*ਸਰਕਾਰੀ ਹਾਈ ਸਕੂਲ ਸੰਦੋਹਾ ਵਿਖੇ ਲੱਗਿਆ ਕੰਪਿਊਟਰ ਮੇਲਾ*

0
16

ਬਠਿੰਡਾ  17 ਅਕਤੂਬਰ (ਸਾਰਾ ਯਹਾਂ/ ਮੁੱਖ ਸੰਪਾਦਕ ) : ਸਰਕਾਰੀ ਹਾਈ ਸਕੂਲ ਸੰਦੋਹਾ  ਵੱਲੋਂ ਨਿਵੇਕਲੀ ਪਹਿਲ ਕਰਦੇ ਕੰਪਿਊਟਰ ਸਾਇੰਸ ਪ੍ਰਦਰਸ਼ਨੀ/ਆਈ.ਟੀ ਮੇਲੇ ਦਾ ਆਯੋਜਨ ਮੁੱਖ ਅਧਿਆਪਕ ਵਿਜੈ ਕੁਮਾਰ ਦੀ ਸਰਪ੍ਰਸਤੀ ਤੇ ਕੰਪਿਊਟਰ ਅਧਿਆਪਕ ਸਰਬਜੀਤ ਸਿੰਘ ਦੀ ਅਗਵਾਈ ਵਿੱਚ ਕੀਤਾ ਗਿਆ। ਇਸ ਮੇਲੇ ਵਿੱਚ ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਇਕਬਾਲ ਸਿੰਘ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ। ਇਸ ਮੌਕੇ ਉਹਨਾਂ ਨੇ ਬੋਲਦਿਆਂ ਕਿਹਾ ਕਿ ਕੰਪਿਊਟਰ ਆਧੁਨਿਕ ਵਿਗਿਆਨ ਦਾ ਇੱਕ ਵੱਡਮੁੱਲਾ ਵਰਦਾਨ ਹੈ। ਮੌਜੂਦਾ ਸਮੇਂ ਸ਼ਾਇਦ ਹੀ ਕੋਈ ਅਜਿਹਾ ਖੇਤਰ ਹੋਵੇ, ਜਿੱਥੇ ਕੰਪਿਊਟਰ ਦੀ ਵਰਤੋਂ ਨਾ ਕੀਤੀ ਜਾ ਰਹੀ ਹੋਵੇ।  ਅੱਜ ਦੇ ਵਿਗਿਆਨਕ ਯੁੱਗ ਵਿੱਚ ਕੰਪਿਊਟਰ ਮਨੁੱਖ ਦੀ ਲੋੜ ਬਣ ਗਿਆ ਹੈ। ਅਜਿਹੇ ਮੇਲਿਆਂ ਨਾਲ ਬੱਚਿਆਂ ਨੂੰ ਉਤਸ਼ਾਹ ਮਿਲੇਗਾ।         ਇਸ ਮੇਲੇ ਵਿੱਚ ਵਿੱਚ ਲਗਭਗ 20 ਵਰਕਿੰਗ ਮਾਡਲ (ਕੰਪੋਨੈਂਟਸ , ਕੰਪਿਊਟਰ, ਟਾਇਪਸ ਆਫ ਨੈਟਵਰਕਸ,ਪੈਨ, ਲੈਨ,ਮੈਨ,ਬੈਨ, ਏ.ਟੀ.ਐਮ ਵਰਕਿੰਗ ਮਾਡਲ, ਨੈੱਟਵਰਕ ਟੋਪੋਲੋਜੀਜ਼, ਕੀ-ਬੋਰਡ ਕੀਜ਼, ਕੀ-ਬੋਰਡ ਸ਼ਾਰਟ-ਕੱਟਸ, ਜੈਨਰੇਸ਼ਨਜ਼ ਆਫ ਕੰਪਿਊਟਰ ਆਦਿ) ਵਿਦਿਆਰਥੀਆਂ ਵੱਲੋਂ ਪ੍ਰਦਰਸ਼ਿਤ ਕੀਤੇ ਗਏ। ਬਾਕੀ ਵਿਸ਼ਿਆਂ ਦੀ ਤਰਜ਼ ਤੇ ਜ਼ਿਲੇ ਦੇ ਇਸ ਪਲੇਠੇ ਮੇਲੇ ਦਾ ਆਯੋਜਨ ਵਿਦਿਆਰਥੀਆਂ ਨੂੰ ਕੰਪਿਊਟਰ ਸਾਇੰਸ ਵਿਸ਼ੇ ਨਾਲ ਹੋਰ ਨੇੜਿਓਂ ਜੋੜਨ ਦੇ ਮੰਤਵ ਨਾਲ ਕੀਤਾ ਗਿਆ। ਇਸ ਸਮੇਂ ਗੁਰਮੀਤ ਸਿੰਘ ਸਿੱਧੂ ਡੀ. ਐਮ. ਆਈ.ਸੀ.ਟੀ. ਬਠਿੰਡਾ, ਬਲਾਕ ਨੋਡਲ ਅਫ਼ਸਰ ਰਾਜਿੰਦਰ ਸਿੰਘ ਢਿੱਲੋਂ, ਪ੍ਰਿੰਸੀਪਲ ਭੀਮਸੇਨ, ਹੈਡ ਮਾਸਟਰ ਗੁਰਪਾਲ ਸਿੰਘ, ਹੈਡ ਮਾਸਟਰ ਹਰਪ੍ਰੀਤ ਸਿੰਘ, ਸੁਰਿੰਦਰ ਗੁਪਤਾ,ਸਕੂਲ ਇੰਚਾਰਜ ਅਵਤਾਰ ਸਿੰਘ, ਬੀ ਐਮ ਸੁਨੀਲ ਕੁਮਾਰ, ਬੀ ਐਮ ਸੰਨੀ ਸਿੰਗਲਾ, ਬੀ ਐਮ ਜੌਨੀ ਸਿੰਗਲਾ, ਬੀ ਐਮ ਪੰਕਜ ਕੁਮਾਰ, ਬੀ ਐਮ ਨਵਨੀਤ ਕੁਮਾਰ, ਬੀ ਐਮ ਅਤੁਲ ਜੋਸ਼ੀ, ਬੀ ਐਮ ਅਸ਼ਵਨੀ ਕੁਮਾਰ, ਗੁਰਪਿਆਰ ਸਿੰਘ ਆਦਿ ਹਾਜ਼ਰ ਸਨ।

NO COMMENTS