਜੇਕਰ ਪ੍ਰਬੰਧਕੀ ਸਟਾਫ ਮੰਡੀਆਂ ਵਿੱਚ ਵਾਰ ਵਾਰ ਜਾ ਕੇ ਚੈੱਕ ਨਾ ਕਰੇਗਾ ਤਾ ਕਿਸਾਨ ਨੂੰ ਇਹਨਾਂ ਵਿੱਚੋਂ ਇਕ ਵੀ ਸਹੂਲਤ ਨਹੀ ਮਿਲੇਗੀ ਸਗੋ ਇਸ ਵਾਰ ਤਾ ਖੱਜਲ ਖੁਆਰੀ ਦੇ ਜਿਆਦਾ ਹੋਵੇਗੀ. ਉਹਨਾਂ ਕਿਹਾ ਕਿ ਜਿਸ ਤਰਾਂ ਦੇ ਕਣਕ ਖਰੀਦ ਦੌਰਾਨ ਸਰਕਾਰੀ ਐਲਾਨ ਹੋਏ ਹਨ ਇਸ ਤੋ ਸਾਫ ਹੈ ਕਿ ਕਣਕ ਦਾ ਖਰੀਦ ਸੀਜਨ ਆਮ ਸੀਜਨਾ ਤੋ ਦੁੱਗਣੇ ਸਮੇ ਦਾ ਹੋਵੇਗਾ. ਪੰਜਾਬ ਸਰਕਾਰ ਦੀਆਂ ਰਿਪੋਰਟਾਂ ਮੁਤਾਬਕ ਖਰੀਦ ਕੇਂਦਰ ਦੁਗਣੇ ਤੋ ਵੀ ਜਿਆਦਾ ਕਰਨ ਵਾਲੀ ਗੱਲ ਬੁਢਲਾਡਾ ਸਬ ਡਵੀਜਨ ਵਿੱਚ ਕਿਤੇ ਨਜਰ ਨਹੀ ਆਈ. ਮਾਰਕਿਟ ਕਮੇਟੀ ਬੋਹਾ ਪਿਛਲੇ ਸਾਲ ਦੀ ਤਰ੍ਹਾਂ 13 ਖਰੀਦ ਕੇਂਦਰ, ਬੁਢਲਾਡਾ ਮਾਰਕਿਟ ਕਮੇਟੀ ਦੇ 19 ਖਰੀਦ ਕੇਂਦਰ ਅਤੇ ਬਰੇਟਾ ਮਾਰਕਿਟ ਕਮੇਟੀ 11 ਖਰੀਦ ਕੇਂਦਰ ਹੀ ਹਨ. ਉਹਨਾਂ ਕਿਹਾ ਕਿ ਜਿਸ ਤਰਾ ਕਰੋਨਾ ਕਹਿਰ ਨੂੰ ਕੰਟਰੋਲ ਕਰਨ ਲਈ ਸਾਡੇ ਜਿਲ੍ਹੇ ਦੇ ਪ੍ਰਸ਼ਾਸ਼ਨਿਕ ਅਧਿਕਾਰੀਆਂ ਵੱਲੋਂ ਆਪ ਖੁਦ ਅਗਵਾਈ ਦੇ ਕੇ ਇਲਾਕੇ ਨੂੰ ਕਰੋਨਾ ਕਹਿਰ ਤੋ ਬਚਾਉਣ ਦੀ ਹਰ ਕੋਸ਼ਿਸ਼ ਕੀਤੀ ਹੈ, ਇਸੇ ਤਰਾਂ ਕਣਕ ਦੀ ਖਰੀਦ ਵੀ ਬਹੁਤ ਵੱਡੀ ਚਣੌਤੀ ਹੈ. ਉਹਨਾਂ ਮੁੱਖ ਮੰਤਰੀ ਤੋ ਮੰਗ ਕੀਤੀ ਕਿ ਕਣਕ ਦੀ ਖਰੀਦ ਕਰਨ ਲਈ ਆਨਲਾਇਨ ਕੂਪਨ ਸਕੀਮ ਨੂੰ ਮੁੜ ਵਿਚਾਰਿਆ ਜਾਵੇ ਮੌਜੂਦਾ ਸਕੀਮ ਨਾਲ ਕਿਸਾਨੀ ਬਹੁਤ ਪ੍ਰਭਾਵਿਤ ਹੋਵੇਗੀ, ਇਸ ਤੋ ਇਲਾਵਾ ਸਰਕਾਰ ਦੇ ਸੀਨੀਅਰ ਅਧਿਕਾਰੀਆਂ ਨੂੰ ਦਿਹਾਤੀ ਖਰੀਦ ਕੇਂਦਰਾਂ ਦੇ ਦੌਰੇ ਕਰਨ ਦੇ ਨਿਰਦੇਸ਼ ਦਿੱਤੇ ਜਾਣ

NO COMMENTS