*ਸਰਕਾਰੀ ਹਾਈ ਸਕੂਲ ਬੁਰਜ ਮਾਨਸਾ ਵਿਖੇ ਸਮਰ ਕੈਂਪ ਦੇ ਪੰਜਵੇਂ ਦਿਨ ਬੱਚਿਆਂ ਵਲੋਂ ਲਗਾਈ ਪ੍ਰਦਰਸ਼ਨੀ*

0
9

 ਬਠਿੰਡਾ 8 ਜੁਲਾਈ (ਸਾਰਾ ਯਹਾਂ/ਮੁੱਖ ਸੰਪਾਦਕ )

 ਪੰਜਾਬ ਸਰਕਾਰ ਦੇ ਨਿਵੇਕਲੇ ਉਪਰਾਲੇ ਤਹਿਤ ਅਤੇ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸਿੱਖਿਆ ਸ਼ਿਵ ਪਾਲ ਗੋਇਲ ਅਤੇ ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸਿੱਖਿਆ ਇਕਬਾਲ ਸਿੰਘ ਬੁੱਟਰ ਦੇ ਦਿਸ਼ਾ ਨਿਰਦੇਸ਼ਾਂ ਹੇਠ ਸਰਕਾਰੀ ਹਾਈ ਹਾਈ ਸਕੂਲ   ਬੁਰਜ ਮਾਨਸਾ  ਵਿਖੇ  ਸਕੂਲ ਇੰਚਾਰਜ ਜਸਵਿੰਦਰ ਸਿੰਘ  ਦੀ ਅਗਵਾਈ ਵਿੱਚ ਚੱਲ ਰਹੇ ਸਮਰ ਕੈਂਪ   ਵਿੱਚ ਅੱਜ ਪੰਜਵੇਂ ਦਿਨ  ਕੈਂਪ ਦੌਰਾਨ ਬੱਚੇ ਜੋ ਜੋ ਜਾਣਕਾਰੀ  ਸਿੱਖਿਆ ਪ੍ਰਾਪਤ ਕਰ ਰਹੇ ਹਨ  ।ਉਸ ਸਬੰਧੀ ਬੱਚਿਆਂ ਵੱਲੋਂ  ਪ੍ਰਦਰਸ਼ਨੀ ਲਗਾਈ ਗਈ।  ਸੁਣੋ ਕਹਾਣੀ, ਖੇਡਾਂ ,ਗਣਿਤ ਦੀਆਂ ਖੇਡਾਂ , ਪੇਂਟਿੰਗ ਸਬੰਧੀ ਜਾਣਕਾਰੀ , ਸਮਾਜਿਕ ਸਿੱਖਿਆ  ਆਤਮ ਚਿੰਤਨ ਅਤੇ ਨੈਤਿਕ ਕਦਰਾਂ ਕੀਮਤਾਂ ਸਬੰਧੀ ਵੱਖ-ਵੱਖ ਜਾਣਕਾਰੀ   ਅਧਿਆਪਕਾਂ ਵਲੋਂ ਮੁਹਁਈਆ ਕਰਵਾਈ ਜਾ ਰਹੀ ਹੈ।  ਸਮਰ ਕੈਂਪ ਇੰਚਾਰਜ ਗੁਰਪਿੰਦਰ ਸਿੰਘ ਨੇ ਕਿਹਾ ਕਿ ਛੇਵੀਂ ਤੋਂ ਅੱਠਵੀਂ ਜਮਾਤ ਤੱਕ ਦੇ ਵਿਦਿਆਰਥੀ  ਕੈਂਪ  ਦਾ ਖੂਬ ਆਨੰਦ ਮਾਣ  ਰਹੇ ਹਨ।ਇਸ ਮੌਕੇ ਹੋਰਨਾਂ ਤੋ ਇਲਾਵਾ ਮੁਕੇਸ਼ ਕੁਮਾਰ, ਸ਼ਮਿੰਦਰ ਸਿੰਘ,ਨੇਹਾ ਗਰਗ, ਵਿਨੋਦ ਕੁਮਾਰ, ਜਸਪਾਲ ਕੌਰ,ਕਿੰਗਜੀਤ ਸਿੰਘ ਅਤੇ ਪਿੰਡ ਦੇ ਪਤਵੰਤੇ ਹਾਜਰ ਸਨ।

NO COMMENTS