*ਸਰਕਾਰੀ ਹਾਈ ਸਕੂਲ ਕਮਾਲਪੁਰ ਦੇ ਖਿਡਾਰੀ ਨੇ ਰਾਜ ਪੱਧਰੀ ਖੇਡਾਂ ‘ਚ ਹਾਸਲ  ਕੀਤਾ ਤੀਜਾ ਸਥਾਨ*

0
18

ਦਿੜ੍ਹਬਾ ਮੰਡੀ, 6 ਦਸੰਬਰ(ਸਾਰਾ ਯਹਾਂ/ਮੁੱਖ ਸੰਪਾਦਕ) : ਸਰਕਾਰੀ ਹਾਈ ਸਕੂਲ ਕਮਾਲਪੁਰ ਦੇ ਖਿਡਾਰੀ ਨੇ ਖੇਡਾਂ ਵਤਨ ਪੰਜਾਬ ਦੀਆਂ ਸੀਜਨ–3 ਤਹਿਤ ਕਰਵਾਏ ਗਏ ਕਬੱਡੀ ਸਰਕਲ ਸਟਾਇਲ ਅੰਡਰ 14 ਸਾਲ ਮੁਕਾਬਲੇ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਤੀਸਰਾ ਸਥਾਨ ਹਾਸਲ ਕੀਤਾ ਹੈ। ਜੇਤੂ ਖਿਡਾਰੀ ਦਾ ਸਕੂਲ ਪਹੁੰਚਣ ‘ਤੇ ਸ਼ਾਨਦਾਰ ਸਵਾਗਾਤ ਕੀਤਾ ਗਿਆ। ਡੀ.ਪੀ.ਈ. ਰਮਨਦੀਪ ਸਿੰਘ ਨੇ ਦੱਸਿਆ ਕਿ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਖੇਡਾਂ ਵਤਨ ਪੰਜਾਬ ਦੀਆਂ ਦੇ ਰਾਜ ਪੱਧਰੀ ਮੁਕਾਬਲੇ ਵਿੱਚ ਸਕੂਲ ਦੇ ਖਿਡਾਰੀ ਲਖਵਿੰਦਰ ਸਿੰਘ ਨੇ ਕਬੱਡੀ ਸਰਕਲ ਸਟਾਇਲ ਅੰਡਰ 14 ਸਾਲ ਵਿੱਚ ਸੰਗਰੂਰ ਜਿਲ੍ਹੇ ਦੀ ਪ੍ਰਤੀਨਿਧਤਾ ਕਰਦਿਆਂ ਤੀਸਰਾ ਸਥਾਨ ਹਾਸਲ ਕੀਤਾ ਹੈ। ਸਕੂਲ ਮੁਖੀ ਡਾ. ਪਰਮਿੰਦਰ ਸਿੰਘ ਦੇਹੜ ਨੇ ਜੇਤੂ ਖਿਡਾਰੀ ਦਾ ਸਨਮਾਨ ਕਰਦਿਆਂ ਕਿਹਾ ਕਿ ਇਹ ਖਿਡਾਰੀ ਭਵਿੱਖ ਵਿੱਚ ਵੀ ਸ਼ਾਨਦਾਰ ਪ੍ਰਦਰਸ਼ਨ ਕਰਕੇ ਆਪਣੇ ਮਾਤਾ–ਪਿਤਾ ਅਤੇ ਇਸ ਸਕੂਲ ਦਾ ਨਾਮ ਰੌਸ਼ਨ ਕਰਦਾ ਰਹੇਗਾ। ਉਹਨਾਂ ਨੇ ਇਸ ਪ਼੍ਰਾਪਤੀ ਲਈ ਖਿਡਾਰੀ ਲਖਵਿੰਦਰ ਸਿੰਘ ਅਤੇ ਡੀਪੀਈ ਰਮਨਦੀਪ ਸਿੰਘ ਨੂੰ ਮੁਬਾਰਕਬਾਦ ਦਿੱਤੀ। ਇਸ ਮੌਕੇ ਅਧਿਆਪਕ ਮੰਗਲ ਸਿੰਘ, ਡੀਪੀਈ ਰਮਨਦੀਪ ਸਿੰਘ, ਰਮਨਪ੍ਰੀਤ ਸਿੰਘ ਅਤੇ ਕੰਚਨਪ੍ਰੀਤ ਕੌਰ ਸਮੇਤ ਸਮੂਹ ਸਟਾਫ ਤੇ ਵਿਦਿਅਰਾਥੀ ਮੌਜੂਦ ਸਨ।

NO COMMENTS