*ਸਰਕਾਰ ਅਤੇ ਪੰਥ ਦੇ ਠੇਕੇਦਾਰਾਂ ਵੱਲੋਂ ਬਾਬਾ ਜੀਵਨ ਸਿੰਘ ਜੀ ਨੂੰ ਅਣਗੋਲਿਆ ਜਾਣਾ ਬਹੁਜਨ ਸਮਾਜ ਦੀ ਬੇਪੱਤੀ – ਜਸਵੀਰ ਗੜੀ ਸੂਬਾ ਪ੍ਰਧਾਨ*

0
14

ਬੁਢਲਾਡਾ 11 ਸਤੰਬਰ(ਸਾਰਾ ਯਹਾਂ/ਅਮਨ ਮੇਹਤਾ)  ਸ੍ਰੋਮਣੀ ਸਹੀਦ, ਕੌਮ ਦੇ ਮਹਾਨ ਜਰਨੈਲ, ਰੰਗਰੇਟੇ ਗੁਰੂ ਕੇ ਬੇਟੇ ਬਾਬਾ ਜੀਵਨ ਸਿੰਘ ਜੀ ਨੂੰ ਅਣਗੋਲਿਆ ਜਾਣਾ ਬਹੁਜਨ ਸਮਾਜ ਦੀ ਬੇਪੱਤੀ ਹੈ ਅਤੇ ਬਹੁਜਨ ਸਮਾਜ ਦੇ ਨਾਲ ਅਜੀਹਾ ਪਹਿਲੀ ਵਾਰੀ ਨਹੀਂ ਹੋਇਆ ਸਗੋਂ ਸਰਕਾਰਾਂ ਅਤੇ ਪੰਥ ਦੇ ਠੇਕੇਦਾਰਾਂ ਵੱਲੋਂ ਅਕਸਰ ਹੀ ਸਮਾਜ ਦੇ ਰਹਿਬਰਾ ਅਤੇ ਬਜੁਰਗਾਂ ਨੂੰ ਅਣਗੋਲਿਆ ਜਾਂਦਾ ਰਿਹਾ ਹੈ। ਪਰ ਹੁਣ ਬਾਬਾ ਜੀ ਦੇ 360ਵੇਂ ਜਨਮ ਦਿਹਾੜੇ ਨੂੰ ਸਮਰਪਿਤ ਲੋਕਾਂ ਦੇ ਵਿਸਾਲ ਇੱਕਠ ਨੂੰ ਸੰਬੋਧਨ ਕਰਦਿਆਂ ਬਸਪਾ ਦੇ ਸੂਬਾ ਪ੍ਰਧਾਨ ਜਸਵੀਰ ਸਿੰਘ ਗੜੀ ਨੇ ਬੁਢਲਾਡਾ ਦੀ ਅਨਾਜ ਮੰਡੀ ਵਿੱਚ ਹਜ਼ਾਰਾ ਲੋਕਾਂ ਦੀ ਹਾਜ਼ਰੀ ਵਿੱਚ ਐਲਾਨ ਕੀਤਾ ਕਿ ਸ੍ਰੋਮਣੀ ਸਹੀਦ ਬਾਬਾ ਜੀਵਨ ਸਿੰਘ ਜੀ ਦੇ ਫਲਸਫੇ ਨੂੰ ਯਾਦ ਕਰਦਿਆਂ ਪੰਜਾਬ ਵਿੱਚ 2022 ਦੀਆਂ ਵਿਧਾਨ ਸਭਾ ਚੌਣਾ ਵਿੱਚ ਅਕਾਲੀ ਬਸਪਾ ਸਰਕਾਰ ਬਣਨ ਤੇ ਜਿੱਥੇ ਬਾਬਾ ਜੀ ਦੇ ਨਾਮ ਤੇ ਮਾਲਵੇ ਦੀ ਧਰਤੀ ਤੇ ਯੂਨੀਵਰਸਿਟੀ ਖੋਲੀ ਜਾਵੇਗੀ ਉੱਥੇ ਪੰਜਾਬ ਦੀਆਂ ਯੂਨੀਵਰਸਿਟੀਆਂ ਵਿੱਚ ਬਾਬਾ ਜੀਵਨ ਸਿੰਘ ਜੀ ਦੇ ਨਾਮ ਤੇ ਚੇਅਰ ਸਥਾਪਿਤ ਕੀਤੀ ਜਾਵੇਗੀ। ਉਨ੍ਹਾ ਕਿਹਾ ਕਿ ਬਹੁਜਨ ਸਮਾਜ ਪਾਰਟੀ ਨਸਲ ਅਤੇ ਫਸਲ ਦੀ ਬਹਾਲੀ ਲਈ ਗੁਰੂਆ ਪੀਰਾਂ ਦੇ ਸਿਧਾਂਤਾ ਤੇ ਚਲਦਿਆਂ ਲੰਮੇ ਸਮੇਂ ਤੋਂ ਸੰਘਰਸ ਕਰਦੀ ਆ ਰਹੀ ਹੈ। ਉਨ੍ਹਾ ਕਿਹਾ ਕਿ ਦੇਸ ਅੰਦਰ ਭਾਜਪਾ ਅਤੇ ਕਾਂਗਰਸ ਨਸਲ ਅਤੇ ਫਸਲ ਦੇ ਖਾਤਮੇ ਲਈ ਲਗਾਤਾਰ ਕੰਮ ਕਰਦੀ ਆ ਰਹੀ ਹੈ। ਉਨ੍ਹਾ ਦਾ ਸਿੱਧੇ ਤੋਰ ਤੇ ਇਸਾਰਾ ਮੋਦੀ ਸਰਕਾਰ ਵੱਲੋਂ ਲਿਆਦੇ ਗਏ ਤਿੰਨ ਖੇਤੀ ਕਾਨੂੰਨਾਂ ਵੱਲ੍ਹ ਸੀ। ਉਹਨਾ ਕਿਹਾ ਕਿ ਸਹੀਦ ਬਾਬਾ ਜੀਵਨ ਸਿੰਘ ਜੀ ਦੀ ਸਹਾਦਤ ਨੂੰ ਇਨ੍ਹਾਂ ਸਰਕਾਰਾਂ ਨੇ ਕਦੇ ਵੀ ਯਾਦ ਨਹੀਂ ਕੀਤਾ ਸਗੋਂ ਨਸਲ ਅਤੇ ਫਸਲ ਦੇ ਖਾਤਮੇ ਲਈ ਲੋਕਾਂ ਨੂੰ ਲੁੱਟਿਆ ਅਤੇ ਕੁੱਟਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੀ ਕੈਪਟਨ ਸਰਕਾਰ ਵੱਲੋਂ ਸਹੀਦ ਮਹਾਨ ਯੋਧੇ ਬਾਬਾ ਜੀ ਦੇ ਜਨਮ ਦਿਹਾੜੇ ਮੌਕੇ ਸਰਕਾਰੀ ਛੂੱਟੀ ਦਾ ਐਲਾਨ ਤਾਂ ਕੀ ਕਰਨਾ ਸੀ ਉਨ੍ਹਾਂ ਨੂੰ ਯਾਦ ਕਰਨਾ ਵੀ ਮੁਨਾਸਿਫ ਨਹੀਂ ਸਮਝਿਆ। ਉਨ੍ਹਾ ਕਿਹਾਕਿ ਇਸ ਤੋਂ ਸਪੱਸਟ ਹੁੰਦਾ ਹੈ ਕਿ ਪੰਜਾਬ ਦੀ ਕੈਪਟਨ ਸਰਕਾਰ ਦਾ ਦਲਿਤ ਵਿਰੋਧੀ ਚਿਹਰਾ ਸਾਹਮਣੇ ਆ ਰਿਹਾ ਹੈ। ਜੋ ਕੇਂਦਰ ਦੀ ਮੋਦੀ ਸਰਕਾਰ ਦੇ ਇਸਾਰੇ ਤੇ ਨਸਲ ਤੇ ਫਸਲ ਦੀ ਬਰਬਾਦੀ ਲਈ ਅਸਿੱਧੇ ਤੌਰ ਤੇ ਹਮਲੇ ਕਰ ਰਹੀ ਹੈ। ਉਹਨਾ ਕਿਹਾ ਕਿ ਬਹੁਜਨ ਸਮਾਜ ਪਾਰਟੀ ਨਸਲ ਤੇ ਫਸਲ ਦੀ ਬਹਾਲੀ ਲਈ ਕਿਸਾਨੋ ਕੇ ਸਨਮਾਨ ਮੇਂ ਬਸਪਾ ਮੈਦਾਨ ਮੇ ਦਾ ਨਾਅਰਾ ਦਿੰਦਿਆਂ ਕੌਮੀ ਪ੍ਰਧਾਨ ਭੈਣ ਮਾਇਆਵਤੀ ਦੀ ਅਗਵਾਈ ਹੇਠ ਕਿਸਾਨਾਂ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜ੍ਹਨ ਦਾ ਫੈਸਲਾ ਕੀਤਾ ਗਿਆ ਹੈ। ਇਸ ਮੌਕੇ ਤੇ ਬੋਲਦਿਆਂ ਪਾਰਟੀ ਦੇ ਜਰਨਲ ਸਕੱਤਰ ਕੁਲਦੀਪ ਸਿੰਘ ਸਰਦੂਲਗੜ੍ਹ ਨੇ ਬਾਬਾ ਜੀਵਨ ਸਿੰਘ ਜੀ ਦੀ ਜੀਵਨੀ ਬਾਰੇ ਸੰਖੇਪ ਜਾਣਕਾਰੀ ਦਿੰਦਿਆਂ ਕਿਹਾ ਕਿ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਸੀਸ ਲੈ ਕੇ ਰੰਗਰੇਟਾ ਗੁਰੂ ਕਾ ਬੇਟਾ ਬਾਬਾ ਜੀਵਨ ਸਿੰਘ ਜੀ ਕੌਮ ਦੇ ਮਹਾਨਾਇਕ ਹਨ ਜਿਨ੍ਹਾਂ ਦੇ ਮਾਰਗਦਰਸਕ ਤੇ ਚਲਦਿਆਂ ਅਸੀਂ ਆਪਣੇ ਜੀਵਨ ਨੂੰ ਸਫਲ ਬਣਾ ਰਹੇ ਹਾਂ। ਇਸ ਮੌਕੇ ਤੇ  ਜ਼ਿਲ੍ਹਾ ਮਾਨਸਾ ਦੇ ਪ੍ਰਧਾਨ ਗੁਰਦੀਪ ਸਿੰਘ ਮਾਖਾ, ਜ਼ਿਲ੍ਹਾ ਇੰਚਾਰਜ ਸਰਬਰ ਕੁਰੈਸ਼ੀ, ਸੋਨੂੰ ਕਟਾਰੀਆ, ਨਗਿੰਦਰ ਸਿੰਘ, ਜ਼ਿਲ੍ਹਾ ਵਾਈਸ ਪ੍ਰਧਾਨ ਸੁਖਦੇਵ ਸਿੰਘ ਭੀਖੀ, ਹਲਕਾ ਜਨਰਲ ਸਕੱਤਰ ਕੱਕੂ ਸਿੰਘ,ਗੁਰਧਿਆਨ ਸਿੰਘ ਕਟਾਰੀਆ, ਜ਼ਿਲ੍ਹਾ ਸਕੱਤਰ ਤੇਜਾ ਸਿੰਘ ਬਰੇਟਾ, ਹਲਕਾ ਪ੍ਰਧਾਨ ਬਲਵੀਰ ਸਿੰਘ, , ਬੀ.ਵਾਈ.ਐਫ ਜ਼ਿਲ੍ਹਾ ਇੰਚਾਰਜ ਹਰਦੀਪ ਗੱਗੀ, ਲੋਕਸਭਾ ਇੰਚਾਰਜ ਰਜਿੰਦਰ ਸਿੰਘ ਭੀਖੀ, ਹਲਕਾ ਜਨਰਲ ਸਕੱਤਰ ਭੋਲਾ ਸਿੰਘ, ਮੀਤ ਪ੍ਰਧਾਨ ਬੂਟਾ ਸਿੰਘ, ਕੈਸ਼ੀਅਰ ਜਸਵਿੰਦਰ ਸਿੰਘ ਜੱਸਾ, ਸ਼ਹਿਰੀ ਪ੍ਰਧਾਨ ਬਲਜੀਤ ਸਿੰਘ, ਸਕੱਤਰ ਦੇਵੀ ਦਿਆਲ, ਜਗਦੀਸ਼ ਬਰੇਟਾ ਆਦਿ ਹਾਜ਼ਰ ਸਨ। 

NO COMMENTS