*ਸਰਕਾਰੀ ਹਾਈ ਸਕੂਲ ਭੈਣੀ ਚੂਹੜ ਦੇ ਬੱਚਿਆਂ ਨੇ ਲਗਾਇਆ ਵਿੱਦਿਅਕ ਟੂਰ*

0
26

ਬਠਿੰਡਾ 21 ਦਸੰਬਰ  (ਸਾਰਾ ਯਹਾਂ/ਮੁੱਖ ਸੰਪਾਦਕ)

ਸਕੂਲ ਸਿੱਖਿਆ ਵਿਭਾਗ ਪੰਜਾਬ ਅਤੇ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸਿੱਖਿਆ ਸ਼ਿਵ ਪਾਲ ਗੋਇਲ ਅਤੇ ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਦੇ ਦਿਸ਼ਾ ਨਿਰਦੇਸ਼ਾਂ ਹੇਠ ਵਿਜੈ ਕੁਮਾਰ ਮੁੱਖ ਅਧਿਆਪਕ  ਦੀ ਅਗਵਾਈ ਵਿੱਚ ਸਰਕਾਰੀ ਹਾਈ ਸਕੂਲ ਭੈਣੀ ਚੂਹੜ ਦਾ ਇੱਕ ਰੋਜ਼ਾ ਵਿੱਦਿਅਕ ਟੂਰ ਤਲਵੰਡੀ ਸਾਬੋ ਦਮਦਮਾ ਸਾਹਿਬ,ਬੀੜ ਬਹਿਮਣ ਅਤੇ ਗੁਰਦੁਆਰਾ ਕਿਲਾ ਮੁਬਾਰਕ ਦਾ ਲਗਾਇਆ ਗਿਆ।

  ਇਸ ਵਿੱਦਿਅਕ ਟੂਰ ਨੂੰ ਸਕੂਲ ਮੈਨੇਜਮੈਂਟ ਕਮੇਟੀ ਦੇ ਚੇਅਰਮੈਨ ਜਗਰੂਪ ਸਿੰਘ ਵਲੋਂ ਹਰੀ ਝੰਡੀ ਦੇ ਕੇ ਰਵਾਨਾ ਕੀਤਾ। ਸਕੂਲ ਇੰਚਾਰਜ ਸ੍ਰੀ  ਪੰਕਜ ਜੀ ਨੇ ਕਿਹਾ ਕਿ ਇਹਨਾਂ ਵਿੱਦਿਅਕ ਟੂਰਾਂ ਨਾਲ ਬੱਚਿਆਂ ਦੀ ਜਾਣਕਾਰੀ ਵਿੱਚ ਵਾਧਾ ਹੁੰਦਾ ਹੈ। ਬੱਚਿਆਂ ਵਲੋਂ ਇਸ ਟੂਰ ਦਾ ਭਰਪੂਰ ਆਨੰਦ ਮਾਣਿਆ ਗਿਆ।

      ਇਸ ਟੂਰ ਨੂੰ ਨਪੇਰੇ ਚੜਾਉਣ ਵਿੱਚ ਰਾਜੇਸ਼ ਕੁਮਾਰ, ਕਮਲਜੀਤ ਕੌਰ,ਜੀਵਨ ਕੁਮਾਰ ਅਤੇ ਭੁਪਿੰਦਰ ਸਿੰਘ ਤੱਗੜ ਦਾ ਵਿਸ਼ੇਸ਼ ਯੋਗਦਾਨ ਰਿਹਾ।

NO COMMENTS